ਦੁਨੀਆ ‘ਚ 30 ਲੱਖ ਕੋਰੋਨਾ ਪੀੜ੍ਹਤ, 2.07 ਲੱਖ ਮੌਤਾਂ, ਜਾਣੋ ਵੱਖ-ਵੱਖ ਦੇਸ਼ਾਂ ਦੇ ਤਾਜ਼ਾ ਅੰਕੜੇ

ਪੂਰੀ ਦੁਨੀਆ ’ਚ ਕੋਰੋਨਾ–ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਹੁਣ ਵਧ ਕੇ ਲਗਭਗ 30 ਲੱਖ ਤੱਕ ਪੁੱਜ ਗਈ ਹੈ। ਇਹ ਖ਼ਬਰ ਲਿਖੇ ਜਾਣ ਤੱਕ ਕੋਰੋਨਾ–ਵਰਲਡੋਮੀਟਰ ਮੁਤਾਬਕ ਕੁੱਲ ਮਰੀਜ਼ਾਂ ਦੀ ਗਿਣਤੀ ਵਧ ਕੇ 29 ਲੱਖ 94 ਹਜ਼ਾਰ 761 ਹੋ ਗਈ ਸੀ ਅਤੇ 2.06 ਹਜ਼ਾਰ 992 ਮੌਤਾਂ ਹੋ ਚੁੱਕੀਆਂ ਸਨ। ਉਂਝ ਹੁਣ ਤੱਕ 8.79 ਲੱਖ ਵਿਅਕਤੀ ਕੋਰੋਨਾ ਵਾਇਰਸ ਨੂੰ ਹਰਾ ਵੀ ਚੁੱਕੇ ਹਨ।

ਭਾਰਤ ’ਚ ਹੁਣ ਤੱਕ ਕੋਰੋਨਾ ਕਰਕੇ 881 ਮੌਤਾਂ ਹੋ ਚੁੱਕੀਆਂ ਹਨ ਤੇ ਹੁਣ ਤੱਕ 27,890 ਵਿਅਕਤੀ ਪਾਜ਼ਿਟਿਵ ਦਰਜ ਹੋ ਚੁੱਕੇ ਹਨ। ਦੇਸ਼ ਦੇ ਦੋ–ਤਿਹਾਈ ਤੋਂ ਵੱਧ ਮਾਮਲੇ ਸਿਰਫ਼ ਇਨ੍ਹਾਂ ਤਿੰਨ ਰਾਜਾਂ ਤੋਂ ਹੀ ਹਨ। ਇਸ ਪੱਖੋਂ ਦਿੱਲੀ ਚੌਥੇ ਅਤੇ ਉੱਤਰ ਪ੍ਰਦੇਸ਼ ਛੇਵੇਂ ਨੰਬਰ ’ਤੇ ਹਨ। ਐਤਵਾਰ ਸ਼ਾਮੀਂ ਕੇਂਦਰ ਸਰਕਾਰ ਵੱਲੋਂ ਜਾਰੀ ਕੋਵਿਡ–19 ਬੁਲੇਟਿਨ ਮੁਤਾਬਕ 5,914 ਵਿਅਕਤੀਆਂ ਨੂੰ ਠੀਕ ਹੋਣ ਤੋਂ ਬਾਅਦ ਹਸਪਤਾਲਾਂ ਤੋਂ ਛੁੱਟੀ ਦਿੱਤੀ ਜਾ ਚੁੱਕੀ ਹੈ।

ਅਮਰੀਕਾ ਵਿਚ 987,322 ਲੋਕ ਪੀੜ੍ਹਤ ਹਨ ਅਤੇ 55 ਹਜ਼ਾਰ ਦੇ ਕਰੀਬ ਮੌਤਾਂ ਹੋ ਗਈਆਂ ਹਨ। ਇਸੇ ਤਰ੍ਹਾਂ ਇਟਲੀ ਵਿਚ ਇਸ ਵਾਇਰਸ ਨਾਲ 197,675 ਲੋਕ ਪ੍ਰਭਾਵਿਤ ਹਨ ਅਤੇ 26,644 ਮੌਤਾਂ ਹੋ ਗਈਆਂ ਹਨ।
ਫਰਾਂਸ: ਕੇਸ – 162,100, ਮੌਤਾਂ – 22,856
ਜਰਮਨੀ: ਕੇਸ – 157,770, ਮੌਤਾਂ – 5,976
ਯੂਕੇ: ਕੇਸ – 152,840, ਮੌਤਾਂ – 20,732
ਤੁਰਕੀ: ਕੇਸ – 110,130, ਮੌਤਾਂ – 2,805
ਈਰਾਨ: ਕੇਸ – 90,481, ਮੌਤਾਂ – 5,710
ਚੀਨ: ਕੇਸ – 82,830, ਮੌਤਾਂ – 4,633
ਰੂਸ: ਕੇਸ – 80,949, ਮੌਤਾਂ – 747
ਬ੍ਰਾਜ਼ੀਲ: ਕੇਸ – 62,859, ਮੌਤਾਂ – 4,271

  • 58
  •  
  •  
  •  
  •