ਕੋਰੋਨਾ ਤੋਂ ਬੱਚਿਆਂ ਦੇ ਬਚਾਅ ਲਈ ਗਰੇਟਾ ਥਨਬਰਗ ਨੇ ਯੂਐੱਨ ਨਾਲ ਮੁਹਿੰਮ ਦੀ ਕੀਤੀ ਸ਼ੁਰੂਆਤ

ਸਵੀਡਨ ਦੀ ਮੌਸਮ-ਤਬਦੀਲੀ ਕਾਰਕੁੰਨ ਗਰੇਟਾ ਥਨਬਰਗ ਨੇ ਵੀਰਵਾਰ ਨੂੰ ਬੱਚਿਆਂ ਨੂੰ ਮਹਾਂਮਾਰੀ ਤੋਂ ਬਚਾਉਣ ਲਈ ਸੰਯੁਕਤ ਰਾਸ਼ਟਰ ਨਾਲ ਇੱਕ ਮੁਹਿੰਮ ਦੀ ਸ਼ੁਰੂਆਤ ਕੀਤੀ ਜਿਸ ਵਿੱਚ ਕੋਰੋਨਾਵਾਇਰਸ ਨਾਲ ਲੜ੍ਹਨ ਲਈ ਸਾਬਣ, ਮਾਸਕ ਅਤੇ ਦਸਤਾਨਿਆਂ ਸਮੇਤ ਜ਼ਰੂਰੀ ਸਪਲਾਈਆਂ ਲਈ ਫੰਡ ਇਕੱਤਰ ਕੀਤਾ ਗਿਆ।
ਥਨਬਰਗ ਨੇ ਇਸ ਮੁਹਿੰਮ ਲਈ ਇਕ ਲੱਖ ਡਾਲਰ ਦਾਨ ਕੀਤੇ ਜੋ ਉਸਨੂੰ ਇਸ ਮਹੀਨੇ ਡੈਨਿਸ਼ ਐਂਟੀ-ਪਾਵਰਟੀ ਚੈਰਿਟੀ ਹਿਊਮਨ ਐਕਟ ਨੇ ਪੁਰਸਕਾਰ ਦਿੱਤਾ ਸੀ।

ਥੰਬਰਗ ਨੇ ਕਿਹਾ “ਮੌਸਮ ਦੇ ਸੰਕਟ ਵਾਂਗ, ਕੋਰੋਨਾਵਾਇਰਸ ਮਹਾਂਮਾਰੀ ਬੱਚਿਆਂ ਦੇ ਅਧਿਕਾਰਾਂ ਦਾ ਸੰਕਟ ਹੈ ਇਸ ਦਾ ਅਸਰ ਸਾਰੇ ਬੱਚਿਆਂ ਉੱਤੇ ਲੰਬੇ ਸਮੇਂ ਲਈ ਪਏਗਾ, ਪਰ ਕਮਜ਼ੋਰ ਸਮੂਹਾਂ ਉੱਤੇ ਸਭ ਤੋਂ ਵੱਧ ਅਸਰ ਪਏਗਾ।”
ਉਸਨੇ ਕਿਹਾ ਕੋਵਿਡ -19 ਦਾ ਅਸਰ ਬੱਚਿਆਂ ਦੇ ਭੋਜਨ-ਪਾਣੀ ਅਤੇ ਸਿੱਖਿਆ ‘ਤੇ ਪਵੇਗਾ ਅਤੇ ਬੱਚੇ ਇਸ ਦੇ ਫੈਲਣ ਨੂੰ ਰੋਕਣ ਦੀਆਂ ਪਾਬੰਦੀਆਂ ਤੋਂ ਪੀੜਤ ਹੋਣਗੇ।
ਇਕ ਤਾਜ਼ਾ ਰਿਪੋਰਟ ਵਿਚ, ਸੰਯੁਕਤ ਰਾਸ਼ਟਰ ਨੇ ਚੇਤਾਵਨੀ ਦਿੱਤੀ ਹੈ ਕਿ ਜਿਥੇ ਬੱਚਿਆਂ ਨੂੰ ਵਾਇਰਸ ਦੇ ਸਿੱਧੇ ਸਿਹਤ ਪ੍ਰਭਾਵਾਂ ਤੋਂ ਵੱਡੇ ਪੱਧਰ ‘ਤੇ ਬਚਾਇਆ ਗਿਆ ਹੈ ਉਥੇ ਹੀ ਵਿਸ਼ਵਵਿਆਪੀ ਆਰਥਿਕ ਮੰਦੀ ਦੇ ਨਤੀਜੇ ਵਜੋਂ 2020 ਵਿਚ ਲੱਖਾਂ ਬੱਚਿਆਂ ਦੀ ਮੌਤ ਹੋ ਸਕਦੀ ਹੈ।
ਇਸ ਮਹਾਂਮਾਰੀ ਦੇ ਕਾਰਨ ਇਸ ਸਾਲ ਤਕਰੀਬਨ 66 ਮਿਲੀਅਨ ਬੱਚੇ ਬਹੁਤ ਜ਼ਿਆਦਾ ਗਰੀਬੀ ਦੀ ਮਾਰ ਹੇਠ ਆ ਸਕਦੇ ਹਨ।
ਯੂਨਾਈਟਿਡ ਐਗਜ਼ੀਕਿਊਟਿਵ ਡਾਇਰੈਕਟਰ ਹੈਨਰੀਟਾ ਫੋਰਨ ਨੇ ਕਿਹਾ ਕਿ ਬੱਚਿਆਂ ਅਤੇ ਨੌਜਵਾਨਾਂ ਵਿੱਚ ਕੋਵੀਡ -19 ਦੇ ਪ੍ਰਭਾਵ ਤੋਂ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੇ ਹਨ।

  •  
  •  
  •  
  •  
  •