ਪੰਜਾਬ ‘ਚ ਹੁਣ ਤੱਕ 1526 ਕੋਰੋਨਾ ਮਾਮਲਿਆਂ ਦੀ ਪੁਸ਼ਟੀ ਅਤੇ 135 ਹੋਏ ਠੀਕ, 27 ਮੌਤਾਂ

ਕੋਰੋਨਾ ਵਾਇਰਸ ਦੁਨੀਆ ਭਰ ਸਮੇਤ ਪੂਰੇ ਪੰਜਾਬ ਵਿਚ ਵੀ ਪੈਰ ਪਸਾਰਦਾ ਜਾ ਰਿਹਾ ਹੈ। ਹੁਣ ਪੰਜਾਬ ਵਿੱਚ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਵੱਧ ਕੇ 1526 ਹੋ ਗਈ ਹੈ। ਪੰਜਾਬ ਵਿੱਚ ਕੋਰੋਨਾ ਨਾਲ 2 ਮੌਤਾਂ ਹੋਰ ਹੋਣ ਨਾਲ ਗਿਣਤੀ ਵੱਧ ਕੇ 27 ਹੋ ਗਈ ਹੈ। ਇਸ ਵਾਇਰਸ ਤੋਂ 135 ਮਰੀਜ਼ ਠੀਕ ਵੀ ਹੋਏ ਹਨ।

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਬੀਤੇ ਦਿਨ ਕੋਰੋਨਾ ਦੇ 75 ਨਵੇਂ ਮਾਮਲੇ ਸਾਹਮਣੇ ਆਏ ਹਨ ,ਜਿਨ੍ਹਾਂ ‘ਚੋਂ ਮੋਗਾ ਤੋਂ 10,ਤਰਨ ਤਾਰਨ ਤੋਂ 16 , ਪਟਿਆਲਾ ਤੋਂ 02 , ਮਾਨਸਾ ਤੋਂ 02 , ਬਰਨਾਲਾ ਤੋਂ 1 ,ਸ੍ਰੀ ਮੁਕਤਸਰ ਸਾਹਿਬ ਤੋਂ 01 , ਅੰਮ੍ਰਿਤਸਰ ਤੋਂ 13 ,ਗੁਰਦਾਸਪੁਰ ਤੋਂ 01 ,ਫਤਿਹਗੜ੍ਹ ਸਾਹਿਬ – 01 ,ਨਵਾਂਸ਼ਹਿਰ – 01 , ਸੰਗਰੂਰ – 02 ,ਫਾਜ਼ਿਲਕਾ ਤੋਂ 01 ,ਫਿਰੋਜ਼ਪੁਰ – 01 ,ਮੋਗਾ -18 , ਬਠਿੰਡਾ ਤੋਂ 1 ,ਹੁਸ਼ਿਆਰਪੁਰ – 01 , ਜਲੰਧਰ ਤੋਂ 01 , ਫਤਿਹਗੜ੍ਹ ਸਾਹਿਬ – 02 ,ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ।

ਦੱਸ ਦਈਏ ਕਿ ਇਸ ਵਾਇਰਸ ਦੇ ਕਾਰਨ ਹੁਣ ਤੱਕ ਪੰਜਾਬ ‘ਚ 1526 ਪਾਜ਼ੀਟਿਵ ਮਾਮਲੇ ਪਾਏ ਗਏ ਹਨ। ਇਨ੍ਹਾਂ ‘ਚ ਅੰਮ੍ਰਿਤਸਰ – 230 , ਜਲੰਧਰ – 135, ਲੁਧਿਆਣਾ – 124, ਤਰਨ ਤਾਰਨ – 103 , ਮੋਹਾਲੀ – 95 , ਹੁਸ਼ਿਆਰਪੁਰ – 89 , ਪਟਿਆਲਾ – 89, ਸੰਗਰੂਰ – 87 , ਨਵਾਂਸ਼ਹਿਰ – 85 , ਗੁਰਦਾਸਪੁਰ – 85 , ਸ੍ਰੀ ਮੁਕਤਸਰ ਸਾਹਿਬ – 65 , ਮੋਗਾ – 56 , ਫਰੀਦਕੋਟ – 45 , ਫਿਰੋਜ਼ਪੁਰ – 43 , ਫਾਜ਼ਿਲਕਾ – 39 , ਬਠਿੰਡਾ -37 , ਪਠਾਨਕੋਟ – 27 , ਬਰਨਾਲਾ – 20 , ਮਾਨਸਾ – 19,ਫਤਿਹਗੜ੍ਹ ਸਾਹਿਬ – 19 , ਕਪੂਰਥਲਾ – 18 , ਰੋਪੜ – 16, ਪਾਜ਼ੀਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਜਾਨਲੇਵਾ ਵਾਇਰਸ ਕਾਰਨ ਪੰਜਾਬ ‘ਚ 27 ਮੌਤਾਂ ਹੋ ਚੁੱਕੀਆਂ ਹਨ ਅਤੇ 135 ਮਰੀਜ਼ ਠੀਕ ਹੋ ਚੁੱਕੇ ਹਨ।

  •  
  •  
  •  
  •  
  •