ਮੁੰਬਈ ਤੋਂ ਬਾਅਦ ਚੇਨਈ ‘ਚ 25 ਟੀਵੀ ਪੱਤਰਕਾਰ ਕੋਰੋਨਾ ਪਾਜ਼ਿਟਿਵ

ਮੁੰਬਈ ਤੋਂ ਬਾਅਦ ਮੰਗਲਵਾਰ ਨੂੰ ਚੇਨਈ ਵਿੱਚ ਇੱਕ ਤਾਮਿਲ ਨਿਊਜ਼ ਟੈਲੀਵਿਜ਼ਨ ਚੈਨਲ ਲਈ ਕੰਮ ਕਰਨ ਵਾਲੇ ਪੱਤਰਕਾਰਾਂ ਸਮੇਤ ਘੱਟੋ ਘੱਟ 25 ਲੋਕ ਮੰਗਲਵਾਰ ਨੂੰ ਇੱਥੇ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਗਏ। ਇਹ ਜਾਣਕਾਰੀ ਸਿਹਤ ਵਿਭਾਗ ਦੇ ਇਕ ਅਧਿਕਾਰੀ ਨੇ ਦਿੱਤੀ। ਅਧਿਕਾਰੀ ਨੇ ਪੀਟੀਆਈ ਨੂੰ ਦੱਸਿਆ ਕਿ 90 ਤੋਂ ਵੱਧ ਨਮੂਨਿਆਂ ਦੀ ਜਾਂਚ ਕੀਤੀ ਗਈ ਜਿਸ ਵਿੱਚ ਘੱਟੋ ਘੱਟ 25 ਲੋਕ ਪਾਜ਼ਿਟਿਵ ਮਿਲੇ ਹਨ।

ਇਹ ਘਟਨਾਕ੍ਰਮ ਸ਼ਹਿਰ ਵਿੱਚ ਇੱਕ ਟੈਲੀਵੀਜ਼ਨ ਚੈਨਲ ਲਈ ਕੰਮ ਕਰਨ ਵਾਲੇ ਇੱਕ ਪੱਤਰਕਾਰ ਸਣੇ ਦੋ ਪੱਤਰਕਾਰਾਂ ਦੇ ਪਾਜ਼ਿਟਿਵ ਮਿਲਣ ਤੋਂ ਬਾਅਦ ਹੋਇਆ ਹੈ। ਅਧਿਕਾਰੀ ਨੇ ਇਕ ਸਵਾਲ ‘ਤੇ ਕਿਹਾ ਕਿ ਟੈਲੀਵਿਜ਼ਨ ਚੈਨਲ ਨਾਲ ਜੁੜੇ ਲੋਕਾਂ ਦੀਆਂ ਜਾਂਚ ਰਿਪੋਰਟਾਂ ਇਕੱਤਰ ਕੀਤੀਆਂ ਜਾ ਰਹੀਆਂ ਹਨ ਅਤੇ ਸੰਕੇਤ ਦਿੱਤਾ ਕਿ ਪਾਜ਼ਿਟਿਵ ਵਿਅਕਤੀਆਂ ਦੀ ਗਿਣਤੀ 27 ਹੋ ਸਕਦੀ ਹੈ।

  • 84
  •  
  •  
  •  
  •