ਅਮਰੀਕਾ ‘ਚ ਹਜ਼ਾਰਾਂ ਲੋਕਾਂ ਨੇ ਹਥਿਆਰਾਂ ਸਣੇ ਕੀਤਾ ਪ੍ਰਦਰਸ਼ਨ, ਟਰੰਪ ਨੇ ਕਿਹਾ ਭਲੇ ਇਨਸਾਨ

ਅਮਰੀਕਾ ਦੇ ਸੂਬੇ ਮਿਸ਼ੀਗਨ ਦੀ ਰਾਜਧਾਨੀ ਲਾਂਸਿੰਗ ਵਿਚ ਸੈਂਕੜੇ ਲੋਕਾਂ ਨੇ ਲਾਕਡਾਊਨ ਖਿਲਾਫ ਪ੍ਰਦਰਸ਼ਨ ਕੀਤਾ, ਇਨ੍ਹਾਂ ਵਿਚੋਂ ਕੁਝ ਲੋਕਾਂ ਕੋਲ ਹਥਿਆਰ ਵੀ ਸਨ। ਪ੍ਰਦਰਸ਼ਨਕਾਰੀ ਕੋਵਿਡ -19 ਨੂੰ ਕਾਬੂ ਕਰਨ ਲਈ ਗਵਰਨਰ ਗਰੇਚੇਨ ਵਿਟਮਰ ਵਲੋਂ ਐਲਾਨੇ ਗਏ ਲਾਕਡਾਊਨ ਦਾ ਵਿਰੋਧ ਕਰ ਰਹੇ ਸਨ। ਸੋਸ਼ਲ ਮੀਡੀਆ ‘ਤੇ ਪੋਸਟ ਵਿਚ ਇਸ ਘਟਨਾ ਦੀਆਂ ਵੀਡੀਓ ਅਤੇ ਤਸਵੀਰਾਂ ਵਿਚ ਪ੍ਰਦਰਸ਼ਨਕਾਰੀਆਂ ਕੋਲ ਹਥਿਆਰ ਦਿਖਾਈ ਦੇ ਰਹੇ ਹਨ। ਟਵਿੱਟਰ ‘ਤੇ ਪੋਸਟ ਕੀਤੀਆਂ ਤਸਵੀਰਾਂ ਅਤੇ ਵੀਡਿਓਜ਼ ਵਿਚ ਦੇਖਿਆ ਜਾ ਸਕਦਾ ਹੈ ਕਿ ਪੁਲਸ ਕਰਮਚਾਰੀ ਪ੍ਰਦਰਸ਼ਨਕਾਰੀਆਂ ਨੂੰ ਕੈਪੀਟਲ ਬਿਲਡਿੰਗ ਵਿਚ ਦਾਖਲ ਹੋਣ ਤੋਂ ਰੋਕਣ ਦੀ ਕੋਸ਼ਿਸ਼ ਰਹੇ ਹਨ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 18 ਅਪ੍ਰੈਲ ਨੂੰ ਵੀ ਲਾਕਡਾਊਨ ਦੌਰਾਨ ਅਮਰੀਕਾ ਦੇ ਤਿੰਨ ਸੂਬਿਆਂ ਮਿਸ਼ੀਗਨ, ਮਿਨੀਸੋਟਾ ਅਤੇ ਵਰਜੀਨੀਆ ਵਿਚ ਟਰੰਪ ਸਰਕਾਰ ਦੇ ਵਿਰੋਧ ਵਿਚ ਲੋਕਾਂ ਨੇ ਪ੍ਰਦਰਸ਼ਨ ਕੀਤਾ ਸੀ। ਉਸ ਸਮੇਂ ਵੀ ਮਿਸ਼ੀਗਨ ਵਿਚ ਵੱਡਾ ਪ੍ਰਦਰਸ਼ਨ ਕੀਤਾ ਗਿਆ ਸੀ। ਲਾਕਡਾਊਨ ਦੌਰਾਨ ਤਕਰੀਬਨ 3 ਹਜ਼ਾਰ ਲੋਕ ਹਥਿਆਰ ਲੈ ਕੇ ਸੜਕਾਂ ‘ਤੇ ਘੁੰਮਦੇ ਨਜ਼ਰ ਆਏ ਸਨ।

ਸ਼ੁੱਕਰਵਾਰ ਨੂੰ ਟਰੰਪ ਨੇ ਕਿਹਾ, “ਮਿਸ਼ੀਗਨ ਦੇ ਰਾਜਪਾਲ ਨੂੰ ਕੁਝ ਕੋਸ਼ਿਸ਼ਾਂ ਨਾਲ ਇਸ ਸਥਿਤੀ ਨੂੰ ਨਿਯੰਤਰਿਤ ਕਰਨਾ ਚਾਹੀਦਾ ਹੈ।” ਇਹ ਸਾਰੇ ਬਹੁਤ ਚੰਗੇ ਲੋਕ ਹਨ, ਹੁਣ ਉਹ ਗੁੱਸੇ ਵਿਚ ਹਨ। ਉਹ ਆਪਣੀ ਜ਼ਿੰਦਗੀ ਸੁੱਰਖਿਆ ਨਾਲ ਵਾਪਸ ਚਾਹੁੰਦੇ ਹਨ। ਉਨ੍ਹਾਂ ਨੂੰ ਵੇਖੋ, ਉਨ੍ਹਾਂ ਨਾਲ ਗੱਲ ਕਰੋ, ਸਮਝੌਤਾ ਕਰੋ।’ ਦੱਸ ਦਈਏ ਕਿ ਇਨ੍ਹਾਂ ਸਾਰੇ ਲੋਕਾਂ ਨੇ ਨਾ ਸਿਰਫ ਤਾਲਾਬੰਦੀ ਦੀ ਉਲੰਘਣਾ ਕੀਤੀ ਸੀ ਬਲਕਿ ਉਹ ਬੁਲੇਟ ਪਰੂਫ ਜੈਕਟ ਪਹਿਨੇ ਹੋਏ ਸਨ ਅਤੇ ਹੱਥਾਂ ਵਿੱਚ ਵੱਡੀਆਂ ਬੰਦੂਕਾਂ ਲੈ ਕੇ ਰਾਜਪਾਲ ਦੇ ਦਫ਼ਤਰ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ।

ਸਿਰਫ ਮਿਸ਼ੀਗਨ ਹੀ ਨਹੀਂ, ਅਮਰੀਕਾ ਦੇ ਕਈ ਰਾਜਾਂ ਵਿੱਚ ਇਸ ਤਰ੍ਹਾਂ ਦੇ ਪ੍ਰਦਰਸ਼ਨ ਹੋ ਰਹੇ ਹਨ। ਸੈਂਕੜੇ ਲੋਕ ਸ਼ੁੱਕਰਵਾਰ ਨੂੰ ਸੈਨ ਡਿਏਗੋ ਵਿੱਚ ਇਸੇ ਤਰ੍ਹਾਂ ਦੇ ਇੱਕ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਲ ਹੋਏ ਅਤੇ ਪੁਲਿਸ ਨੂੰ ਵੀ ਸਥਿਤੀ ਨੂੰ ਕਾਬੂ ਕਰਨ ਲਈ ਹਲਕੀ ਤਾਕਤ ਦੀ ਵਰਤੋਂ ਕਰਨੀ ਪਈ। ਅਜਿਹਾ ਹੀ ਪ੍ਰਦਰਸ਼ਨ ਨਿਊ ਯਾਰਕ ਦੇ ਹਸਪਤਾਲਾਂ ਅਤੇ ਕੈਲੀਫੋਰਨੀਆ ਵਿੱਚ ਵੀ ਜਾਰੀ ਹੈ।

  • 144
  •  
  •  
  •  
  •