ਕੋਰੋਨਾਵਾਇਰਸ ਕੁਦਰਤੀ ਹੈ, ਲੈਬ ‘ਚ ਬਣਨ ਦਾ ਕੋਈ ਸਬੂਤ ਨਹੀਂ: WHO

ਵਰਲਡ ਹੈਲਥ ਸੰਗਠਨ (ਡਬਲਯੂਐਚਓ) ਨੇ ਕਿਹਾ ਹੈ ਕਿ ਮੌਜੂਦਾ ਸਮੇਂ ਦੇ ਸਾਰੇ ਉਪਲਬੱੱਧ ਸਬੂਤ ਸੁਝਾਅ ਦਿੰਦੇ ਹਨ ਕਿ ਕੋਰੋਨਾ ਵਾਇਰਸ ਕੁਦਰਤੀ ਹੈ ਅਤੇ ਇਸ ਵਿੱਚ ਕੋਈ ਧਾਂਦਲੀ ਨਹੀਂ ਹੈ ਅਤੇ ਨਾ ਹੀ ਇਹ ਨਿਰਮਿਤ ਵਾਇਰਸ ਹੈ। 

ਨਿਊਜ਼ ਏਜੰਸੀ ਸਿਨਹੂਆ ਨੇ ਗਲੋਬਲ ਹੈਲਥ ਵਾਚ ਡੌਗ ਦੇ ਹਵਾਲੇ ਨਾਲ ਕਿਹਾ ਕਿ ਬਹੁਤ ਸਾਰੇ ਖੋਜਕਰਤਾ ਸਾਰਸ-ਸੀਓਵੀ-2 ਦੀਆਂ ਜੀਨੋਮਿਕ ਵਿਸ਼ੇਸ਼ਤਾਵਾਂ ਨੂੰ ਵੇਖਣ ਵਿੱਚ ਯੋਗ ਰਹੇ ਹਨ ਅਤੇ ਉਨ੍ਹਾਂ ਨੇ ਪਾਇਆ ਹੈ ਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਇਹ ਇਕ ਪ੍ਰਯੋਗਸ਼ਾਲਾ ਵੱਲੋਂ ਤਿਆਰ ਵਾਇਰਸ ਹੈ।
 

ਡਬਲਯੂਐਚਓ ਨੇ ਜ਼ੋਰ ਦੇ ਕੇ ਕਿਹਾ ਕਿ ਜੇ ਇਹ ਨਿਰਮਿਤ ਵਾਇਰਸ ਹੁੰਦਾ ਤਾਂ ਇਸ ਦੇ ਜੀਨੋਮਿਕ ਕ੍ਰਮ ਵਿੱਚ ਜਾਣੇ-ਪਛਾਣੇ ਤੱਤ ਦਾ ਮਿਸ਼ਰਣ ਦਿਖਾਇਆ ਹੁੰਦਾ ਪਰ ਅਜਿਹਾ ਨਹੀਂ ਹੋਇਆ। ਵਿਸ਼ਵ ਸਿਹਤ ਸੰਗਠਨ ਨੇ ਕਿਹਾ ਕਿ ਵਾਇਰਸੋ ਦੀ ਪਛਾਣ ਜਨਵਰੀ ਦੇ ਆਰੰਭ ਵਿੱਚ ਹੋਈ ਅਤੇ 11-12 ਜਨਵਰੀ ਨੂੰ ਜਨਤਕ ਤੌਰ ਉੱਤੇ ਇਸ ਦੇ ਜੈਨੇਟਿਕ ਸੀਕਵੇਂਸ ਨੂੰ ਸਾਂਝਾ ਕੀਤਾ ਗਿਆ ਸੀ।
 

  • 127
  •  
  •  
  •  
  •