ਮਜ਼ਦੂਰਾਂ ਨਾਲ ਕੀਤਾ ਜਾ ਰਿਹਾ ਵਿਹਾਰ ਬ੍ਰਾਹਮਣਵਾਦੀ ਮਾਨਸਿਕਤਾ ਦਾ ਪ੍ਰਤੀਕ

ਭਾਜਪਾ ਤੇ ਆਰ.ਐਸ.ਐਸ ਨੇ ਕਦੇ ਵੀ ਇਸ ਸੋਚ ‘ਤੇ ਸ਼ਰਮਿੰਦਗੀ ਮਹਿਸੂਸ ਨਹੀਂ ਕੀਤੀ ਕਿ ਉਹ ਵੇਦਾਂ, ਪੁਰਾਣਾਂ ਅਤੇ ਮਾਨੂਸਮ੍ਰਿਤੀ ਦੇ ਅਧਾਰਤ ਬ੍ਰਾਹਮਣੀ ਸਮਾਜਿਕ ਵਿਵਸਥਾ ਦੀ ਪੁਨਰ-ਸੁਰਜੀਤੀ ਅਤੇ ਕਾਇਮ ਰੱਖਣ ਦੇ ਅਸਲੀ ਵਾਰਿਸ ਹਨ। ਇਨ੍ਹਾਂ ਧਰਮ ਗ੍ਰੰਥਾਂ ਨੇ ਜਾਤੀ ਅਧਾਰਤ ਸਭਿਆਚਾਰਕ ਵਿਵਸਤਾ ਦੀ ਨਿਰੰਤਰਤਾ ਨੂੰ ਅੱਗੇ ਤੋਰਿਆ ਹੈ ਜਿਸ ਦਾ ਇਹ ਮੰਨੂਵਾਦੀ ਲੋਕ ਬਹੁਤ ਸਮੇਂ ਤੋਂ ਮਾਣ ਕਰਦੇ ਹਨ। ਸਮਾਜ ਵਿਗਿਆਨੀਆਂ ਦਾ ਵਿਚਾਰ ਹੈ ਕਿ ਦਲਿਤ ਅਤੇ ਹੇਠਲੀਆਂ ਜਾਤੀਆਂ ਦੀ ਕੋਈ ਸਮਾਜਿਕ ਪੂੰਜੀ ਨਹੀਂ ਹੈ। ਇਸ ਲਈ ਪਰਵਾਸੀ ਮਜ਼ਦੂਰਾਂ ਦੀ ਬਹੁਗਿਣਤੀ ਦੀ ਇਸ ਵਰਗ ਨਾਲ ਸਬੰਧਤ ਹੈ। ਭਾਰਤ ਦੀ ਸਮਾਜਕ ਵਿਵਸਥਾ ਵਿਚ ਉੱਚ ਜਾਤੀਆਂ ਵਿਚੋਂ ਹਾਕਮ ਸਿਆਸਤਦਾਨ, ਨੌਕਰਸ਼ਾਹ, ਉਦਯੋਗਪਤੀ, ਜੋ ਪੈਸੇ ਵਾਲੇ ਵਰਗ ਹਨ । ਘੱਟ ਤਨਖਾਹ ਲੈਣ ਵਾਲੇ ਕਿਰਤੀ ਕਾਮਿਆਂ ਨੂੰ ਸਮਾਜਿਕ ਵਿਤਕਰਿਆਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ ਜੋ ਕਦੇ-ਕਦਾਈਂ ਕੋਈ ਵਰਤਾਰਾ ਸਾਹਮਣੇ ਆ ਜਾਂਦਾ ਹੈ ਜਦੋਂ ਉੱਚ ਜਾਤੀਆਂ ਦੇ ਲੋਕ ਦਲਿਤਾਂ ਨੂੰ ਕਿਸੇ ਪਿੰਡ ਦੇ ਆਮ ਖੂਹ ਵਿਚੋਂ ਪਾਣੀ ਭਰਨ ‘ਤੇ ਰੋਕ ਲਗਾਉਂਦੇ ਹਨ ਜਾਂ ਨੀਵੀਂ ਜਾਤੀ ਦੇ ਲਾੜੇ ਦੀ ਵਿਆਹ ਦੀ ਘੋੜੀ ਦੀ ਰਸਮ ਕਰਨ ‘ਤੇ ਪਾਬੰਦੀ ਲਗਾਉਂਦੇ ਹਨ। ਇਹ ਵਰਤਾਰੇ ਦੀ ਲੁਕਵੀ ਸਮਾਜਿਕ ਨੀਤੀ ਅਨੁਸਾਰ ਗਰੀਬਾਂ ਦਲਿਤਾਂ ਦੀ ਅਣਦੇਖੀ ਕਰਦਿਆਂ 24 ਮਾਰਚ ਨੂੰ ਬਿਨਾਂ ਨੋਟਿਸ ਅਚਾਨਕ ਬੰਦ ਕਰ ਦਿਤਾ ਗਿਆ ਇਹ ਅਹਿਸਾਸ ਨਹੀਂ ਕੀਤਾ ਗਿਆ ਕਿ ਸ਼ਹਿਰੀ ਖੇਤਰਾਂ ਵਿੱਚ ਕਰੋੜਾਂ ਪ੍ਰਵਾਸੀ ਮਜ਼ਦੂਰਾਂ ਦਾ ਕੀ ਬਣੇਗਾ?

200-300 ਈ. ਵਿਚ ਮੌਰੀਆ ਰਾਜਿਆਂ ਤੋਂ ਬਾਅਦ ਦਰਜ ਭਾਰਤ ਦੇ ਲਿਖਤੀ ਇਤਿਹਾਸ ਦੇ ਸਾਰੇ ਸ਼ਾਸਕਾਂ ਨੇ ਬ੍ਰਾਹਮਣਵਾਦੀ ਸਮਾਜਿਕ ਵਿਵਸਥਾ ਦੀ ਪਾਲਣਾ ਕੀਤੀ ਸੀ। ਜਾਤਪਾਤੀ ਅਵਸਥਾ ਨਾਲ ਕਮਜ਼ੋਰ ਹਿੰਦੂ ਹਾਕਮ ਇਸਲਾਮ ਦੀ ਤਾਜਗੀ ਤੇ ਸਮਾਜਕ ਬਰਾਬਰੀ ਦੀ ਵਿਵਸਥ ਦੇ ਧਾਰਨੀ ਮੁਸਲਿਮ ਹਮਲਾਵਰਾਂ ਦਾ ਨੈਤਿਕ ਤੌਰ ਮੁਕਾਬਲਾ ਕਰਨ ਵਿੱਚ ਅਸਫਲ ਰਹੇ। ਪੁਰਾਤਨ ਬ੍ਰਾਹਮਣਵਾਦੀ ਸਮਾਜਿਕ ਵਿਵਸਥਾ ਦੇ ਸਹੀ ਵਾਰਸ ਭਾਜਪਾ ਦੇ ਹਾਕਮਾਂ ਨੇ ਇਸ ਤਰ੍ਹਾਂ ਤਾਲਾਬੰਦੀ ਤੇ ਕਰਫਿਉ ਲਗਾਉਣ ਦੇ ਅਚਾਨਕ ਹੁਕਮ ਜਾਰੀ ਕੀਤੇ। ਗੈਰ ਜਮਹੂਰੀ ਫੈਸਲੇ ਲੈਣ ਲੈਂਦੇ ਹੋਏ, ਭਾਜਪਾ ਦੇ ਸ਼ਾਸਕ ਫਸੇ ਪ੍ਰਵਾਸੀ ਮਜ਼ਦੂਰਾਂ ਗਰੀਬਾਂ ਨੂੰ ਉਦਾਰਵਾਦੀ ਪੀ.ਡੀ.ਐਸ ਖੁਰਾਕ ਸਪਲਾਈ, ਨਕਦੀ ਅਦਾਇਗੀ ਅਤੇ ਮੁਫਤ ਰੇਲਵੇ ਦੀ ਯਾਤਰਾ ਦੇ ਵਿਰੋਧੀ ਹਨ।

ਇਸ ਵਿਚ ਕੋਈ ਸ਼ੱਕ ਨਹੀਂ ਕਿ ਜਾਤ-ਪਾਤ ਦੀ ਸਮਾਜਕ ਕੂਰੀਤੀ ਤੋਂ ਮੁਕਤ ਦੇਸ਼ ਭਾਂਵੇ ਲੋਕਤੰਤਰ ਜਾਂ ਤਾਨਾਸ਼ਾਹ ਦੇਸ਼ਾਂ ਨੇ ਮਹਾਂਮਾਰੀ ਵਕਤ ਵਧੀਆ ਪ੍ਰਦਰਸ਼ਨ ਕੀਤਾ ਹੈ । ਪਾਕਿਸਤਾਨ ਵਿਚ ਕੇਵਲ 462 ਮੌਤਾਂ ਦੇ 20,000 ਸੰਕਰਮਿਤ ਮਾਮਲੇ ਹਨ। ਬੰਗਲਾਦੇਸ਼ ਨੇ ਵੀ ਪਹਿਲਾਂ ਲੇਬਰ ਨੂੰ ਘਰ ਜਾਣ ਦੀ ਇਜਾਜ਼ਤ ਦਿੰਦੇ ਹੋਏ ਇਕ ਚੰਗਾ ਕਾਰਜ ਕੀਤਾ ਹੈ । ਕੋਰੋਨਾ ਨਾਲ ਸਭ ਤੋਂ ਵਧ ਪ੍ਰਭਾਵਤ ਈਰਾਨ ਨੇ ਦੋ ਪੜਾਵਾਂ ਵਿਚ 70 ਮਿਲੀਅਨ ਅਤੇ 30 ਮਿਲੀਅਨ ਦੇ ਟੈਸਟ ਕਰਵਾ ਕੇ ਅਮਰੀਕਾ ਨੂੰ ਪਛਾੜਿਆ ਹੈ ਅਤੇ ਰਮਜ਼ਾਨ ਦੇ ਜਸ਼ਨ ਲਈ ਮਸਜਿਦਾਂ ਖੋਲ੍ਹਣ ਦੀ ਆਗਿਆ ਦਿਤੀ ਹੈ। ਨੇਪਾਲ, ਕੰਬੋਡੀਆ ਵਿਚ ਕੋਈ ਕੋਰੋਨਾ ਕੇਸ ਨਹੀਂ ਹੈ। ਦੱਖਣੀ ਕੋਰੀਆ, ਤਾਈਵਾਨ ਨੇ ਬਿਹਤਰ ਲੋਕਾਂ ਦੀ ਭਾਗੀਦਾਰੀ ਦੁਆਰਾ ਕੋਈ ਲਾਕਡਾਉਨ ਅਤੇ ਨਿਯੰਤਰਣ ਕੋਰੋਨਾ ਲਾਗੂ ਨਹੀਂ ਕੀਤਾ. ਚੀਨ, ਥਾਈਲੈਂਡ, ਸਿੰਗਾਪੁਰ ਅਤੇ ਖਾੜੀ ਅਤੇ ਮੱਧ ਏਸ਼ੀਆਈ ਦੇਸ਼ਾਂ ਨੇ ਆਪਣੀਆਂ ਆਰਥਿਕਤਾਵਾਂ ਨੂੰ ਜ਼ਿਆਦਾ ਨੁਕਸਾਨ ਪਹੁੰਚਾਏ ਬਿਨਾਂ ਮਹਾਂਮਾਰੀ ਨੂੰ ਕੰਟਰੋਲ ਕੀਤਾ ਹੈ। ਨਿਉਜੀਲੈਂਡ,ਆਈਸਲੈਂਡ, ਤਿਵਾਨ ਅਤੇ ਨਾਰਵੇ ਜਿਥੇ ਔਰਤਾਂ ਰਾਜ ਕਰਦੀਆਂ ਹਨ ਉਹਨਾਂ ਨੇ ਵੀ ਬਹੁਤ ਖਰਚੇ ਵਿਚ ਬਿਮਾਰੀ ‘ਤੇ ਕਾਬੋ ਪਾਇਆ ਹੈ।

ਕੋਰੋਨਾ ਮਹਾਂਮਾਰੀ ਨੇ ਭਾਰਤ ਦੇ ਹਾਕਮਾ ਦੀ ਹੋਰ ਸਹਾਇਤਾ ਕੀਤੀ ਹੈ,ਭਾਰਤੀ ਰਾਜ ਪ੍ਰਬੰਧ ਜੋ ਪਹਿਲਾ ਹੀ ਲੋਕਤੰਤਰੀ ਭਾਵਨਾਂ ਦੇ ਉਲਟ ਬਹੁਗਿਣਤੀ ਤੰਤਰ ਦਾ ਰੂਪ ਧਾਰ ਗਿਆ ਹੈ। ਹੁਣ ਸਾਰੀ ਤਾਕਤ ਦਾ ਕੇਂਦਰੀਕਰਨ ਕਰਕੇ ਇਕ ਵਿਅਕਤੀ ਦੇ ਹੱਥ ਵਿਚ ਸਾਰੀ ਸ਼ਕਤੀ ਦੇ ਦਿਤੀ ਗਈ ਹੈ ਜੋ ਹਿੰਦੂ ਰਾਸ਼ਟਰ ਦੀ ਤਿਆਰੀ ਅਭਿਆਸ ਹੈ।

ਜਸਪਾਲ ਸਿੰਘ ਸਿੱਧੂ / ਖੁਸ਼ਹਾਲ ਸਿੰਘ

  •  
  •  
  •  
  •  
  •