ਨਫ਼ਰਤ ਦੇ ਵਪਾਰੀ ਅਰਨਬ ਗੋਸਵਾਮੀ ਨੂੰ ਅਦਾਲਤਾਂ ਤੇ ਸੰਸਥਾਵਾਂ ਦੀ ਛੱਤਰੀ

ਪੱਤਰਕਾਰੀ ਦੀ ਆੜ ਵਿੱਚ, ਰਿਪਬਲਿਕ ਟੀਵੀ ਦਾ ਅਰਨਬ ਗੋਸਵਾਮੀ ਮੁਸਲਮਾਨਾਂ ਅਤੇ ਇਸਾਈਆਂ ਵਿਰੁੱਧ ਨਫਰਤ-ਪ੍ਰਚਾਰ ਕਰਦਾ ਹੈ ਜੋ ਭਾਜਪਾ ਨੇਤਾਵਾਂ ਦੇ ਪਧਰ ਉੱਤੇ ਵੋਟ-ਬੈਂਕ ਹਿਸਾਬ ਨਾਲ ਸਮਾਜ ਵਿੱਚ ਧਰੁਵੀਕਰਨ ਬਣਾਉਣ ਲਈ ਸੇਵਾ ਕਰਦਾ ਹੈ । ਇੱਕ ਤਾਜ਼ਾ ਟੀਵੀ ਪ੍ਰੋਗਰਾਮ ਵਿੱਚ ਉਸਨੇ ਸੋਨੀਆ ਗਾਂਧੀ ਉੱਤੇ ਇੱਕ ਨਿੱਜੀ ਹਮਲਾ ਕੀਤਾ ਅਤੇ ਪਾਲਘਰ (ਮਹਾਰਾਸ਼ਟਰ) ਵਿੱਚ ਹੋਈ ਮੋਬਲਿਚਿੰਗ ਲਈ ਮੁਸਲਿਮ ਭਾਈਚਾਰੇ ਨੂੰ ਦੋਸ਼ੀ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਹ ਆਪਣੀ ਗਲਤ ਪੇਸ਼ਕਾਰੀ ਕਾਰਨ ਫੜਿਆ ਗਿਆ। ਆਪਣੇ ਬਚਾਓ ਲਈ ਕਾਗਰਸ ਵਰਕਰਾਂ ਵਲੋਂ ਕੀਤੇ ਹਮਲੇ ਦਾ ਨਾਟਕ ਕੀਤਾ ।
ਸੋਨੀਆ ਗਾਂਧੀ ਖਿਲਾਫ ਕੀਤੀ ਟਿੱਪਣੀ ਕਾਰਨ

ਕਾਂਗਰਸੀਆਂ ਵੱਲੋਂ ਦੇਸ਼ ਦੇ ਵੱਖ ਵਖ ਸੂਬਿਆਂ ਵਿੱਚ ਪੁਲਿਸ ਪਰਚੇ ਦਰਜ ਕਰਵਾਏ ਗਏ । ਅਰਨਬ ਦੀ ਗ੍ਰਿਫਤਾਰੀ ਦੀ ਤਿਆਰੀ ਵਕਤ ਪ੍ਰੈਸ ਕੌਂਸਲ ਇੰਡੀਆ (ਪੀ.ਸੀ.ਆਈ) ਅਤੇ ਐਡੀਟਰਜ਼ ਗਿਲਡ ‘ਪ੍ਰੈਸ ਦੀ ਆਜ਼ਾਦੀ’ ਤੇ ਹਮਲੇ ’ਦੇ ਨਾਂਅ’ ਤੇ ਉਸ ਦੇ ਸਮਰਥਨ ’ਚ ਆਏ ਅਤੇ ਸੁਪਰੀਮ ਕੋਰਟ (ਐਸਸੀ) ਨੇ ਜਲਦੀ ਹੀ ਅਰਨਬ ਨੂੰ ਉਸ ਦੀ ਪਟੀਸ਼ਨ ਦਾਇਰ ਕਰਨ ਦੇ 10 ਘੰਟਿਆਂ ਵਿੱਚ ਹੀ ਗ੍ਰਿਫ਼ਤਾਰੀ ਉੱਤੇ ਰੋਕ ਲਗਾ ਦਿੱਤੀ ।
ਪੀ.ਸੀ.ਆਈ ਅਤੇ ਐਸ.ਸੀ ਨੇ ਯੋਗੀ ਸਰਕਾਰ ਦੁਆਰਾ ਵਾਇਰ ਸੰਪਾਦਕ ਸਿਧਾਰਥ ਖਿਲਾਫ ਪੁਲਿਸ ਕਾਰਵਾਈ ਵਿੱਚ ਦਖਲ ਦੇਣ ਤੋਂ ਪਾਸਾ ਵਟ ਲਿਆ ਸੀ । ਕਸ਼ਮੀਰ ਦੇ ਤਿੰਨ ਪਤੱਰਕਾਰ ਜਿਸ ਵਿੱਚ 26 ਸਾਲਾਂ ਦੀ ਇਕ ਮਹਿਲਾ ਫੋਟੋਗ੍ਰਾਫ਼ਰ ਵੀ ਸ਼ਾਮਲ ਹੈ ਇਹਨਾਂ ਤਿੰਨ ਕਸ਼ਮੀਰੀ ਪੱਤਰਕਾਰਾਂ ‘ਤੇ ਯੂ.ਏ.ਪੀ.ਏ ਸਖਤ ਅੈਕਟ ਲਗਾਇਆ ਜਿਸ ਵਾਸਤੇ ਉਪਰੋਕਤ ਅਦਾਰੇ ਚੁਪ ਹਨ।

ਕਿਉਂਕਿ ‘ਗੋਦੀ ਮੀਡੀਆ ਹਾਕਮਾਂ ਦੀ ਰਾਜਨੀਤੀਕ ਸੇਵਾ ਕਰਦਾ ਹੈ ਇਸ ਲਈ ਉਹ ਸਾਰੇ ਪਦਾਰਥਕ ਲਾਭ ਅਤੇ ਸੁਰੱਖਿਆ ਦਾ ਅਨੰਦ ਮਾਨਦਾ ਹੈ ਪਰ ਉਨ੍ਹਾਂ ਦੀ ਨਫ਼ਰਤ ਦਾ ਵਪਾਰ ਦੀ ਚੱਲ ਰਹੀ ਦੁਕਾਨਦਾਰੀ ਬਹੁਤ ਵਿਨਾਸ਼ਕਾਰੀ ਹੋਵੇਗੀ 1994 ਵਿਚ ਅਫਰੀਕਾ ਵਿੱਚ ਰਿਵਾਂਡਾ ਦੇ ਰੇਡੀਓ ਦਾ ਫਿਰਕੂ ਪ੍ਰਚਾਰ ਤੁਸਤੀ ਕਬੀਲੇ ਦੇ ਇਕ ਮਿਲੀਅਨ ਲੋਕਾਂ ਦੀ ਨਸਲਕੁਸ਼ੀ ਦਾ ਕਾਰਨ ਬਣਿਆ ਸੀ।

ਪੰਜਾਬ ਦਾ ਅਰਨਬ ਗੋਸਵਾਮੀ ਲਾਲਾ ਜਗਤ ਨਾਰਾਇਣ ਸੀ ਜਿਸ ਨੇ ਫਿਰਕਾਪ੍ਰਸਤੀ ਵਿਚ ਬਹੁਤ ਵੱਡਾ ਯੋਗਦਾਨ ਪਾਇਆ ਉਸ ਨੇ ਆਪਣੇ ਸੰਪਾਦਕੀ ਵਿੱਚ ਉਸ ਸਮੇਂ ਅਕਾਲ ਤਖਤ ਦੇ ਜਥੇਦਾਰ ਗੁਰਦਿਆਲ ਸਿੰਘ ਅਜਨੋਹਾ ਨੂੰ ‘ਦੇਸ਼-ਵਿਰੋਧੀ’ ਪਾਕਿਸਤਾਨੀ ਏਜੰਟ ਲਿਖਿਆ ਅਤੇ ਅਕਾਲੀਆਂ ਨੂੰ ‘ਵੱਖਵਾਦੀ ਦੇਸ਼ ਨੂੰ ਤੋੜਨ ਵਾਲੇ ਲਿਖਿਆ ਸੀ। ਪਰ ਸਰਕਾਰਾਂ ਨੇ ਇਸ ਵਰਤਾਰੇ ਦੀ ਪੱਤਰਕਾਰੀ ਨੂੰ ਖੁੱਲਾ ਸਮਰਥਨ ਦਿੱਤਾ ਸੀ ਜਿਸ ਦੇ ਫਲਸਰੂਪ ਦਰਬਾਰ ਸਾਹਿਬ ਉੱਤੇ ਹਮਲਾ ਤੇ ਨਵੰਬਰ 1984 ਵਿਚ ਕਤਲੇਆਮ ਵਾਪਰਿਆ ਲਾਲਾ ਜੀ ਦੇ ਪਰਵਾਰ ਨੇ ਪੰਜਾਬ ਦੀਆਂ ਖੱਬੇ ਪੱਖੀ ਆਗੂਆਂ ਹਰਕਿਸ਼ਨ ਸਿੰਘ ਸੁਰਜੀਤ ਤੇ ਜਗਜੀਤ ਸਿੰਘ ਅਨੰਦ ਦੇ ਸਹਿਯੋਗ ਨਾਲ ਸ਼ਹੀਦੀ ਫੰਡ ਦਾ ਪ੍ਰੋਗਰਾਮ ਬਣਾਇਆ ਜਿਸਨੇ ਪੰਜਾਬ ਵਿਚ ਫਿਰਕੂ ਨਫ਼ਰਤ ਦਾ ਗਰਮ ਕੜਾਹ ਉਬਲਦਾ ਰੱਖਿਆ ਜਿਸ ਦੇ ਬਦਲ ਵਿੱਚ ਮਾਇਆ ਦੇ ਅਤੁੱਟ ਭੰਡਾਰ ਅਤੇ ਅਖਬਾਰਾਂ ਦੇ ਮਾਲਕਾਂ ਨੇ ਸੱਤਾ ਵਿਚ ਹਿੱਸੇਦਾਰੀ ਪਾਈ ।

ਜਸਪਾਲ ਸਿੰਘ ਸਿੱਧੂ / ਖੁਸ਼ਹਾਲ ਸਿੰਘ

  •  
  •  
  •  
  •  
  •