ਦੁਨੀਆ ਭਰ ‘ਚ 35 ਲੱਖ ਤੋਂ ਜ਼ਿਆਦਾ ਕੋਰੋਨਾ ਪੀੜਤ, 2 ਲੱਖ 48 ਹਜ਼ਾਰ ਤੋਂ ਜ਼ਿਆਦਾ ਦੀ ਮੌਤ

ਮਾਰੂ ਕੋਰੋਨਾ ਵਾਇਰਸ ਦਾ ਪ੍ਰਕੋਪ ਜਾਰੀ ਹੈ। ਦੁਨੀਆ ਭਰ ‘ਚ ਸੰਕਰਮਿਤ ਮਰੀਜ਼ਾਂ ਦੀ ਗਿਣਤੀ 3.5 ਮਿਲੀਅਨ ਤੱਕ ਪਹੁੰਚ ਗਈ ਹੈ। ਤਾਜ਼ਾ ਅੰਕੜਿਆਂ ਅਨੁਸਾਰ ਦੁਨੀਆ ਭਰ ‘ਚ 35 ਲੱਖ 65 ਹਜ਼ਾਰ 310 ਸੰਕਰਮਣ ਦੇ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਦੋ ਲੱਖ 48 ਹਜ਼ਾਰ 565 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ, ਇਸ ਮਹਾਂਮਾਰੀ ਦੇ ਕਾਰਨ 11 ਲੱਖ 54 ਹਜ਼ਾਰ ਲੋਕਾਂ ਨੇ ਜੰਗ ਜਿੱਤੀ ਹੈ।

ਅਮਰੀਕਾ ‘ਚ ਕੋਰੋਨਾਵਾਇਰਸ ਦੇ 35 ਪ੍ਰਤੀਸ਼ਤ ਦੇ ਕਰੀਬ ਮਰੀਜ਼ ਹਨ। ਤਾਜ਼ਾ ਅੰਕੜਿਆਂ ਅਨੁਸਾਰ ਅਮਰੀਕਾ ‘ਚ ਹੁਣ ਤੱਕ 11 ਲੱਖ 88 ਹਜ਼ਾਰ 112 ਸੰਕਰਮਿਤ ਮਰੀਜ਼ ਹੋ ਚੁੱਕੇ ਹਨ। ਇਸ ਦੇ ਨਾਲ ਹੀ 68 ਹਜ਼ਾਰ 598 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੇਸ਼ ਦੇ ਇਕ ਲੱਖ 78 ਹਜ਼ਾਰ 263 ਲੋਕ ਵੀ ਠੀਕ ਹੋ ਗਏ ਹਨ।

ਅਮਰੀਕਾ ਤੋਂ ਬਾਅਦ ਸਪੇਨ ਸੰਕਰਮਣ ਦੇ ਮਾਮਲੇ ‘ਚ ਦੂਜੇ ਨੰਬਰ ‘ਤੇ ਹੈ, ਜਿਥੇ ਹੁਣ ਤੱਕ ਦੋ ਲੱਖ 47 ਹਜ਼ਾਰ 122 ਵਿਅਕਤੀ ਸੰਕਰਮਿਤ ਹਨ। ਇਸ ਦੇ ਨਾਲ ਹੀ 25 ਹਜ਼ਾਰ 264 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਪੇਨ ਤੋਂ ਬਾਅਦ ਇਟਲੀ ਤੀਜੇ ਨੰਬਰ ‘ਤੇ ਹੈ, ਜਿਥੇ ਦੋ ਲੱਖ 10 ਹਜ਼ਾਰ 717 ਮਰੀਜ਼ ਹਨ। ਇਥੇ ਹੁਣ ਤੱਕ 28 ਹਜ਼ਾਰ 844 ਲੋਕਾਂ ਦੀ ਮੌਤ ਹੋ ਚੁੱਕੀ ਹੈ। ਬ੍ਰਿਟੇਨ ‘ਚ ਸੰਕਰਮਣ ਦੇ ਮਾਮਲੇ ਇਕ ਲੱਖ 86 ਹਜ਼ਾਰ 588 ਹੋ ਗਏ ਹਨ। ਇਸ ਦੇ ਨਾਲ ਹੀ ਦੇਸ਼ ‘ਚ ਹੁਣ ਤਕ 28 ਹਜ਼ਾਰ 446 ਲੋਕਾਂ ਦੀ ਮੌਤ ਹੋ ਚੁੱਕੀ ਹੈ।

  • 39
  •  
  •  
  •  
  •