ਪ੍ਰੈਸ ਨੂੰ ਆਜ਼ਾਦੀ ਦੇ ਮਾਮਲੇ ਵਿਚ ਭਾਰਤ 142 ਨੰਬਰ ‘ਤੇ, ਪਿਛਲੇ ਸਾਲ ਨਾਲੋਂ ਵੀ ਡਿੱਗਿਆ

ਮੰਗਲਵਾਰ ਨੂੰ ਪ੍ਰਕਾਸ਼ਤ ਕੀਤੇ ਗਏ ਵਿਸ਼ਵ ਪ੍ਰੈਸ ਆਜ਼ਾਦੀ ਇੰਡੈਕਸ 2020 ਵਿਚ ਇੰਡੀਆ ਸਾਲ 2019 ਦੇ ਦਰਜੇ ਤੋਂ ਦੋ ਅੰਕ ਹੇਠਾਂ 142 ਰੈਂਕ ‘ਤੇ ਆ ਗਿਆ ਹੈ। ਸਾਲਾਨਾ ਪ੍ਰੈਸ ਅਜ਼ਾਦੀ ਦੀ ਸੂਚੀ ਰਿਪੋਰਟਰਜ਼ ਵਿਦਾਊਟ ਬਾਰਡਰਜ਼ (ਆਰਐਸਐਫ) ਦੁਆਰਾ ਤਿਆਰ ਕੀਤੀ ਗਈ ਹੈ ਜੋ 180 ਦੇਸ਼ਾਂ ਅਤੇ ਪ੍ਰਦੇਸ਼ਾਂ ਵਿਚ ਮੀਡੀਆ ਦੀ ਸਥਿਤੀ ਦਾ ਸਰਵੇਖਣ ਕਰਦੀ ਹੈ।

ਰਿਪੋਰਟ ਵਿੱਚ ਕਿਹਾ ਗਿਆ, “ਆਜ਼ਾਦੀ ਦੀ ਲਗਾਤਾਰ ਉਲੰਘਣਾ ਹੁੰਦੀ ਰਹੀ ਹੈ, ਜਿਸ ਵਿਚ ਪੱਤਰਕਾਰਾਂ ਖਿਲਾਫ ਪੁਲਿਸ ਹਿੰਸਾ, ਰਾਜਨੀਤਿਕ ਕਾਰਕੁਨਾਂ ਉੱਤੇ ਹਮਲੇ, ਬਦਮਾਸ਼ਾਂ ਅਤੇ ਭ੍ਰਿਸ਼ਟ ਸਥਾਨਕ ਅਧਿਕਾਰੀਆਂ ਦੁਆਰਾ ਬਦਲੇ ਦੀ ਹਿੰਸਾ ਸ਼ਾਮਲ ਹਨ।”

ਰਿਪੋਰਟ ਦੇ ਅਨੁਸਾਰ, ਕਸ਼ਮੀਰ ਵਿੱਚ ਪੈਦਾ ਹੋਈ ਸਥਿਤੀ ਕਾਰਨ ਭਾਰਤ ਦੀ ਰੈਕਿੰਗ ਬਹੁਤ ਪ੍ਰਭਾਵਿਤ ਹੋਈ ਹੈ। ਪਿਛਲੇ ਸਾਲ 5 ਅਗਸਤ ਨੂੰ, ਕੇਂਦਰ ਸਰਕਾਰ ਨੇ ਧਾਰਾ 370 ਦੇ ਜ਼ਿਆਦਾਤਰ ਪ੍ਰਬੰਧਾਂ ਨੂੰ ਖਤਮ ਕਰਦੇ ਜੰਮੂ-ਕਸ਼ਮੀਰ ਦੇ ਵਿਸ਼ੇਸ਼ ਦਰਜੇ ਨੂੰ ਖਤਮ ਕਰ ਦਿੱਤਾ ਸੀ। ਇਸ ਕਾਰਨ ਰਾਜ ਵਿੱਚ ਬਹੁਤ ਸਾਰੀਆਂ ਸਖਤ ਪਾਬੰਦੀਆਂ ਲਗਾਈਆਂ ਗਈਆਂ ਸਨ, ਜਿਸ ਕਾਰਨ ਪੱਤਰਕਾਰਾਂ ਨੂੰ ਖ਼ਬਰਾਂ ਇਕੱਠੀਆਂ ਕਰਦੇ ਸਮੇਂ ਸਖ਼ਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।

ਇਸ ਸੂਚੀ ਵਿਚ ਨਾਰਵੇ, ਫਿਨਲੈਂਡ ਅਤੇ ਡੈਨਮਾਰਕ ਸਿਖਰਲੀ ਰੈਕ ਤੇ ਹਨ, ਜਦੋਂ ਕਿ ਉੱਤਰੀ ਕੋਰੀਆ (180), ਵੀਅਤਨਾਮ (175) ਅਤੇ ਸੀਰੀਆ (174) ਵਰਗੇ ਦੇਸ਼ ਸਭ ਤੋਂ ਹੇਠਲੇ ਦਰਜੇ ਵਾਲੇ ਹਨ। ਭਾਰਤ ਆਪਣੇ ਗੁਆਂਢੀਆਂ ਪਾਕਿਸਤਾਨ (145) ਅਤੇ ਬੰਗਲਾਦੇਸ਼ (151) ਨਾਲੋਂ ਬਿਹਤਰ ਹੈ, ਪਰ ਸ਼੍ਰੀਲੰਕਾ (127) ਅਤੇ ਨੇਪਾਲ (112) ਤੋਂ ਵੀ ਬਦਤਰ ਹੈ।

ਰਿਪੋਰਟ ਦੇ ਅਨੁਸਾਰ, ਸਾਲ 2020 ਵਿੱਚ ਹੁਣ ਤੱਕ, ਵਿਸ਼ਵ ਭਰ ਵਿੱਚ, 10 ਪੱਤਰਕਾਰ ਮਾਰੇ ਗਏ, 229 ਕੈਦ ਅਤੇ 116 ਨਾਗਰਿਕ ਪੱਤਰਕਾਰਾਂ ਨੂੰ ਕੈਦ ਕੀਤਾ ਗਿਆ, ਜਦੋਂ ਕਿ ਇੱਕ ਮੀਡੀਆ ਸਹਾਇਕ ਮਾਰਿਆ ਗਿਆ ਅਤੇ 14 ਮੀਡੀਆ ਸਹਾਇਕ ਵਿਸ਼ਵ ਭਰ ਵਿੱਚ ਕੈਦ ਹਨ।

  • 233
  •  
  •  
  •  
  •