ਕੋਰੋਨਾਵਾਇਰਸ ਦਵਾਈ ਦਾ ਪਹਿਲਾ ਟਰਾਇਲ ਹੋਇਆ ਨਾਕਾਮਯਾਬ

ਕੋਰੋਨਾਵਾਇਰਸ ਲਈ ਸੰਭਾਵੀ ਐਂਟੀਵਾਇਰਲ ਦਵਾਈ ਕਥਿਤ ਤੌਰ ’ਤੇ ਪਹਿਲੇ ਕਲੀਨਿਕਲ ਟਰਾਇਲ ਵਿੱਚ ਅਸਫਲ ਹੋ ਗਈ ਹੈ। ਉਮੀਦ ਕੀਤੀ ਜਾ ਰਹੀ ਸੀ ਕਿ ਰੈਮਡੀਸਿਵਾਇਰ ਨਾਮਕ ਦਵਾਈ ਕੋਵਿਡ -19 ਦਾ ਇਲਾਜ ਕਰ ਸਕਦੀ ਹੈ।
ਪਰ ਇਕ ਚੀਨੀ ਤਜੁਰਬੇ ਵਿੱਚ ਸਾਹਮਣੇ ਆਇਆ ਹੈ ਕਿ ਦਵਾਈ ਸਫਲ ਨਹੀਂ ਹੋ ਸਕੀ। ਵਿਸ਼ਵ ਸਿਹਤ ਸੰਗਠਨ ਦੁਆਰਾ ਗਲਤੀ ਨਾਲ ਛਪੇ ਦਸਤਾਵੇਜ਼ਾਂ ਅਨੁਸਾਰ ਇਹ ਜਾਣਕਾਰੀ ਮਿਲੀ ਹੈ। 237 ਮਰੀਜ਼ਾਂ ਵਿੱਚੋਂ ਕੁਝ ਨੂੰ ਦਵਾਈ ਦਿੱਤੀ ਗਈ, ਕੁਝ ਨੂੰ ਪਲੈਸਬੋ। ਇੱਕ ਮਹੀਨੇ ਤੋਂ ਬਾਅਦ ਪਲੈਸਬੋ ਲੈਣ ਵਾਲੇ 12.8% ਮਰੀਜਾਂ ਦੇ ਮੁਕਾਬਲੇ, ਦਵਾਈ ਲੈਣ ਵਾਲੇ 13.9% ਮਰੀਜ਼ਾਂ ਦੀ ਮੌਤ ਹੋ ਗਈ।
ਸਾਈਡ-ਇਫੈਕਟਸ ਕਾਰਨ ਟਰਾਇਲ ਨੂੰ ਜਲਦੀ ਹੀ ਰੋਕ ਦਿੱਤਾ ਗਿਆ ਸੀ। ਗਿਲਿਅਡ ਸਾਇੰਸਜ਼,ਦਵਾਈ ਬਣਾਉਣ ਵਾਲੀ ਅਮਰੀਕੀ ਕੰਪਨੀ ਨੇ ਡਬਲਯੂਐਚਓ ਦੀ ਪੋਸਟ ‘ਤੇ ਨੂੰ ਗਲਤ ਕਰਾਰ ਦਿੱਤਾ ਹੈ।

  • 133
  •  
  •  
  •  
  •