ਚੀਨ ਨੂੰ ਸੰਸਾਰਕ ਅਰਥਚਾਰੇ ਲਈ ਖੜ੍ਹੀ ਕੀਤੀ ਮੁਸ਼ਕਿਲ ਦੇ ਨਤੀਜੇ ਭੁਗਤਣੇ ਪੈਣਗੇ: ਅਮਰੀਕਾ

ਕੋਰੋਨਾ ਵਾਇਰਸ ਗਲੋਬਲ ਮਹਾਂਮਾਰੀ ਲਈ ਚੀਨ ਨੂੰ ਦੋਸ਼ ਦਿੰਦੇ ਹੋਏ ਅਮਰੀਕੀ ਵਿਦੇਸ਼ ਮੰਤਰੀ ਮਾਇਕ ਪੋਮਪਿਉ ਨੇ ਕਿਹਾ ਕਿ ਉਸ ਨੇ ਅਪਣੇ ਕੋਲ ਉਪਲਬਧ ਸੂਚਨਾ ਸਾਂਝਾ ਨਾ ਕਰ ਕੇ ਗਲੋਬਲ ਅਤੇ ਅਮਰੀਕੀ ਅਰਥਵਿਵਸਥਾ ਲਹੀ ਵੱਡੀ ਚੁਣੌਤੀ ਪੈਦਾ ਕੀਤੀ ਹੈ ਅਤੇ ਸੱਤਾਧਾਰੀ ਕਮਿਊਟਿਸਟ ਪਾਰਟੀ ਨੂੰ ਇਸ ਦੀ ਕੀਮਤ ਭੁਗਤਨੀ ਪਏਗੀ।
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਨ੍ਹਾਂ ਦਾ ਪ੍ਰਸ਼ਾਸਨ ਉਨ੍ਹਾਂ ਖ਼ਬਰਾਂ ’ਤੇ ਨਜ਼ਰ ਰੱਖ ਰਿਹਾ ਹੈ ਜਿਨ੍ਹਾਂ ’ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੋਰੋਨਾ ਵਾਇਰਸ ਦੁਨੀਆਂ ’ਚ ਫੈਲਣ ਤੋਂ ਪਹਿਲਾਂ ਵੁਹਾਨ ਦੀ ਵਿਸ਼ਾਣੂ ਵਿਗਿਆਨ ਪ੍ਰਯੋਗਸ਼ਾਲਾ ਤੋਂ ਨਿਕਲਿਆ ਹੈ।

ਸੰਯੁਕਤ ਰਾਜ ਦੇ ਵਿਦੇਸ਼ ਮੰਤਰੀ ਮਾਈਕ ਪੋਂਪਿਓ ਨੇ ਕਿਹਾ ਹੈ ਕਿ ਅਮਰੀਕਾ ਦੂਜੇ ਦੇਸ਼ਾਂ ਨਾਲ ਮਿਲ ਕੇ ਕੰਮ ਕਰ ਰਿਹਾ ਹੈ ਅਤੇ ਉਨ੍ਹਾਂ ਨੂੰ ਯਕੀਨ ਦਵਾ ਰਿਹਾ ਹੈ ਕਿ ਕੋਰੋਨਾਵਾਇਰਸ ਦੀ ਸ਼ੁਰੂਆਤ ਵੁਹਾਨ, ਚੀਨ ਵਿੱਚ ਹੋਈ ਸੀ। ਉਨ੍ਹਾਂ ਕਿਹਾ ਕਿ ਇਹ ਦੱਸਣਾ ਚੀਨ ਦੀ ਜ਼ਿੰਮੇਵਾਰੀ ਹੈ ਕਿ ਇਹ ਵਾਇਰਸ ਕਿੱਥੋਂ ਆਇਆ ਹੈ। ਉਸਨੇ ਸ਼ੁੱਕਰਵਾਰ ਨੂੰ ਬੇਨ ਸ਼ਾਪੀਰੋ ਸ਼ੋਅ ਵਿੱਚ ਕਿਹਾ ਕਿ ਚੀਨ ਨੂੰ ਦਸੰਬਰ 2019 ਤੋਂ ਵਾਇਰਸ ਬਾਰੇ ਪਤਾ ਸੀ।

ਪੋਮਪਿਉ ਨੇ ਕਿਹਾ, ‘‘ਪਰ ਮੈਨੂੰ ਪੂਰਾ ਵਿਸ਼ਵਾਸ ਹੈ। ਮੈਂ ਦੁਨੀਆਂ ਭਰ ਦੇ ਕਾਰੋਬਾਰੀ ਲੋਕਾਂ ਨਾਲ ਗੱਲ ਕਰ ਰਿਹਾ ਹਾਂ। ਮੈਂ ਆਮ ਨਾਗਰਿਕਾਂ ਨਾਲ ਗੱਲ ਕਰ ਰਿਹਾ ਹਾਂ, ਉਨ੍ਹਾਂ ਲੋਕਾਂ ਤੋਂ ਜਿਨ੍ਹਾਂ ਨੇ ਪਿਛਲੇ ਕੁੱਝ ਹਫ਼ਤਿਆਂ ’ਚ ਅਪਣੀ ਜਾਨ ਨੂੰ ਖ਼ਤਰੇ ਵਿਚ ਪਾਇਆ ਹੈ।

ਉਨ੍ਹਾਂ ਨੂੰ ਪਤਾ ਹੈ ਕਿ ਇਹ ਚੀਨ ਦੇ ਵੁਹਾਨ ਤੋਂ ਪੈਦਾ ਹੋਏ ਵਾਇਰਸ ਦਾ ਨਤੀਜਾ ਹੈ ਅਤੇ ਉਨ੍ਹਾਂ ਨੂੰ ਪਤਾ ਹੈ ਕਿ ਚੀਨ ਸਰਕਾਰ ਨੇ ਉਹ ਸੱਭ ਨਹੀਂ ਕੀਤਾ ਜੋ ਉਸ ਨੂੰ ਕਰਨਾ ਚਾਹੀਦਾ ਸੀ। ਇਸ ਲਈ ਕੀਮਤ ਚੁਕਾਉਣੀ ਹੋਵੇਗੀ
ਪੋਮਪਿਉ ਨੇ ਵੀਰਵਾਰ ਰਾਤ ਅਪਣੇ ਇਕ ਇੰਟਰਵੀਊ ’ਚ ਕਿਹਾ, ਚੀਨ ਦੀ ਕਮਿਊਨਿਸਟ ਪਾਰਟੀ ਨੇ ਇਥੇ ਜੋ ਕੀਤਾ ਉਸਦੇ ਲਈ ਉਸ ਨੂੰ ਨਤੀਜੇ ਭੁਗਤਨੇ ਪੈਣਗੇ, ਅਮਰੀਕਾ ਵਲੋਂ ਤਾਂ ਨਿਸ਼ਚਿਤ ਤੌਰ ’ਤੇ।

  • 263
  •  
  •  
  •  
  •