ਪੰਜਾਬ ‘ਚ ਹੁਣ ਤੱਕ 1451 ਕੋਰੋਨਾ ਮਾਮਲਿਆਂ ਦੀ ਪੁਸ਼ਟੀ, 25 ਮੌਤਾਂ

ਕੋਰੋਨਾ ਵਾਇਰਸ ਦੁਨੀਆ ਭਰ ਸਮੇਤ ਪੂਰੇ ਪੰਜਾਬ ਵਿਚ ਵੀ ਪੈਰ ਪਸਾਰਦਾ ਜਾ ਰਿਹਾ ਹੈ। ਹੁਣ ਪੰਜਾਬ ‘ਚ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਵੱਧ ਕੇ 1451 ਹੋ ਗਈ ਹੈ, ਜਦਕਿ ਐਕਟਿਵ ਮਾਮਲੇ 1293 ਹਨ
ਮਿਲੀ ਜਾਣਕਾਰੀ ਅਨੁਸਾਰ ਪੰਜਾਬ ਵਿੱਚ ਕੱਲ੍ਹ ਕੋਰੋਨਾ ਦੇ 219 ਨਵੇਂ ਮਾਮਲੇ ਸਾਹਮਣੇ ਆਏ ਹਨ। ਪੰਜਾਬ ਵਿੱਚ ਕੋਰੋਨਾ ਨਾਲ ਮੌਤਾਂ ਹੋਣ ਦੀ ਗਿਣਤੀ ਵੱਧ ਕੇ 25 ਹੋ ਗਈ ਹੈ ਅਤੇ 133 ਮਰੀਜ਼ ਠੀਕ ਹੋਏ ਹਨ।

ਦੱਸਣਯੋਗ ਹੈ ਕਿ ਕੱਲ੍ਹ ਪੰਜਾਬ ‘ਚ 24 ਘੰਟਿਆਂ ‘ਚ ਗੁਰਦਾਸਪੁਰ ਤੋਂ 48 , ਜਲੰਧਰ ਤੋਂ 06 ,ਕਪੂਰਥਲਾ ਤੋਂ 05 , ਪਟਿਆਲਾ ਤੋਂ 01 , ਲੁਧਿਆਣਾ ਤੋਂ 14 ,ਸ੍ਰੀ ਮੁਕਤਸਰ ਸਾਹਿਬ ਤੋਂ 15 , ਫਾਜ਼ਿਲਕਾ ਤੋਂ 34 ,ਫਰੀਦਕੋਟ ਤੋਂ 27 , ਸੰਗਰੂਰ ਤੋਂ 22 ,ਤਰਨ ਤਾਰਨ ਤੋਂ 47 ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ।

ਦੱਸ ਦਈਏ ਕਿ ਇਸ ਵਾਇਰਸ ਦੇ ਕਾਰਨ ਹੁਣ ਤੱਕ ਪੰਜਾਬ ‘ਚ 1451 ਪਾਜ਼ੀਟਿਵ ਮਾਮਲੇ ਪਾਏ ਗਏ ਹਨ। ਇਨ੍ਹਾਂ ‘ਚ ਅੰਮ੍ਰਿਤਸਰ – 218 , ਜਲੰਧਰ – 134, ਲੁਧਿਆਣਾ – 124, ਮੋਹਾਲੀ – 95 ,ਹੁਸ਼ਿਆਰਪੁਰ – 88 , ਪਟਿਆਲਾ – 87, ਤਰਨ ਤਾਰਨ – 87 , ਨਵਾਂਸ਼ਹਿਰ – 85 , ਸੰਗਰੂਰ – 85 , ਗੁਰਦਾਸਪੁਰ – 84 , ਸ੍ਰੀ ਮੁਕਤਸਰ ਸਾਹਿਬ – 64 , ਫਰੀਦਕੋਟ – 45 , ਫਿਰੋਜ਼ਪੁਰ – 42 ,ਫਾਜ਼ਿਲਕਾ – 38 ,ਬਠਿੰਡਾ -36 , ਮੋਗਾ – 28 , ਪਠਾਨਕੋਟ – 27 , ਬਰਨਾਲਾ -19 , ਕਪੂਰਥਲਾ – 18 ,ਮਾਨਸਾ – 17, ਫਤਿਹਗੜ੍ਹ ਸਾਹਿਬ – 16 ,ਰੋਪੜ – 14 , ਪਾਜ਼ੀਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਜਾਨਲੇਵਾ ਵਾਇਰਸ ਕਾਰਨ ਪੰਜਾਬ ‘ਚ 25 ਮੌਤਾਂ ਹੋ ਚੁੱਕੀਆਂ ਹਨ ਅਤੇ 133 ਮਰੀਜ਼ ਠੀਕ ਹੋ ਚੁੱਕੇ ਹਨ।

  •  
  •  
  •  
  •  
  •