ਦੁਨੀਆ ‘ਚ ਕੋਰੋਨਾ ਪੀੜਤਾਂ ਦੀ ਗਿਣਤੀ 30 ਲੱਖ ਤੋਂ ਪਾਰ, 2 ਲੱਖ ਤੋਂ ਵੱਧ ਮੌਤਾਂ

ਕੋਰੋਨਾ ਵਾਇਰਸ ਮਹਾਮਾਰੀ ਕਾਰਨ ਦੁਨੀਆ ਭਰ ਵਿਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 2 ਲੱਖ 11 ਹਜ਼ਾਰ ਤੋਂ ਵੱਧ ਹੋ ਗਈ ਹੈ, ਜਿਨ੍ਹਾਂ ਚੋਂ ਦੋ ਤਿਹਾਈ ਸਭ ਤੋਂ ਜ਼ਿਆਦਾ ਪ੍ਰਭਾਵਤ ਯੂਰਪ ਤੋਂ ਹਨ।
ਸੋਮਵਾਰ ਵਜੇ ਤਕ ਕੁਲ 2,08,131 ਲੋਕਾਂ ਦੀ ਬਿਮਾਰੀ ਨਾਲ ਮੌਤ ਹੋ ਚੁੱਕੀ ਹੈ, ਜਦੋਂ ਕਿ ਕੋਰੋਨਾ ਵਾਇਰਸ ਨਾਲ ਪੀੜਤ ਮਾਮਲਿਆਂ ਦੀ ਆਲਮੀ ਗਿਣਤੀ 30,02,303 ਤੱਕ ਪਹੁੰਚ ਗਈ ਹੈ, ਜਿਨ੍ਹਾਂ ਚੋਂ 8,78,813 ਲੋਕ ਲਾਗ-ਰਹਿਤ ਹੋ ਗਏ ਹਨ।

ਅੰਕੜਿਆਂ ਦੇ ਅਨੁਸਾਰ, ਯੂਐਸ ਹੁਣ ਦੁਨੀਆ ਵਿੱਚ ਸਭ ਤੋਂ ਵੱਧ ਕੋਰੋਨਾ ਵਾਇਰਸ ਪ੍ਰਭਾਵਿਤ ਦੇਸ਼ ਹੈ, ਜਿੱਥੇ ਕੋਵਿਡ-19 ਤੋਂ ਹੋਈਆਂ ਮੌਤਾਂ ਦੀ ਗਿਣਤੀ 55,118 ਹੋ ਗਈ ਹੈ ਅਤੇ ਸੰਕਰਮਿਤ ਦੀ ਕੁੱਲ ਸੰਖਿਆ 9,72,969 ਹੈ। ਇਨ੍ਹਾਂ ਚੋਂ 1,07,226 ਲੋਕ ਠੀਕ ਹੋ ਚੁੱਕੇ ਹਨ।

ਇਟਲੀ ਕੋਵਿਡ-19 ਨਾਲ ਦੂਜਾ ਸਭ ਤੋਂ ਪ੍ਰਭਾਵਤ ਦੇਸ਼ ਹੈ ਜਿਥੇ 1,99,414 ਲੋਕਾ ਪੀੜਤ ਹੋਏ ਹਨ ਜਦਕਿ 26,977 ਲੋਕਾਂ ਦੀ ਮੌਤ ਇਸ ਲਾਗ ਕਾਰਨ ਹੋਈ ਹੈ। 66,624 ਲੋਕ ਇਸ ਬੀਮਾਰੀ ਤੋਂ ਮੁਕਤ ਹੋ ਚੁਕੇ ਹਨ।

ਸਪੇਨ ਚ 2,29,442 ਲੋਕ ਸੰਕਰਮਿਤ ਹੋਏ ਹਨ, ਜਿਨ੍ਹਾਂ ਚੋਂ 23,521 ਵਿਅਕਤੀਆਂ ਦੀ ਮੌਤ ਹੋ ਚੁਕੀ ਹੈ।

ਫਰਾਂਸ ਚ ਕੋਰੋਨਾ ਵਾਇਰਸ ਦੀ ਲਾਗ ਕਾਰਨ 22,890 ਲੋਕ ਆਪਣੀ ਜਾਨ ਗੁਆ ​​ਚੁੱਕੇ ਹਨ ਅਤੇ ਕੁੱਲ 1,62,220 ਕੇਸਾਂ ਦੀ ਪੁਸ਼ਟੀ ਕੀਤੀ ਗਈ ਹੈ।

ਯੂਕੇ ਚ ਕੁੱਲ 1,54,038 ਲੋਕ ਪੀੜਤ ਹੋ ਚੁਕੇ ਹਨ ਜਦਕਿ 20,797 ਲਕੋਾਂ ਦੀ ਮੌਤ ਹੋ ਚੁਕੀ ਹੈ।

ਚੀਨ ਚ ਜਿਥੇ ਇਹ ਲਾਗ ਪਹਿਲੀ ਵਾਰ ਦਸੰਬਰ ਚ ਸ਼ੁਰੂ ਹੋਈ ਸੀ, ਕੋਵਿਡ-19 ਨਾਲ 4,637 ਲੋਕਾਂ ਦੀ

ਕੈਨੇਡਾ ਵਿਚ ਇਹ ਕੇਸ 45,354 ਹੋ ਗਏ ਹਨ ਅਤੇ ਮੌਤਾਂ ਦੀ ਗਿਣਤੀ 2,465 ਦੇ ਕਰੀਬ ਹੈ।

ਇਸ ਵਾਇਰਸ ਨਾਲ ਬ੍ਰਾਜ਼ੀਲ ਵਿਚ 59,196 ਲੋਕ ਪੀੜ੍ਹਤ ਹਨ ਅਤੇ 4,045 ਲੋਕ ਜਾਨ ਗੁਆ ਚੁੱਕੇ ਹਨ।

  • 110
  •  
  •  
  •  
  •