ਪਾਕਿਸਤਾਨ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 20 ਹਜ਼ਾਰ ਦੇ ਪਾਰ, 462 ਮੌਤਾਂ

ਪਾਕਿਸਤਾਨ ਵਿਚ ਸੋਮਵਾਰ ਨੂੰ ਕੋਰੋਨਾ ਵਾਇਰਸ ਦੇ 1,083 ਨਵੇਂ ਕੇਸ ਸਾਹਮਣੇ ਆਉਣ ਪਿੱਛੋਂ ਮਰੀਜ਼ਾਂ ਦੀ ਗਿਣਤੀ 20 ਹਜ਼ਾਰ ਦੇ ਪਾਰ ਪੁੱਜ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਪ੍ਰਭਾਵਿਤ 20 ਲੋਕਾਂ ਦੀ ਮੌਤ ਹੋਈ ਹੈ। ਹੁਣ ਤਕ ਮਿ੍ਤਕਾਂ ਦੀ ਗਿਣਤੀ 462 ਤਕ ਪੁੱਜ ਗਈ ਹੈ। ਦੇਸ਼ ਵਿਚ ਪੰਜ ਹਜ਼ਾਰ ਕੋਰੋਨਾ ਪ੍ਰਭਾਵਿਤ ਮਰੀਜ਼ ਸਿਹਤਮੰਦ ਹੋ ਕੇ ਘਰਾਂ ਨੂੰ ਪਰਤ ਗਏ ਹਨ।
ਕੌਮੀ ਸਿਹਤ ਸੇਵਾਵਾਂ ਮੰਤਰਾਲੇ ਦੇ ਬੁਲਾਰੇ ਨੇ ਦੱਸਿਆ ਕਿ ਦੇਸ਼ ਵਿਚ ਹੁਣ ਤਕ 2,12,511 ਟੈਸਟ ਹੋਏ ਹਨ ਜਿਨ੍ਹਾਂ ਵਿੱਚੋਂ ਪਿਛਲੇ 24 ਘੰਟਿਆਂ ਦੌਰਾਨ 9,522 ਟੈਸਟ ਕੀਤੇ ਗਏ ਹਨ। ਦੇਸ਼ ਵਿਚ ਹੁਣ ਤਕ ਮਿਲੇ ਕੋਰੋਨਾ ਮਰੀਜ਼ਾਂ ਵਿੱਚੋਂ ਪੰਜਾਬ ‘ਚ 7,524, ਸਿੰਧ ‘ਚ 7,465, ਖ਼ੈਬਰ ਪਖਤੂਨਖਵਾ ‘ਚ 3,129, ਬਲੋਚਿਸਤਾਨ ‘ਚ 1,218, ਇਸਲਾਮਾਬਾਦ ‘ਚ 415, ਗਿਲਗਿਤ-ਬਾਲਤਿਸਤਾਨ ‘ਚ 364 ਅਤੇ ਮਕਬੂਜ਼ਾ ਕਸ਼ਮੀਰ ਵਿਚ ਕੋਰੋਨਾ ਦੇ 71 ਮਾਮਲੇ ਸਾਹਮਣੇ ਆਏ ਹਨ।

  • 89
  •  
  •  
  •  
  •