ਹਲੇ ਲਾਕਡਾਊਨ ‘ਚ ਢਿੱਲ ਦੇਣਾ ਅੱਗ ਨਾਲ ਖੇਡਣ ਵਾਂਗ ਹੈ: WHO

ਕੋਰੋਨਾ ਦੇ ਕਹਿਰ ਵਿੱਚ ਦੁਨੀਆ ਭਰ ਸਦੇ ਦੇਸ਼ਾਂ ਲਈ ਸਭ ਤੋਂ ਵੱਡੀ ਸਮੱਸਿਆ ਆਰਥਿਕਤਾ ਬਣ ਗਈ ਹੈ। ਇਸ ਲਈ ਕੋਰੋਨਾ ਦਾ ਖਤਰਾ ਹੋਣ ਦੇ ਬਾਵਜੂਦ ਕਈ ਦੇਸ਼ਾਂ ਦੀਆਂ ਸਰਕਾਰਾਂ ਲੌਕਡਾਊਨ ਖੋਲ੍ਹ ਰਹੀਆਂ ਹਨ। ਭਾਰਤ ਨੇ ਵੀ 20 ਅਪਰੈਲ ਤੋਂ ਕਈ ਖੇਤਰ ਖੋਲ੍ਹ ਦਿੱਤੇ ਹਨ। ਇਸ ਬਾਰੇ ਵਿਸ਼ਵ ਸਿਹਤ ਸੰਸਥਾ (ਡਬਲਿਊਐਚਓ) ਨੇ ਕਿਹਾ ਹੈ ਕਿ ਇਹ ਅੱਗ ਨਾਲ ਖੇਡਣ ਵਾਂਗ ਹੈ। ਡਬਲਿਊਐਚਓ ਨੇ ਲੌਕਡਾਊਨ ’ਚ ਢਿੱਲ ਦੇਣ ਵਾਲੇ ਮੁਲਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਅਜਿਹਾ ਕਰਨ ਨਾਲ ਹਾਲਾਤ ਹੋਰ ਖਤਰਨਾਕ ਹੋ ਸਕਦੇ ਹਨ।

ਡਬਲਿਊਐਚਓ ਨੇ ਜੀ-20 ਮੁਲਕਾਂ ਦੇ ਸਿਹਤ ਮੰਤਰੀਆਂ ਨਾਲ ਆਨਲਾਈਨ ਮੀਟਿੰਗ ਕਰਕੇ ਕਰੋਨਾਵਾਇਰਸ ਕਾਰਨ ਬਣ ਰਹੇ ਹਾਲਾਤ ’ਤੇ ਚਰਚਾ ਕੀਤੀ। ਡਬਲਿਊਐਚਓ ਦੇ ਮੁਖੀ ਟੈਡਰੋਸ ਅਧਾਨੋਮ ਗ਼ੈਬਰੀਏਸਸ ਨੇ ਕਿਹਾ, ‘ਲੌਕਡਾਊਨ ’ਚ ਢਿੱਲ ਦੇਣਾ ਕਿਸੇ ਮੁਲਕ ’ਚ ਮਹਾਮਾਰੀ ਦਾ ਖਾਤਮਾ ਨਹੀਂ ਬਲਕਿ ਇਹ ਨਵੇਂ ਪੜਾਅ ਦੀ ਸ਼ੁਰੂਆਤ ਹੈ।’ ਉਨ੍ਹਾਂ ਸਰਕਾਰਾਂ ਨੂੰ ਚਿਤਾਵਨੀ ਦਿੱਤੀ ਕਿ ਲੌਕਡਾਊਨ ਖੋਲ੍ਹਣ ’ਚ ਜਲਦਬਾਜ਼ੀ ਨਾ ਕੀਤੀ ਜਾਵੇ ਕਿਉਂਕਿ ਇਸ ਨਾਲ ਹਾਲਾਤ ਖ਼ਤਰਨਾਕ ਹੋ ਸਕਦੇ ਹਨ।
ਇਸ ਦੇ ਨਾਲ ਹੀ ਦੁਨੀਆਂ ਦੇ ਕਈ ਮੁਲਕਾਂ ਵੱਲੋਂ ਲੋਕਾਂ ਨੂੰ ਲੌਕਡਾਊਨ ’ਚ ਛੋਟਾਂ ਦੋਣ ਨੂੰ ਸਿਹਤ ਮਾਹਿਰਾਂ ਨੇ ਵੱਡਾ ਖਤਰਾ ਕਰਾਰ ਦਿੱਤਾ ਹੈ।

  • 1
  •  
  •  
  •  
  •