ਦੇਸ਼ ਪਰਤਣ ਦੇ ਇੱਛੁਕ ਭਾਰਤੀਆਂ ਲਈ ਯੂਏਈ ‘ਚ ਰਜਿਸਟ੍ਰੇਸ਼ਨ ਸ਼ੁਰੂ

ਸੰਯੁਕਤ ਅਰਬ ਅਮੀਰਾਤ ਵਿੱਚ ਭਾਰਤੀ ਮਿਸ਼ਨ ਦੇ ਤਹਿਤ ਉਨ੍ਹਾਂ ਪ੍ਰਵਾਸੀਆਂ ਲਈ ਆਨਲਾਇਨ ਰਜਿਸਟ੍ਰੇਸ਼ਨ ਸ਼ੁਰੂ ਕਰ ਦਿੱਤੀ ਹੈ ਜੋ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਲੱਗੇ ਲਾਕਡਾਉਨ ਦੇ ਵਿਚ ਦੇਸ਼ ਵਿੱਚ ਫਸ ਗਏ ਹਨ ਅਤੇ ਘਰ ਵਾਪਸ ਜਾਣ ਦੇ ਇੱਛੁਕ ਹਨ।
ਗਲਫ ਨਿਊਜ਼ ਦੇ ਮੁਤਾਬਕ ਬੁੱਧਵਾਰ ਰਾਤ, ਅਬੂ ਧਾਬੀ ਵਿੱਚ ਭਾਰਤੀ ਦੂਤਾਵਾਸ ਨੇ ਦੁਬਈ ਵਿੱਚ ਭਾਰਤੀ ਦੂਤਾਵਾਸ ਦੀ ਵੈਬਸਾਈਟ ਜ਼ਰੀਏ ਡਾਟਾ ਇਕੱਠਾ ਕਰਨ ਦਾ ਐਲਾਨ ਕੀਤਾ।

ਦੁਬਈ ਵਿੱਚ ਵੀਰਵਾਰ ਨੂੰ ਭਾਰਤ ਵੱਲੋਂ ਟਵੀਟ ਵਿੱਚ ਇਹ ਜਾਣਕਾਰੀ ਦੱਸੀ ਗਈ ਹੈ ਕਿ ਭਾਰਤ ਦੇ ਦੂਤਾਵਾਸ, ਅਬੂ ਧਾਬੀ ਅਤੇ ਭਾਰਤ ਦੇ ਕੌਂਸਲਰ ਜਨਰਲ ਨੇ ਕੋਵਿਡ – 19 ਹਾਲਾਤ ਦੇ ਤਹਿਤ ਭਾਰਤ ਦੀ ਯਾਤਰਾ ਕਰਨ ਦੇ ਇੱਛੁਕ ਭਾਰਤੀਆਂ ਨੂੰ ਅਪਲਾਈ ਕਰਨ ਲਈ ਇੱਕ ਡਾਟਾ ਬੇਸ ਸ਼ੁਰੂ ਕੀਤਾ ਹੈ। ਜਾਣਕਾਰੀ ਵੈਬਸਾਈਟ ਦੇ ਜ਼ਰੀਏ ਦਰਜ ਕੀਤੀ ਜਾ ਸਕਦੀ ਹੈ। ਵੈਬਸਾਈਟ www.indianembassyuae.gov.in ਜਾਂ www.cgidubai.gov.in ‘ਤੇ ਜਾ ਕੇ ਭਾਰਤ ਵਾਪਸ ਜਾਣ ਦੇ ਲਿੰਕ ‘ਤੇ ਕਲਿਕ ਕਰ ਰਜਿਸਟ੍ਰੇਸ਼ਨ ਕਰਾ ਸਕਦੇ ਹਨ।

  •  
  •  
  •  
  •  
  •