ਤਬਲੀਗ਼ੀ ਜਮਾਤ ਵਾਂਗ ਸਿੱਖ ਸ਼ਰਧਾਲੂਆਂ ਨੂੰ ਬਦਨਾਮ ਕਰਨ ਦੀ ਸਾਜ਼ਸ: ਜਥੇਦਾਰ

ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿ. ਹਰਪ੍ਰੀਤ ਸਿੰਘ ਨੇ ਅੱਜ ਇਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਦਸਿਆ ਕਿ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਤੋਂ ਆਈ ਸੰਗਤ ਨੂੰ ਕੋਰੋਨਾ ਪੀੜਤ ਦਸਣਾ ਸ਼ੱਕ ਦੇ ਘੇਰੇ ਵਿਚ ਹੈ। ਜਥੇਦਾਰ ਕਿਹਾ ਕਿ ਬਾਬਾ ਬਲਵਿੰਦਰ ਸਿੰਘ ਹਜ਼ੂਰ ਸਾਹਿਬ ਵਾਲਾ ਨੇ ਅੱਜ ਫ਼ੋਨ ‘ਤੇ ਗੱਲ ਕਰਦਿਆਂ ਦਸਿਆ ਹੈ ਕਿ ਸੰਗਤਾਂ ਸਵਾ ਮਹੀਨੇ ਦੇ ਕਰੀਬ ਹਜ਼ੂਰ ਸਾਹਿਬ ਸਰਾਵਾਂ ਵਿਚ ਰਹੀਆਂ ਹਨ। ਇਥੇ ਰਹਿੰਦਿਆਂ ਉਨ੍ਹਾਂ ਦੇ 3 ਟੈਸਟ ਕਰਵਾਏ ਗਏ ਜਿਸ ਵਿਚ ਕਿਸੇ ਵੀ ਸ਼ਰਧਾਲੂ ਦੇ ਕੋਰੋਨਾ ਬਿਮਾਰੀ ਦੇ ਲੱਛਣ ਨਹੀਂ ਆਏ ਪਰ ਹੈਰਾਨੀ ਦੀ ਗੱਲ ਹੈ ਕਿ ਪੰਜਾਬ ਪਹੁੰਚਦਿਆਂ ਹੀ ਸੰਗਤਾਂ ਕਰੋਨਾ ਪੀੜਤ ਕਿਸ ਤਰ੍ਹਾਂ ਹੋ ਗਈਆਂ।

ਜਥੇਦਾਰ ਨੇ ਤੌਖਲਾ ਪ੍ਰਗਟ ਕਰਦਿਆਂ ਕਿਹਾ ਕਿ ਤਬਲੀਗ਼ੀ ਭਾਈਚਾਰੇ ਵਾਂਗ ਹੀ ਸਿੱਖ ਸਮਾਜ ਨੂੰ ਨਿਸ਼ਾਨਾ ਬਣਾਉਣ ਦੀ ਸਾਜ਼ਸ਼ ਜਾਪਦੀ ਹੈ। ਇਸ ਤੋਂ ਇਲਾਵਾ ਜਥੇਦਾਰ ਨੇ ਸਖ਼ਤ ਰੁਖ ਲਿਆ ਹੈ ਕਿ ਸਿੱਖ ਸੰਗਤਾਂ ਨੂੰ ਸਿੱਖ ਭਾਵਨਾਨਾਂ ਦੇ ਉਲਟ ਗੁਰੂ ਘਰਾਂ ਦੀ ਬਜਾਏ ਡੇਰਿਆਂ ਵਿਚ ਧੱਕੇ ਨਾਲ ਠਹਿਰਾਉਣਾ ਠੀਕ ਨਹੀਂ। ਜਥੇਦਾਰ ਨੇ ਕੈਪਟਨ ਸਰਕਾਰ ਨੂੰ ਸ਼ਰਧਾਲੂਆਂ ਵੱਲ ਜ਼ਿੰਮੇਵਾਰੀ ਨਾਲ ਧਿਆਨ ਦੇਣ ਲਈ ਕਿਹਾ ਅਤੇ ਉਨ੍ਹਾਂ ਨੇ ਸ਼ਰਧਾਲੂਆਂ ਲਈ ਗੁਰੂ ਘਰਾਂ ਦੀਆਂ ਸਰਾਵਾਂ ਦੀ ਪੇਸ਼ਕਸ਼ ਵੀ ਕੀਤੀ।

  • 2.4K
  •  
  •  
  •  
  •