ਸਿਹਤ ਮੰਤਰਾਲੇ ਅਨੁਸਾਰ ਪੰਜਾਬ ਵਿਚ 772 ਕੋਰੋਨਾ ਪੀੜ੍ਹਤ, 112 ਹੋਏ ਠੀਕ

ਪੰਜਾਬ ਵਿਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵੱਧ ਕੇ 772 ਹੋ ਗਈ ਹੈ ਅਤੇ ਹੁਣ ਤੱਕ ਕੋਰੋਨਾ ਵਾਇਰਸ ਨਾਲ 20 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪੰਜਾਬ ਵਿਚ ਹਾਲੇ ਕੋਰੋਨਾ ਦੇ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 640 ਹੈ ਅਤੇ ਕੋਰੋਨਾ ਪਾਜੀਟਿਵ 112 ਮਰੀਜ਼ ਠੀਕ ਹੋ ਚੁੱਕੇ ਹਨ। ਸੂਬੇ ਵਿਚ ਹੁਣ ਤੱਕ ਸ਼ੱਕੀ ਮਰੀਜ਼ਾਂ ਗਿਣਤੀ 24868 ਹੈ, ਜਿਨ੍ਹਾਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ। ਇਨ੍ਹਾਂ ਵਿਚੋਂ 19316 ਮਰੀਜ਼ਾਂ ਦੀ ਰਿਪੋਰਟ ਨੈਗੇਟਿਵ ਆਈ ਹੈ ਅਤੇ 4780 ਮਰੀਜ਼ਾਂ ਦੀ ਰਿਪੋਰਟ ਭੇਜੀ ਗਈ ਹੈ।

ਕੱਲ੍ਹ ਸੂਬੇ ਦੇ 14 ਜ਼ਿਲ੍ਹਿਆਂ ਵਿਚੋਂ ਕੋਰੋਨਾ ਦੇ 187 ਨਵੇਂ ਕੇਸ ਸਾਹਮਣੇ ਆਏ, ਜਿਨਾਂ ਵਿਚੋਂ 9 ਕੇਸ ਫਿਰੋਜਪੁਰ ਵਿਚੋਂ, 53 ਕੇਸ ਅੰਮ੍ਰਿਤਸਰ ਵਿਚੋਂ, 21 ਕੇਸ ਪਟਿਆਲਾ ਵਿਚੋਂ, 21 ਕੇਸ ਲੁਧਿਆਣਾ ਵਿਚੋਂ, 31 ਕੇਸ ਹੁਸ਼ਿਆਰਪੁਰ ਵਿਚੋਂ, 6 ਕੇਸ ਫਤਿਹਗੜ੍ਹ ਸਾਹਿਬ ਵਿਚੋਂ, 2 ਕੇਸ ਮੋਹਾਲੀ ਵਿਚੋਂ, 1 ਕੇਸ ਗੁਰਦਾਸਪੁਰ ਵਿਚੋਂ, 15 ਕੇਸ ਜਲੰਧਰ ਵਿਚੋਂ, 1 ਕੇਸ ਸੰਗਰੂਰ ਵਿਚੋਂ, 1 ਕੇਸ ਰੋਪੜ ਵਿਚੋਂ, 1 ਕੇਸ ਕਪੂਰਥਲਾ ਵਿਚੋਂ, 22 ਕੇਸ ਮੋਗਾ ਵਿਚੋਂ, 3 ਕੇਸ ਮੁਕਤਸਰ ਵਿਚੋਂ ਮਿਲਿਆ ਹੈ।

  • 84
  •  
  •  
  •  
  •