ਪੰਜਾਬ ਵਿਚ ਕੋਰੋਨਾ ਪੀੜ੍ਹਤਾਂ ਦੀ ਗਿਣਤੀ 312 ਹੋਈ, 18 ਮੌਤਾਂ

ਪੰਜਾਬ ‘ਚ ਕੋਰੋਨਾ ਵਾਇਰਸ ਦੇ ਰੋਜ਼ਾਨਾ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਅੱਜ ਜਲੰਧਰ ‘ਚ 5, ਪਟਿਆਲਾ ‘ਚ 6, ਲੁਧਿਆਣਾ ਤੇ ਪਠਾਨਕੋਟ ‘ਚ ਕੋਰੋਨਾ ਵਾਇਰਸ ਦਾ 1-1 ਮਾਮਲੇ ਸਾਹਮਣੇ ਆਇਆ ਹੈ। ਹੁਣ ਪੰਜਾਬ ‘ਚ ਕੁਲ ਕੋਰੋਨਾ ਪਾਜ਼ੀਟਿਵ ਕੇਸਾਂ ਦੀ ਗਿਣਤੀ ਵੱਧ ਕੇ 312 ਹੋ ਗਈ ਹੈ। ਅੱਜ ਸੂਬੇ ‘ਚ ਇੱਕ ਕੋਰੋਨਾ ਪਾਜ਼ੀਟਿਵ ਮਰੀਜ਼ ਦੀ ਮੌਤ ਵੀ ਹੋਈ ਹੈ, ਜਿਸ ਨਾਲ ਸੂਬੇ ‘ਚ ਕੁਲ ਮੌਤਾਂ ਦਾ ਅੰਕੜਾ ਵੱਧ ਕੇ 18 ਹੋ ਗਿਆ ਹੈ।

ਜਲੰਧਰ ‘ਚ ਜਿਹੜੇ ਤਿੰਨ ਮਾਮਲੇ ਸਾਹਮਣੇ ਆਏ ਹਨ, ਉਹ ਤਿੰਨੇ ਕੇਸ ਬਸਤੀ ਗੁਜ਼ਾ ਦੇ ਦੱਸੇ ਜਾ ਰਹੇ ਹਨ। ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਬਸਤੀ ਗੁਜ਼ਾ ਦੀ ਰਹਿਣ ਵਾਲੀਆਂ ਦੋ ਔਰਤਾਂ ਅਤੇ 5 ਸਾਲ ਦੇ ਬੱਚੇ ‘ਚ ਕੋਰੋਨਾਵਾਇਰਸ ਦੀ ਪੁਸ਼ਟੀ ਹੋਈ ਹੈ।

ਜਲੰਧਰ ‘ਚ ਪਾਜ਼ੀਟਿਵ ਕੇਸਾਂ ਦਾ ਅੰਕੜਾ 69 ਤੱਕ ਪਹੁੰਚ ਚੁੱਕਾ ਹੈ। ਕੋਰੋਨਾ ਵਾਇਰਸ ਦੇ ਵੱਧ ਰਹੇ ਲਗਾਤਾਰ ਮਾਮਲਿਆਂ ‘ਚ ਜਲੰਧਰ ਨੇ ਮੋਹਾਲੀ ਨੂੰ ਪਿੱਛੇ ਛੱਡ ਦਿੱਤਾ ਹੈ। ਮੋਹਾਲੀ ‘ਚ ਹੁਣ ਤੱਕ ਕੋਰੋਨਾ ਦੇ 63 ਪਾਜ਼ੀਟਿਵ ਕੇਸ ਪਾਏ ਗਏ ਹਨ। ਜਲੰਧਰ ‘ਚ ਅੱਜ ਹੋਈ ਤੀਜੀ ਮੌਤ ਨੂੰ ਲੈ ਕੇ ਪੰਜਾਬ ‘ਚ ਮੌਤਾਂ ਦੀ ਗਿਣਤੀ 18 ਤੱਕ ਪਹੁੰਚ ਗਈ ਹੈ।
ਹੁਣ ਪਠਾਨਕੋਟ ‘ਚ ਕੁਲ ਕੋਰੋਨਾ ਪਾਜ਼ੀਟਿਵ ਕੇਸਾਂ ਦੀ ਗਿਣਤੀ ਵੱਧ ਕੇ 25 ਹੋ ਗਈ ਹੈ।

  • 94
  •  
  •  
  •  
  •