ਰਾਸ਼ਨ ਵੰਡਣ ਨੂੰ ਲੈ ਕੇ ਕੋਈ ਸਿਆਸਤ ਜਾਂ ਪੱਖਪਾਤ ਨਾ ਹੋਵੇ: ਗਿ. ਹਰਪ੍ਰੀਤ ਸਿੰਘ

ਕੋਰੋਨਾ ਵਾਇਰਸ ਦਾ ਖਤਰਾ ਪੂਰੀ ਦੁਨੀਆ ਵਿਚ ਛਾਇਆ ਹੋਇਆ ਹੈ, ਜਿਸ ਕਾਰਨ ਲੱਗੇ ਲੌਕਡਾਊਨ ਕਾਰਨ ਲੋਕਾਂ ਨੂੰ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੰਮ੍ਰਿਤਸਰ ਵਿਖੇ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਕੋਰੋਨਾ ਵਾਇਰਸ ਦੇ ਚੱਲ ਰਹੇ ਸੰਕਟ ਕਾਰਨ ਕੇਂਦਰ ‘ਤੇ ਜ਼ੋਰ ਦਿਤਾ ਕਿ ਉਹ ਪੰਜਾਬ ਸਰਕਾਰ ਨੂੰ ਵੱਧ ਤੋਂ ਵੱਧ ਵਿੱਤੀ ਸਹਾਇਤਾ ਦੇਵੇ ਤਾਂ ਜੋ ਸੂਬੇ ਦੇ ਲੋਕਾਂ ਤਕ ਰਾਸ਼ਨ ਤੇ ਹੋਰ ਸਮਾਨ ਮੁਹਈਆ ਕਰਾਵਇਆ ਜਾ ਸਕੇ। ਜਥੇਦਾਰ ਮੁਤਾਬਕ ਰਾਸ਼ਨ ਦੀ ਵੰਡ ਪ੍ਰਣਾਲੀ ‘ਤੇ ਕੋਈ ਸਿਆਸਤ ਨਹੀਂ ਹੋਣੀ ਚਾਹੀਦੀ, ਭੁੱਖ ਸੱਭ ਨੂੰ ਲਗਦੀ ਹੈ, ਭਾਵੇਂ ਉਹ ਕਾਂਗਰਸੀ, ਅਕਾਲੀ ਜਾਂ ਕਮਿਊਨਿਸਟ ਹੈ। ਰਾਸ਼ਨ ਦੀ ਵੰਡ ਮਨੁੱਖਤਾ ਆਧਾਰਤ ਹੋਣੀ ਚਾਹੀਦੀ ਹੈ।

ਜਥੇਦਾਰ ਕਿਹਾ ਕਿ ਕੋਰੋਨਾ ਵਾਇਰਸ ਸਰਕਾਰਾਂ ਨੂੰ ਬੇਨਕਾਬ ਕਰਨ ਦੇ ਨਾਲ-ਨਾਲ ਪਰਦੇ ਵੀ ਪਾਵੇਗਾ। ਕੋਰੋਨਾ ਦਾ ਡਰ ਮਨ ਤੋਂ ਕੱਢ ਦੇਣਾ ਚਾਹੀਦਾ ਹੈ ਤਾਂ ਜੋ ਇਸ ਲਾ-ਇਲਾਜ ਬੀਮਾਰੀ ਵਿਰੁੱਧ ਮਾਨਸਿਕ ਮਨੋਬਲ ਉੱਚਾ ਹੋ ਸਕੇ। ਜਥੇਦਾਰ ਮੁਤਾਬਕ ਕੋਰੋਨਾ ਵਾਇਰਸ ਤੇ ਲੋਕਾਈਂ ਨੂੰ ਖਾਣ-ਪੀਣ ਦੀਆਂ ਵਸਤਾਂ ਤੋਂ ਸੁਚੇਤ ਹੋਣਾ ਚਾਹੀਦਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਜ਼ਿੰਦਗੀ ਜਿਊਣ ਦਾ ਢੰਗ ਬਦਲਣਾ ਪਵੇਗਾ।

ਉਨ੍ਹਾਂ ਪੰਜਾਬ ਦੇ ਕਿਸਾਨਾਂ ਨੂੰ ਖਾਸ ਤੌਰ ‘ਤੇ ਕਿਹਾ ਕਿ ਉਹ ਕੀਟਨਾਸ਼ਕ ਦੀ ਥਾਂ ਰੋਗ-ਮੁਕਤ ਫ਼ਸਲਾਂ ਦਾ ਉਤਪਾਦਨ ਕਰੇ, ਲੋਕ ਜ਼ਹਿਰ ਖਾ ਰਹੇ ਹਨ। ਇਹ ਸਭ ਸਾਨੂੰ ਬਦਲਣਾ ਪੈਣਾ ਹੈ। ਪਾਕਿਸਤਾਨ ਸਥਿਤ ਕਰਤਾਰਪੁਰ ਸਾਹਿਬ ਬਾਰੇ ਉਨ੍ਹਾਂ ਸਪੱਸ਼ਟ ਕੀਤਾ ਕਿ ਗੁੰਬਦ ਦਾ ਡਿੱਗਣਾ ਕੋਈ ਵੱਡਾ ਮਸਲਾ ਨਹੀਂ ਹੈ। ਉਹ ਗੁੰਬਦ ਫ਼ਾਈਬਰ ਦੇ ਸਨ, ਜੋ ਪ੍ਰਬੰਧਕਾਂ ਨੇ ਮੁੜ ਸਥਾਪਤ ਕਰ ਦਿੱਤੇ ਹਨ। ਜਥੇਦਾਰ ਨੇ ਭਾਈ ਨਿਰਮਲ ਸਿੰਘ ਹਜੂਰੀ ਰਾਗੀ ਦੇ ਦੇਹਾਂਤ ਸਬੰਧੀ ਸਪੱਸ਼ਟ ਕੀਤਾ ਕਿ ਸਰਕਾਰ ਨੂੰ ਜਾਂਚ ਕਰਵਾਉਣੀ ਚਾਹੀਦੀ ਹੈ। ਪੀੜਤ ਪਰਿਵਾਰ ਦੇ ਨਾਲ-ਨਾਲ ਪੰਥ ਦੇ ਸ਼ੱਕ ਵੀ ਦੂਰ ਕਰਨੇ ਚਾਹੀਦੇ ਹਨ।

  • 193
  •  
  •  
  •  
  •