ਵਿਸ਼ਵ ‘ਚ ਕੋਰੋਨਾ ਪੀੜਤਾਂ ਦੀ ਗਿਣਤੀ 35 ਲੱਖ ਨੇੜੇ ਢੁਕੀ, 2.44 ਲੱਖ ਮੌਤਾਂ

ਦੁਨੀਆ ਵਿਚ ਲਗਾਤਾਰ ਕੋਰੋਨਾ ਮਹਾਂਮਾਰੀ ਦਾ ਕਹਿਰ ਵਧ ਰਿਹਾ ਹੈ। ਇਸ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ 2 ਲੱਖ 44 ਹਜ਼ਾਰ ਤੋਂ ਵੱਧ ਹੋ ਗਈ ਹੈ ਜਦਕਿ ਪੀੜਤਾਂ ਦੀ ਗਿਣਤੀ 34 ਲੱਖ 83 ਹਜ਼ਾਰ ਤੱਕ ਪਹੁੰਚ ਗਈ ਹੈ। ਹਾਲਾਂਕਿ 11 ਲੱਖ 21 ਹਜ਼ਾਰ ਤੋਂ ਵੱਧ ਲੋਕ ਠੀਕ ਹੋ ਚੁੱਕੇ ਹਨ।

ਜਾਣਕਾਰੀ ਅਨੁਸਾਰ ਦੁਨੀਆ ਦੇ ਸਭ ਤੋਂ ਪ੍ਰਭਾਵਤ ਦੇਸ਼ ਅਮਰੀਕਾ ਚ ਮਰਨ ਵਾਲਿਆਂ ਦੀ ਗਿਣਤੀ 67 ਹਜ਼ਾਰ ਨੂੰ ਪਾਰ ਕਰ ਗਈ ਹੈ ਅਤੇ 11 ਲੱਖ 60 ਹਜ਼ਾਰ ਤੋਂ ਵੱਧ ਲੋਕ ਸੰਕਰਮਿਤ ਹਨ।
ਚੀਨ ਚ ਸਥਿਤੀ ਹੌਲੀ ਹੌਲੀ ਆਮ ਵਾਂਗ ਵਾਪਸ ਹੋ ਰਹੀ ਹੈ ਅਤੇ ਸ਼ਨੀਵਾਰ ਨੂੰ ਲਾਗ ਦੇ ਸਿਰਫ ਦੋ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਸ਼ਨੀਵਾਰ ਨੂੰ ਚੀਨ ਵਿੱਚ ਸੰਕਰਮਣ ਕਾਰਨ ਮੌਤ ਦਾ ਕੋਈ ਨਵਾਂ ਕੇਸ ਸਾਹਮਣੇ ਨਹੀਂ ਆਇਆ ਅਤੇ ਪਿਛਲੇ ਦੋ ਹਫ਼ਤਿਆਂ ਵਿੱਚ ਉਥੇ ਸਿਰਫ ਇੱਕ ਵਿਅਕਤੀ ਦੀ ਮੌਤ ਹੋਈ ਹੈ। ਚੀਨ ਚ ਸਰਕਾਰੀ ਮੌਤ ਦੀ ਗਿਣਤੀ 4,633 ਹੈ।

ਜਾਨਸ ਹਾਪਕਿਨਜ਼ ਦੇ ਅੰਕੜਿਆਂ ਅਨੁਸਾਰ, ਪਿਛਲੇ 24 ਘੰਟਿਆਂ ਵਿੱਚ ਅਮਰੀਕਾ ਚ 1435 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ, ਇੱਥੇ ਮੌਤ ਦੀ ਪ੍ਰਕਿਰਿਆ ਨਿਰੰਤਰ ਜਾਰੀ ਹੈ।

ਨਿਊਜ਼ ਏਜੰਸੀ ਏਐਫਪੀ ਦੇ ਅਨੁਸਾਰ ਸ਼ਨੀਵਾਰ ਨੂੰ ਇਟਲੀ ਵਿੱਚ 474 ਲੋਕਾਂ ਦੀ ਮੌਤ ਹੋ ਗਈ। 21 ਅਪ੍ਰੈਲ ਤੋਂ ਬਾਅਦ ਇਟਲੀ ਚ ਕੋਰੋਨਾ ਕਾਰਨ ਹੋਈਆਂ ਮੌਤਾਂ ਦੀ ਇਹ ਸਭ ਤੋਂ ਵੱਧ ਸੰਖਿਆ ਹੈ। ਅਧਿਕਾਰੀਆਂ ਨੇ ਇਸ ਮਾਮਲੇ ਬਾਰੇ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ 2 ਲੱਖ 40 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਕੋਰੋਨਾ ਮਹਾਂਮਾਰੀ ਕਾਰਨ ਹੋਈ ਹੈ।
ਇਸੇ ਤਰ੍ਹਾਂ ਯੂਕੇ ਵਿਚ 182,260 ਕੇਸ ਅਤੇ ਮੌਤਾਂ 28,131, ਫਰਾਂਸ ‘ਚ 168,396 ਕੇਸ ਅਤੇ ਮੌਤਾਂ – 24,760 ਹੋ ਗਈਆਂ ਹਨ। ਜਰਮਨੀ ਵਿਚ ਇਸ ਵਾਇਰਸ ਦੇ ਕੇਸ 164,967 ਹਨ ਅਤੇ 6,812 ਮੌਤਾਂ ਹੋ ਗਈਆਂ ਹਨ। ਕਨੇਡਾ ਵਿਚ ਕੇਸਾਂ ਦੀ ਗਿਣਤੀ 56,714 ਹੈ ਅਤੇ 3,566 ਲੋਕਾਂ ਨੇ ਆਪਣੀ ਜਾਨ ਗੁਆ ਲਈ। ਬੈਲਜੀਅਮ ਵਿਚ 49,517 ਲੋਕ ਪੀੜ੍ਹਤ ਹਨ ਅਤੇ 7,765 ਮੌਤਾਂ ਹੋ ਗਈਆਂ ਹਨ।

  •  
  •  
  •  
  •  
  •