ਪੰਜਾਬ ਤੋਂ ਵੀ ਛੋਟੇ ਦੇਸ਼ ਬੈਲਜ਼ੀਅਮ ਵਿਚ ਕੋਰੋਨਾਵਾਇਰਸ ਨਾਲ ਹੁਣ ਤੱਕ 5,828 ਮੌਤਾਂ

ਜਿੱਥੇ ਕੋਰੋਨਾਵਾਇਰਸ ਬਾਕੀ ਦੇਸ਼ਾਂ ਵਿਚ ਆਪਣੀ ਮਾਰ ਪਾ ਰਿਹਾ ਹੈ, ਉੱਥੇ ਇਹ ਖੇਤਰ ਦੇ ਹਿਸਾਬ ਨਾਲ ਪੰਜਾਬ ਤੋਂ ਵੀ ਛੋਟੇ ਦੇਸ਼ ਬੈਲਜ਼ੀਅਮ ਵਿਚ ਕਹਿਰ ਮਚਾ ਰਿਹਾ ਹੈ।

ਬੈਲੀਜ਼ੀਅਮ ਦੇਸ਼ ਵਿਚ ਹੁਣ ਤੱਕ 39,900 ਲੋਕ ਇਸ ਵਾਇਰਸ ਤੋਂ ਪੀੜ੍ਹਤ ਹਨ ਅਤੇ 5,828 ਲੋਕਾਂ ਦੀ ਮੌਤ ਹੋ ਗਈ ਹੈ। ਹਾਲਾਂਕਿ ਇਸ ਵਾਇਰਸ ਤੋਂ 8000 ਦੇ ਕਰੀਬ ਲੋਕ ਠੀਕ ਵੀ ਹੋਏ ਹਨ। ਇੱਥੇ ਇੱਕ ਹਜ਼ਾਰ ਦੇ ਕਰੀਬ ਲੋਕਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਬੀਤੇ ਦਿਨੀਂ ਇੱਥੇ 1500 ਦੇ ਕਰੀਬ ਨਵੇਂ ਕੇਸ ਅਤੇ 145 ਮੌਤਾਂ ਹੋਈਆਂ ਹਨ।

  • 106
  •  
  •  
  •  
  •