ਕੋਰੋਨਾ ਵਾਇਰਸ ਕੋਈ ਫ਼ਲੂ ਨਹੀਂ, ਅਮਰੀਕਾ ‘ਤੇ ਹੋਇਆ ਹਮਲਾ ਹੈ: ਟਰੰਪ

ਕੋਵਿਡ 19 ਕਾਰਨ ਅਮਰੀਕਾ ਵਿਚ ਆਏ ਮਹਾ ਸੰਕਟ ਨਾਲ ਨਜਿੱਠਣ ਦੀ ਕੋਸ਼ਿਸ਼ ਕਰ ਰਹੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁਧਵਾਰ ਨੂੰ ਆਖਿਆ ਕਿ ਉਨ੍ਹਾਂ ਦੇ ਦੇਸ਼ ‘ਤੇ ਹਮਲਾ ਹੋਇਆ ਸੀ। ਡੋਨਾਲਡ ਟਰੰਪ ਦਾ ਇਹ ਬਿਆਨ ਅਜਿਹੇ ਵੇਲੇ ਆਇਆ ਹੈ ਜਦ ਅਮਰੀਕਾ ਵਿਚ ਕੋਵਿਡ-19 ਨਾਲ 48,000 ਤੋਂ ਜ਼ਿਆਦਾ ਲੋਕਾਂ ਦੀ ਜਾਨ ਜਾ ਚੁੱਕੀ ਹੈ ਅਤੇ ਕਰੀਬ 8.5 ਲੱਖ ਲੋਕ ਵਾਇਰਸ ਤੋਂ ਪ੍ਰਭਾਵਤ ਪਾਏ ਗਏ ਹਨ।

ੋਨਾਲਡ ਟਰੰਪ ਨੇ ਬੁਧਵਾਰ ਨੂੰ ਵ੍ਹਾਈਟ ਹਾਊਸ ਵਿਚ ਰੋਜ਼ਾਨਾ ਹੋਣ ਵਾਲੇ ਅਪਣੇ ਪੱਤਰਕਾਰ ਸੰਮੇਲਨ ਵਿਚ ਆਖਿਆ ਕਿ ਸਾਡੇ ‘ਤੇ ਹਮਲਾ ਹੋਇਆ। ਇਹ ਹਮਲਾ ਸੀ। ਇਹ ਕੋਈ ਫਲੂ ਨਹੀਂ ਸੀ। ਕਦੇ ਕਿਸੇ ਨੇ ਅਜਿਹਾ ਕੁਝ ਨਹੀਂ ਦੇਖਿਆ, 1917 ਵਿਚ ਅਜਿਹਾ ਆਖਰੀ ਵਾਰ ਹੋਇਆ ਸੀ। ਉਹ ਕਈ ਹਜ਼ਾਰ ਅਰਬ ਡਾਲਰ ਦੇ ਪੈਕੇਜਾਂ ਦੇ ਬਾਰੇ ਵਿਚ ਇਕ ਸਵਾਲ ਦਾ ਜਵਾਬ ਦੇ ਰਹੇ ਸਨ।

  • 395
  •  
  •  
  •  
  •