ਯੂਕੇ ਵਿਚ ਪਿਛਲੇ ਦਿਨਾਂ ਅੰਦਰ ਤਿੰਨ ਨਾਮੀ ਸਿੱਖਾਂ ਦੀ ਕੋਰੋਨਾਵਾਇਰਸ ਕਾਰਨ ਹੋਈ ਮੌਤ

ਇੰਗਲੈਂਡ ਵਿੱਚ ਸਿੱਖ ਡਾਕਟਰ ਦੀ ਕਰੋਨਾ ਵਾਇਰਸ ਨਾਲ ਮੌਤ ਹੋ ਗਈ ਹੈ। ਡਰਬੀਸ਼ੇਅਰ ਵਿੱਚ ਰਹਿਣ ਵਾਲੇ ਡਾਕਟਰ ਮਨਜੀਤ ਸਿੰਘ ਰਿਆਤ ਐਮਰਜੈਂਸੀ ਮੈਡੀਸਨ ਕੰਸਸਟੈਂਟ ਸੀ। ਮਨਜੀਤ ਸਿੰਘ ਨਾਂ ਕਾਫੀ ਮਸ਼ਹੂਰ ਸੀ, ਇਸ ਦੇ ਨਾਲ ਹੀ ਉਸ ਦੇ ਸਾਥੀ ਤੇ ਮਰੀਜ਼ ਵੀ ਉਸ ਨੂੰ ਬੇਹੱਦ ਪਸੰਦ ਕਰਦੇ ਸੀ। ਮਨਜੀਤ ਸਿੰਘ ਨੇ ਆਪਣੀ ਪੜ੍ਹਾਈ 1992 ਵਿੱਚ ਲੈਚੇਸਟਰ ਯੂਨੀਵਰਸਿਟੀ ਤੋਂ ਕੀਤੀ ਸੀ। ਉਹ ਪਹਿਲੇ ਸਿੱਖ ਸੀ ਜਿਨ੍ਹਾਂ ਨੇ ਰਾਸ਼ਟਰੀ ਸਿਹਤ ਸੇਵਾ ‘ਚ ਐਮਰਜੈਂਸੀ ਸਲਾਹਕਾਰ ਵਜੋਂ ਕੰਮ ਕਰਨ ਦਾ ਮੌਕਾ ਪ੍ਰਾਪਤ ਕੀਤਾ। ਉਨ੍ਹਾਂ ਦੇ ਹਸਪਤਾਲ ਟਰੱਸਟ ਨੇ ਕਿਹਾ ਕਿ ਉਨ੍ਹਾਂ ਨੇ ਡਰਬੀਸ਼ੇਅਰ ‘ਚ ਐਮਰਜੈਂਸੀ ਮੈਡੀਸਨ ਸਰਵਿਸ ‘ਚ ਅਹਿਮ ਭੂਮਿਕਾ ਨਿਭਾਈ।

ਡਾਕਟਰ ਮਨਜੀਤ ਸਿੰਘ ਰਿਆਤ

ਹਸਪਤਾਲ ਦੇ ਮੁੱਖ ਕਾਰਜਕਾਰੀ ਗੈਵਿਨ ਬੋਇਲ ਨੇ ਕਿਹਾ, ਮੈਂ ਮਨਜੀਤ ਰਿਆਤ ਨੂੰ ਸ਼ਰਧਾਂਜਲੀ ਭੇਂਟ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਦੀ ਕੋਰੋਨਾਵਾਇਰਸ ਨਾਲ ਮੌਤ ਹੋ ਗਈ। ਰਿਆਤ ਦੀ ਸਾਥੀ ਸੂਜੀ ਹੇਵਿਟ ਨੇ ਕਿਹਾ 2003 ‘ਚ ਮਨਜੀਤ ਡਰਬੀਸ਼ਾਇਰ ਰਾਇਲ ਇਨਫਰਮਰੀ ਵਿਖੇ ਐਮਰਜੈਂਸੀ ਮੈਡੀਸਨ ਸਲਾਹਕਾਰ ਬਣੇ ਸੀ।

ਸਤਨਾਮ ਸਿੰਘ ਵਿਰਦੀ

ਕੋਰੋਨਾ ਦੀ ਭਿਆਨਕ ਬੀਮਾਰੀ ਕਾਰਨ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੇ ਸਾਬਕਾ ਸਟੇਜ ਸਕੱਤਰ 67 ਸਾਲਾ ਸ ਸਤਨਾਮ ਸਿੰਘ ਵਿਰਦੀ ਦੀ ਮੌਤ ਹੋ ਗਈ। ਉਹ ਆਪਣੇ ਪਿੱਛੇ ਵਿਧਵਾ ਪਤਨੀ, ਦੋ ਬੇਟੇ ਅਤੇ ਇਕ ਬੇਟੀ ਛੱਡ ਗਏ। 1970 ਵਿਚ ਬਰਤਾਨੀਆ ਆਏ ਸ ਸਤਨਾਮ ਸਿੰਘ ਵਿਰਦੀ ਬੜੇ ਮਿਲਣਸਾਰ, ਮਿੱਠ ਬੋਲੜੇ ਬਰਤਾਨੀਆਂ ਦੇ ਹੀਥਰੋ ਹਵਾਈ ਅੱਡੇ ਤੋਂ ਹਵਾਈ ਉਡਾਣਾਂ ਦੇ ਅਮਲੇ ਨੂੰ ਲਿਆਉਣ ਵਾਲੀ ਕੰਪਨੀ ਵਿਚ ਬੱਸ ਡਰਾਈਵਰ ਵਜੋਂ ਕੰਮ ਕਰਦੇ ਸਨ। ਉਹ ਪੰਜਾਬ ਤੋਂ ਫਗਵਾੜਾ ਨੇੜੇ ਪਿੰਡ ਖੋਥੜਾਂ ਕਲਾਂ ਦੇ ਜੰਮਪਲ ਸਨ? ਉਹ ਬੀਤੇ ਕੁਝ ਦਿਨਾਂ ਤੋਂ ਕੋਵਿਡ-19 ਤੋਂ ਪ੍ਰਭਾਵਿਤ ਸਨ, ਪਰ ਸਿਹਤਯਾਬ ਹੋਣ ਬਾਅਦ ਮੁੜ ਬਿਮਾਰ ਪੈ ਗਏ ਅਤੇ ਇਸ ਫ਼ਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ।
ਪੰਥਕ ਸਫ਼ਾ ਵਿਚ ਸਰਗਰਮੀ ਨਾਲ ਵਿਚਰਨ ਵਾਲੇ ਭਾਈ ਸਤਨਾਮ ਸਿੰਘ ਵਿਰਦੀ ਬਰਤਾਨੀਆ ਦੇ ਅਖੰਡ ਕੀਰਤਨੀ ਜਥੇ ਨਾਲ ਜੁੜੇ ਹੋਏ ਸਨ। ਯੂਰਪ ਵਿਚ ਹੋਣ ਵਾਲੀਆਂ ਰੈਣ-ਸਬਾਈ ਸਮਾਗਮਾਂ ਵਿਚ ਹਿੱਸਾ ਲੈਂਦੇ ਅਤੇ ਗੁਰਬਾਣੀ ਕੀਰਤਨ ਦੀ ਸੇਵਾ ਵੀ ਕਰਦੇ ਸਨ। ਸਿੰਘ ਸਭਾ ਵਿਚ ਸਿੱਖ ਪ੍ਰਚਾਰਕਾਂ ਦੀ ਭਲਾਈ ਕਰਦਿਆਂ ਸਾਰੀ ਸਮਾਗਮ ਭੇਟਾ ਦੇਣ ਦੀ ਸ਼ੁਰੂਆਤ ਵੀ ਉਨ੍ਹਾਂ ਕੀਤੀ ਸੀ।

ਮਨਦੀਪ ਸਿੰਘ ਲੈਸਟਰ

ਯੂਕੇ ਚ ਸਿੱਖ ਫੇਡਰੇਸ਼ਨ ਦੇ ਮੈਂਬਰ ਭਾਈ ਮਨਦੀਪ ਸਿੰਘ ਜੀ ਨਹੀ ਰਹੇ। ਤੁਹਾਨੂੰ ਦੱਸ ਦੇਈਏ ਕਿ ਭਾਈ ਮਨਦੀਪ ਸਿੰਘ ਜੀ ਯੂ ਕੇ ਚ ਸਿੱਖ ਫੈਡਰੇਸ਼ਨ ਦੇ ਮੈਬਰ ਸਨ। ਉਨ੍ਹਾਂ ਦੀ ਮੌਤ ਦਾ ਕਾਰਨ ਕਰੋਨਾ ਨੂੰ ਮੰਨਿਆ ਜਾ ਰਿਹਾ ਹੈ। ਇਸ ਤੋਂ ਬਾਅਦ ਪੂਰੇ ਸਿੱਖ ਭਾਈਚਾਰੇ ਚ ਮਾਤਮ ਛਾ ਗਿਆ ਹੈ ਤੁਹਾਨੂੰ ਦੱਸ ਦੇਈਏ ਕਿ ਇਸ ਸਿੱਖ ਫੈਡਰੇਸ਼ਨ ਨੇ ਭਾਈ ਮਨਦੀਪ ਸਿੰਘ ਜੀ ਦੇ ਅਕਾਲ ਚਲਾਣੇ ਦਾ ਅਫਸੋਸ ਪ੍ਰਗਟ ਕੀਤਾ ਹੈ।

ਮਨਦੀਪ ਸਿੰਘ ਆਪਣੀ ਪੜ੍ਹਾਈ ਦੇ ਦਿਨਾ ਦੌਰਾਨ ਹੀ ਪੰਥਕ ਸਫਾਂ ਵਿੱਚ ਸਰਗਰਮੀਆਂ ਕਰਨ ਲੱਗ ਪਏ ਸਨ। ਇੰਗਲੈਂਡ ਪਰਵਾਸ ਕਰਕੇ ਵੀ ਉਨ੍ਹਾਂ ਨੇ ਆਪਣੇ ਪੰਥਕ ਜਜਬੇ ਨੂੰ ਜਿੰਦਾ ਰੱਖਿਆ ਅਤੇ ਖਾਲਸਾ ਜੀ ਦੇ ਕਾਫਲੇ ਦਾ ਹਿੱਸਾ ਬਣ ਗਏ। ਆਪ ਨੇ ਵੱਖ ਵੱਖ ਗੁਰੂਘਰਾਂ ਵਿੱਚ ਸੇਵਾਵਾਂ ਨਿਭਾਈਆਂ, ਸਮਾਜਕ ਤੌਰ ਤੇ ਸੇਵਾ ਦੇ ਕਾਰਜ ਕੀਤੇ ਅਤੇ ਰਾਜਨੀਤਿਕ ਤੌਰ ਤੇ ਆਪਣੇ ਵਿੱਤ ਮੁਤਾਬਕ, ਪੰਥਕ ਸਰਗਰਮੀਆਂ ਵਿੱਚ ਬਣਦਾ ਹਿੱਸਾ ਪਾਇਆ। ਅਜਿਹੀ ਬਹੁਪੱਖੀ ਸ਼ਖਸ਼ੀਅਤ ਦਾ ਅਚਾਨਕ ਦੁਨੀਆਂ ਤੋਂ ਤੁਰ ਜਾਣਾਂ ਬਹੁਤ ਦੁਖਦਾਈ ਹੈ। ਖਾਲਸਾ ਪੰਥ ਦੀਆਂ ਵੱਖ ਵੱਖ ਸੰਸਥਾਵਾਂ ਵੱਲੋਂ ਭਾਈ ਮਨਦੀਪ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਂਦੀ ਹੈ।

  • 983
  •  
  •  
  •  
  •