ਪੜ੍ਹੋ! ਟਰੰਪ ਦੀ ਲਾਪਰਵਾਹੀ, ਬੇਤੁਕੇ ਬਿਆਨ ਅਤੇ ਚੀਨ ਦੇ ਖਿਲਾਫ਼ ਹੁਣ ਤੱਕ ਦੀਆਂ ਤਿੰਨ ਅਹਿਮ ਖਬ਼ਰਾਂ

ਕੋਰੋਨਾਵਾਇਰਸ ਦੀ ਵਾਰ-ਵਾਰ ਚਿਤਾਵਨੀ ਦੇ ਬਾਵਜੂਦ ਟਰੰਪ ਨੇ ਨਹੀਂ ਦਿੱਤਾ ਧਿਆਨ:

ਕੇਂਦਰੀ ਖ਼ੁਫੀਆ ਏਜੰਸੀ (ਸੀਆਈਏ) ਨੇ ਚੀਨ ‘ਚ ਕੋਰੋਨਾਵਾਇਰਸ ਫੈਲਣ ਤੇ ਇਸ ਦੇ ਅਮਰੀਕਾ ‘ਤੇ ਪੈਣ ਵਾਲੇ ਪ੍ਰਭਾਵ ਬਾਰੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਘੱਟੋ-ਘੱਟ 12 ਵਾਰ ਚੇਤਾਵਨੀ ਜਾਰੀ ਕੀਤੀ ਸੀ। ਚੇਤਾਵਨੀ ਨੂੰ ਟਰੰਪ ਨੇ ਨਜ਼ਰ ਅੰਦਾਜ਼ ਕੀਤਾ ਤੇ ਇਸ ਤੋਂ ਬਾਅਦ ਦਾ ਮਹਾਮਾਰੀ ਨੇ ਅਮਰੀਕਾ ਨੂੰ ਗ੍ਰਿਫਤ ‘ਚ ਲੈ ਲਿਆ। ਅਮਰੀਕਾ ‘ਚ ਕੋਰੋਨਾਵਾਇਰਸ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ 10 ਲੱਖ ਨੂੰ ਪਾਰ ਕਰ ਗਈ ਹੈ, ਜਦਕਿ ਮਰਨ ਵਾਲਿਆਂ ਦੀ ਗਿਣਤੀ 59 ਹਜ਼ਾਰ ਨੂੰ ਪਾਰ ਕਰ ਗਈ ਹੈ।

ਟਰੰਪ ਨੇ ਚੀਨ ਨੂੰ ਜ਼ੁਰਮਾਨਾ ਭਰਨ ਦੀ ਧਮਕੀ ਧਮਕੀ ਦਿੱਤੀ:
ਚੀਨ ਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਆਰੋਪ ਹੈ ਕਿ ਖਤਰਨਾਕ ਕੋਰੋਨਾ ਵਾਇਰਸ ਨੂੰ ਚੀਨ ਨੇ ਹੀ ਪੂਰੀ ਦੁਨੀਆ ਵਿਚ ਫੈਲਾਇਆ ਹੈ। ਟਰੰਪ ਨੇ ਇਕ ਵਾਰ ਫਿਰ ਤੋਂ ਕਿਹਾ ਹੈ ਕਿ ਅਮਰੀਕਾ, ਚੀਨ ਖਿਲਾਫ ਗੰਭੀਰ ਜਾਂਚ ਕਰ ਰਿਹਾ ਹੈ ਅਤੇ ਉਸ ਨੂੰ ਭਾਰੀ ਜ਼ੁਰਮਾਨਾ ਚੁਕਾਉਣਾ ਪਵੇਗਾ।
ਇੰਨਾ ਹੀ ਨਹੀਂ ਉਹਨਾਂ ਨੇ ਚੀਨ ਨੂੰ ਇਹ ਵੀ ਚੇਤਾਵਨੀ ਦਿੱਤੀ ਹੈ ਕਿ ਉਹ ਜਰਮਨੀ ਦੇ ਮੁਕਾਬਲੇ ਉਹਨਾਂ ਤੋਂ ਜ਼ਿਆਦਾ ਹਰਜ਼ਾਨਾ ਵਸੂਲਣਗੇ। ਦਸ ਦਈਏ ਕਿ ਜਰਮਨੀ ਨੇ ਚੀਨ ਤੋਂ 130 ਮਿਲੀਅਨ ਯੂਰੋ ਦੀ ਮੰਗ ਕੀਤੀ ਹੈ। ਟਰੰਪ ਨੇ ਕਿਹਾ ਕਿ ਉਹ ਚੀਨ ਤੋਂ ਖੁਸ਼ ਨਹੀਂ ਹਨ। ਇਸ ਵਾਇਰਸ ਨੂੰ ਚੀਨ ਵਿਚ ਹੀ ਰੋਕਿਆ ਜਾ ਸਕਦਾ ਸੀ।

ਕੋਰੋਨਾ ਮਹਾਂਮਾਰੀ ਦੌਰਾਨ ਟਰੰਪ ਦੇ ਬੇਤੁਕੇ ਬਿਆਨ:
ਕੋਰੋਨਾ ਵਾਇਰਸ ਸਬੰਧੀ ਵਾਈਟ ਹਾਊਸ ‘ਚ ਉਨ੍ਹਾਂ ਵੱਲੋਂ ਕੀਤੀ ਬ੍ਰੀਫਿੰਗ ਦਾ ‘ਦ ਨਿਊਯਾਰਕ ਟਾਇਮਜ਼’ ਦੇ ਤਿੰਨ ਪੱਤਰਕਾਰਾਂ ਨੇ ਵਿਸ਼ਲੇਸ਼ਣ ਕੀਤਾ ਹੈ। ਬੀਤੀ 9 ਮਾਰਚ ਤੋਂ ਲੈ ਕੇ ਹੁਣ ਤਕ ਟਰੰਪ ਨੇ 2.60 ਲੱਖ ਸ਼ਬਦ ਬੋਲ ਚੁੱਕੇ ਹਨ। ਇਨ੍ਹਾਂ ‘ਚ ਸਭ ਤੋਂ ਜ਼ਿਆਦਾ 600 ਤੋਂ ਜ਼ਿਆਦਾ ਵਾਰ ਉਨ੍ਹਾਂ ਕੋਰੋਨਾ ਸੰਕਟ ‘ਤੇ ਝੂਠੇ ਵਾਅਦੇ ਕਰਦਿਆਂ ਖ਼ੁਦ ਦੀ ਤਾਰੀਫ਼ ਕੀਤੀ ਤੇ ਵਧਾਈ ਦਿੱਤੀ। ਇਸ ਤੋਂ ਇਲਾਵਾ ਦੂਜਿਆਂ ‘ਤੇ ਇਲਜ਼ਾਮ ਲਾਉਣ ਤੇ ਦੂਜਿਆਂ ਦਾ ਕ੍ਰੈਡਿਟ ਲੈਣ ਜਿਹੀਆਂ ਗੱਲਾਂ ਵੀ ਕੀਤੀਆਂ।

ਪਿਛਲੇ ਤਿੰਨ ਹਫ਼ਤਿਆਂ ‘ਚ ਟਰੰਪ ਨੇ ਕਰੀਬ 13 ਘੰਟੇ ਭਾਸ਼ਣ ਦਿੱਤਾ। ਇਸ ਦੌਰਾਨ ਸਭ ਤੋਂ ਜ਼ਿਆਦਾ ਦੋ ਘੰਟੇ ਦੂਜਿਆਂ ‘ਤੇ ਇਲਜ਼ਾਮ ਲਾਉਣ ‘ਚ ਬਰਬਾਦ ਹੋਏ। ਇਸ ਤੋਂ ਬਾਅਦ 45 ਮਿੰਟ ਆਪਣੀ ਤਾਰੀਫ਼ ‘ਚ ਲਾਏ। ਅੱਧਾ ਘੰਟਾ ਡੈਮੋਕ੍ਰੇਟਸ ਨੂੰ ਘੇਰਨ ‘ਚ ਲਾਇਆ, 25 ਮਿੰਟ ਮੀਡੀਆ ਦੀ ਬੁਰਾਈ ਕੀਤੀ, 21 ਮਿੰਟ ਚੀਨ ‘ਤੇ ਸ਼ਬਦੀ ਹਮਲਾ ਕੀਤਾ ਤੇ ਕਰੀਬ 22 ਮਿੰਟ ਗਵਰਨਰਾਂ ਦੀ ਤਾਰੀਫ਼ ਤੇ ਆਲੋਚਨਾ ‘ਤੇ ਗੱਲ ਕੀਤੀ।
ਸਭ ਤੋਂ ਦੁਖ਼ਦ ਗੱਲ ਇਹ ਕਿ ਜਿਸ ਕੋਰੋਨਾ ਵਾਇਰਸ ਨੂੰ ਲੈਕੇ ਟਰੰਪ ਨੇ ਬ੍ਰੀਫਿੰਗ ਕੀਤੀ ਉਸਦੇ ਪੀੜਤਾਂ ਬਾਰੇ ਸਿਰਫ਼ ਚਾਰ ਮਿੰਟ ਗੱਲ ਕੀਤੀ। ਟਰੰਪ ਨੇ ਖ਼ੁਦ ਨੂੰ ਕੋਰੋਨਾ ਦੇ ਮਹਾਨਾਇਕ ਦੇ ਤੌਰ ‘ਤੇ ਪੇਸ਼ ਕੀਤਾ। ਜਿੰਨਾ ਪੀੜਤਾਂ ਦਾ ਜ਼ਿਕਰ ਕੀਤਾ ਉਸ ਤੋਂ ਚਾਰ ਗੁਣਾ ਵਧ ਕੇ ਆਪਣੀ ਤਾਰੀਫ਼ ਕੀਤੀ।
600 ਤੋਂ ਜ਼ਿਆਦਾ ਵਾਰ ਝੂਠੇ ਦਾਅਵੇ ਕਰਦਿਆਂ ਖ਼ੁਦ ਨੂੰ ਵਧਾਈ ਦਿੱਤੀ।
400 ਵਾਰ ਗਵਰਨਰਾਂ ਦਾ ਜ਼ਿਕਰ ਕੀਤਾ।
360 ਵਾਰ ਦੂਜਿਆਂ ਦਾ ਕ੍ਰੈਡਿਟ ਲਿਆ।
160 ਵਾਰ ਹਮਦਰਦੀ ਜਤਾਈ, ਉਸ ‘ਚ ਵੀ ਆਪਣੀ ਤੇ ਸਟਾਫ਼ ਦੀ ਤਾਰੀਫ਼।
110 ਵਾਰ ਦੂਜਿਆਂ ‘ਤੇ ਇਲਜ਼ਾਮ ਲਾਏ।
30 ਵਾਰ ਸਾਬਕਾ ਸਰਕਾਰਾਂ ਨੂੰ ਅਮਰੀਕਾ ਦੀ ਸਥਿਤੀ ਵਿਗਾੜਨ ਦਾ ਦੋਸ਼ੀ ਦੱਸਿਆ।

  • 94
  •  
  •  
  •  
  •