ਪੰਜਾਬ ਵਿਚ ਹੁਣ ਤੱਕ 585 ਕੋਰੋਨਾ ਮਰੀਜ਼, 108 ਲੋਕ ਹੋਏ ਰਾਜ਼ੀ

ਪੰਜਾਬ ‘ਚ ਕੋਰੋਨਾਵਾਇਰਸ ਮਹਾਮਾਰੀ ਤੇ ਕਾਬੂ ਪਾਉਣ ਲਈ ਪਿਛਲੇ ਇੱਕ ਮਹੀਨੇ ਤੋਂ ਕਰਫਿਊ ਲੱਗਾ ਹੋਇਆ ਹੈ। ਕੇਂਦਰ ਨੇ ਕੋਰੋਨਾ ਦੇ ਪ੍ਰਸਾਰ ਨੂੰ ਰੋਕਣ ਲਈ ਦੇਸ਼ ਵਿਆਪੀ ਲੌਕਡਾਉਨ 17 ਮਈ ਤੱਕ ਵੱਧਾ ਦਿੱਤਾ ਹੈ। ਸੂਬਾ ਸਰਕਾਰ ਕਰਫਿਊ ਪਹਿਲਾਂ ਹੀ ਦੋ ਹਫਤੇ ਲਈ ਵਧਾ ਚੁੱਕੀ ਹੈ। ਕੱਲ੍ਹ ਰਾਜ ‘ਚ 105 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ। ਇਸ ਨਾਲ ਪੰਜਾਬ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 585 ਹੋ ਗਈ ਹੈ।

ਹੁਣ ਤੱਕ ਸੂਬੇ ‘ਚ 23176 ਲੋਕਾਂ ਦੇ ਸੈਂਪਲ ਲਏ ਗਏ ਸਨ। ਜਿਸ ਵਿੱਚੋਂ 585 ਮਰੀਜ਼ ਕੋਰੋਨਾਵਾਇਰਸ ਨਾਲ ਸੰਕਰਮਿਤ ਪਾਏ ਗਏ ਹਨ। ਸੂਬੇ ‘ਚ ਹੁਣ ਤੱਕ 20 ਲੋਕਾਂ ਦੀ ਮੌਤ ਕੋਵਿਡ-19 ਨਾਲ ਹੋ ਚੁੱਕੀ ਹੈ। ਹੁਣ ਤੱਕ ਪੰਜਾਬ ਰਾਜ ‘ਚ 108 ਮਰੀਜ਼ ਕੋਵਿਡ-19 ਨੂੰ ਮਾਤ ਦੇ ਚੁੱਕੇ ਹਨ।

  • 139
  •  
  •  
  •  
  •