ਫ਼ਿਲਮ ਜਗਤ ਦੇ ਮਸ਼ਹੂਰ ਕਲਾਕਾਰ ਇਰਫਾਨ ਖਾਨ ਦੀ ਹੋਈ ਮੌਤ

ਉੱਘੇ ਅਦਾਕਾਰ ਇਰਫਾਨ ਦਾ ਅੱਜ ਦਿਹਾਂਤ ਹੋ ਗਿਆ ਹੈ। ਉਹ 54 ਸਾਲ ਦੇ ਸਨ ਤੇ ਉਹ ਕੋਕੀਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਵਿਚ ਭਰਤੀ ਸਨ। ਇਰਫਾਨ ਖਾਨ ਇੰਡੋਕ੍ਰਾਈਨ ਕੈਂਸਰ ਨਾਲ ਪੀੜਤ ਸੀ। ਸਾਲ 2018 ਵਿਚ ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਖੁਦ ਇਸ ਗੱਲ ਦਾ ਖੁਲਾਸਾ ਕੀਤਾ ਸੀ।

ਇਹ ਖ਼ਬਰ ਨਾਲ ਫ਼ਿਲਮ ਜਗਤ ਵਿਚ ਨਿਰਾਸ਼ਾ ਪਸਰ ਗਈ ਹੈ। ਸ਼ਨੀਵਾਰ ਨੂੰ ਇਰਫਾਨ ਖਾਨ ਦੀ ਮਾਂ ਦੀ ਮੌਤ ਹੋ ਗਈ ਸੀ ਅਤੇ ਅੱਜ ਆਪ ਵੀ ਇਸ ਦੁਨੀਆਂ ਨੂੰ ਛੱਡ ਕੇ ਚਲੇ ਗਏ।

ਇਹ ਕਲਾਕਾਰ ਜਿਸਨੇ ਕਿਰਦਾਰ ਨੂੰ ਜ਼ਿੰਦਗੀ ਦੀ ਤਰ੍ਹਾਂ ਪਰਦੇ ‘ਤੇ ਕਾਸਟ ਕੀਤਾ। ਉਹ ਬਾਲੀਵੁੱਡ ਅਤੇ ਹੌਲੀਵੁੱਡ ਵਿਚ ਕੰਮ ਕਰ ਚੁੱਕ ਹਨ। ਇਸ ਕਲਾਕਾਰ ਨੇ ਬਹੁਤ ਫ਼ਿਲਮਾਂ ਵਿਚ ਪੱਗ ਨਾਲ ਆਪਣਾ ਕਿਰਦਾਰ ਵੀ ਨਿਭਾਇਆ ਹੈ।

ਇਰਫ਼ਾਨ ਖਾਨ ਦਾ ਜਨਮ ਰਾਜਸਥਾਨ ਸੂਬੇ ਦੀ ਰਾਜਧਾਨੀ ਜੈਪੁਰ ’ਚ ਇੱਕ ਮੁਸਲਿਮ ਪਸ਼ਤੂਨ ਖਾਨਦਾਨ ’ਚ ਹੋਇਆ ਸੀ। ਉਨ੍ਹਾਂ ਦਾ ਪਰਿਵਾਰ ਟੌਂਕ ਜ਼ਿਲ੍ਹੇ ਨਾਲ ਸਬੰਧਤ ਰਿਹਾ ਹੈ। ਆਲੋਚਕ ਇਰਫ਼ਾਨ ਖਾਨ ਨੂੰ ਭਾਰਤੀ ਸਿਨੇਮਾ ਦੇ ਸੁਲਝੇ ਹੋਏ ਕਲਾਕਾਰਾਂ ਵਿੱਚੋਂ ਇੱਕ ਮੰਨਦੇ ਸਨ। ਉਨ੍ਹਾਂ ਨੂੰ ਪਦਮਸ਼੍ਰੀ ਐਵਾਰਡ ਵੀ ਮਿਲਿਆ ਸੀ।

  • 96
  •  
  •  
  •  
  •