ਪੰਜਾਬ: ਨਵਾਂ ਸ਼ਹਿਰ ਹੋਇਆ ਕੋਰੋਨਾ ਮੁਕਤ, ਜ਼ਿਲ੍ਹੇ ਦੇ ਸਾਰੇ 18 ਮਰੀਜ਼ ਹੋਏ ਠੀਕ

ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ ਕੋਰੋਨਾ ਤੋਂ ਮੁਕਤ ਹੋਣ ਵਾਲਾ ਪੰਜਾਬ ਦਾ ਪਹਿਲਾ ਜ਼ਿਲ੍ਹਾ ਬਣ ਗਿਆ ਹੈ। ਕੋਰੋਨਾ ਪ੍ਰਭਾਵਿਤ ਇਸ ਜ਼ਿਲ੍ਹੇ ਦਾ ਅਠਾਰਵਾਂ ਮਰੀਜ਼ ਅੱਜ ਠੀਕ ਹੋਣ ਬਾਅਦ ਘਰ ਰਵਾਨਾ ਹੋ ਗਿਆ। ਹੌਟਸਪਾਟ ਬਣੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੂੰ ਅੱਜ ਆਖਰੀ ਮਰੀਜ਼ ਦੇ ਸਿਹਤਯਾਬ ਹੋ ਕੇ ਘਰ ਜਾਣ ਨਾਲ ਵੱਡੀ ਰਾਹਤ ਮਿਲੀ ਹੈ।
ਭਾਵੇਂ ਕਿ ਜ਼ਿਲ੍ਹੇ ਨੂੰ ਰੈੱਡ ਜ਼ੋਨ ’ਚੋਂ ਗ੍ਰੀਨ ਜ਼ੋਨ ’ਚ ਜਾਣ ਲਈ 28 ਦਿਨ ਇੰਤਜ਼ਾਰ ਕਰਨਾ ਪਵੇਗਾ ਪਰੰਤੂ ਜ਼ਿਲ੍ਹੇ ’ਤੇ ਕੋਰੋਨਾ ਦੀ ਦਹਿਸ਼ਤ ਦਾ ਪਿਆ ਪਰਛਾਵਾਂ ਅੱਜ ਸਮਾਪਤ ਹੋ ਗਿਆ।
ਦੱਸ ਦੇਈਏ ਕਿ ਨਵਾਂ ਸ਼ਹਿਰ ਵਿਚ ਸਭ ਤੋਂ ਪਹਿਲਾਂ ਕਰੋਨਾ ਨਾਲ ਇਕ ਬਜ਼ੁਰਗ ਬਾਬਾ ਬਲਦੇਵ ਸਿੰਘ ਦੀ ਮੌਤ ਹੋਈ ਸੀ, ਪਰ ਹੁਣ ਉਥੇ ਪਿਛਲੇ ਕਈ ਹਫ਼ਤਿਆਂ ਤੋਂ ਕੋਈ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ ਤੇ ਇਸ ਜ਼ਿਲ੍ਹੇ ਦੇ ਸਾਰੇ 18 ਮਰੀਜ਼ ਠੀਕ ਹੋ ਗਏ ਹਨ।

  •  
  •  
  •  
  •  
  •