ਕਸ਼ਮੀਰ ਦੇ ਪੱਤਰਕਾਰਾਂ ਖਿਲਾਫ਼ ਦਰਜ ਕੇਸ ਰੱਦ ਕਰਨ ਦੀ ਮੰਗ

ਕਸ਼ਮੀਰ ਪ੍ਰੈੱਸ ਕਲੱਬ ਨੇ ਅੱਜ ਕਸ਼ਮੀਰ ਵਾਦੀ ਵਿੱਚ ਕੰਮ ਕਰਦੇ ਪੱਤਰਕਾਰਾਂ ਖ਼ਿਲਾਫ਼ ਦਰਜ ਕੀਤੇ ਗਏ ਕੇਸਾਂ ਸਬੰਧੀ ਅਫ਼ਸੋਸ ਜ਼ਾਹਿਰ ਕਰਦਿਆਂ ਇਹ ਸਾਰੇ ਕੇਸ ਰੱਦ ਕਰਨ ਦੀ ਮੰਗ ਕੀਤੀ ਹੈ।
ਪ੍ਰੈੱਸ ਕਲੱਬ ਵੱਲੋਂ ਜਾਰੀ ਇਕ ਬਿਆਨ ਵਿੱਚ ਕਿਹਾ ਗਿਆ, ‘‘ਕਸ਼ਮੀਰ ਪ੍ਰੈੱਸ ਕਲੱਬ ਵਾਦੀ ਵਿੱਚ ਪੱਤਰਕਾਰਾਂ ਖ਼ਿਲਾਫ਼ ਲੜੀਵਾਰ ਦਰਜ ਕੀਤੇ ਗਏ ਕੇਸਾਂ ’ਤੇ ਰੋਸ ਜ਼ਾਹਿਰ ਕਰਦਾ ਹੈ।’’ ਪ੍ਰੈੱਸ ਬਿਆਨ ਵਿੱਚ ਕਿਹਾ ਗਿਆ ਕਿ ਹਾਲ ਹੀ ਵਿੱਚ ਪੱਤਰਕਾਰ ਤੇ ਲੇਖਕ ਗੌਹਰ ਗਿਲਾਨੀ ਵਿਰੁੱਧ ਦਰਜ ਕੀਤਾ ਗਿਆ ਕੇਸ ਇਸ ਦੀ ਪ੍ਰਤੱਖ ਉਦਹਾਰਨ ਹੈ। ਵਾਦੀ ਵਿੱਚ ਪੱਤਰਕਾਰਾਂ ਖ਼ਿਲਾਫ਼ ਦਰਜ ਕੀਤਾ ਗਿਆ ਇਹ ਤੀਜਾ ਕੇਸ ਹੈ। ਬਿਆਨ ’ਚ ਕਿਹਾ ਗਿਆ, ‘‘ਵਾਦੀ ਵਿੱਚ ਕਈ ਪੱਤਰਕਾਰ ਇਸ ਰੁਝਾਨ ਖ਼ਿਲਾਫ਼ ਰੋਸ ਜ਼ਾਹਿਰ ਕਰ ਚੁੱਕੇ ਹਨ।

  • 102
  •  
  •  
  •  
  •