ਪਾਕਿਸਤਾਨ ‘ਚ ਕੋਰੋਨਾ ਪੀੜ੍ਹਤਾਂ ਦੀ ਗਿਣਤੀ 12 ਹਜ਼ਾਰ ਦੇ ਕਰੀਬ ਪਹੁੰਚੀ

ਪਾਕਿਸਤਾਨ ਵਿੱਚ ਪਿਛਲੇ 24 ਘੰਟਿਆਂ ਦੌਰਾਨ 13 ਮੌਤਾਂ ਨਾਲ ਨੋਵੇਲ ਕਰੋਨਾਵਾਇਰਸ ਕਰਕੇ ਜਹਾਨੋਂ ਕੂਚ ਕਰਨ ਵਾਲਿਆਂ ਦੀ ਗਿਣਤੀ 253 ਹੋ ਗਈ ਹੈ। ਕਰੋਨਾ ਪਾਜ਼ੇਟਿਵ ਮਰੀਜ਼ਾਂ ਦਾ ਅੰਕੜਾ 12 ਹਜ਼ਾਰ ਦੇ ਨੇੜੇ ਪਹੁੰਚ ਗਿਆ ਹੈ। ਹੁਣ ਤਕ 2527 ਵਿਅਕਤੀ ਲਾਗ ਤੋਂ ਉਭਰਨ ਵਿੱਚ ਸਫ਼ਲ ਰਹੇ ਹਨ।

ਵਰਲਡੋਮੀਟਰ ਅਨੁਸਾਰ ਇਸ ਵਾਇਰ ਨਾਲ ਲਾਗ ਦੀ ਮਾਰ ਹੇਠ ਆਉਣ ਵਾਲਿਆਂ ਦੀ ਗਿਣਤੀ 11,940 ਨੂੰ ਅੱਪੜ ਗਈ ਹੈ। ਕੌਮੀ ਸਿਹਤ ਸੇਵਾਵਾਂ ਮੰਤਰਾਲੇ ਨੇ ਕਿਹਾ ਕਿ ਹੁਣ ਤਕ ਮੁਲਕ ਵਿੱਚ 13,365 ਟੈਸਟ ਕੀਤੇ ਗਏ ਹਨ। ਨੈਸ਼ਨਲ ਐਮਰਜੈਂਸੀ ਅਪਰੇਸ਼ਨ ਸੈਂਟਰ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਮੈਡੀਕਲ ਖੇਤਰ ਨਾਲ ਜੁੜੇ ਘੱਟੋ-ਘੱਟ 253 ਕਾਮੇ ਕਰੋਨਾਵਾਇਰਸ ਦੀ ਮਾਰ ਹੇਠ ਆ ਚੁੱਕੇ ਹਨ।

ਦੱਸ ਦਈਏ ਕਿ ਪਾਕਿਸਤਾਨ ਪੰਜਾਬ ਵਿਚ ਹੁਣ ਤੱਕ ਇਸ ਵਾਇਰਸ ਦੇ 5046 ਮਾਮਲੇ ਹਨ ਅਤੇ 73 ਵਿਅਕਤੀਆਂ ਦੀ ਮੌਤ ਹੋ ਗਈ ਹੈ।

  • 48
  •  
  •  
  •  
  •