ਅਮਰੀਕਾ ‘ਚ ਸਿੱਖ ਵਿਅਕਤੀ ਦੇ ਰੈਸਟੋਰੈਂਟ ‘ਤੇ ਹਮਲਾ ਕਰਕੇ ਕੀਤੀ ਭੰਨ-ਤੋੜ, ਕੰਧਾਂ ‘ਤੇ ਲਿਖੇ ਨਫਰਤੀ ਸੰਦੇਸ਼

ਨਿਊ ਮੈਕਸੀਕੋ ਸ਼ਹਿਰ ਦੇ ਸੈਂਟਾ ਫੇ ਸਿਟੀ ਵਿਖੇ ਇੱਕ ਪੰਜਾਬੀ ਮੂਲ ਦੇ ਸਿੱਖ ਵਿਅਕਤੀ ਖਿਲਾਫ ਨਫਰਤ ਅਪਰਾਧ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਮੰਗਲਵਾਰ ਨੂੰ ਕੁਝ ਲੋਕਾਂ ਵੱਲੋਂ ਇਕ ਇੰਡੀਆ ਪੈਲੇਸ ਰੈਸਟੋਰੈਂਟ ਵਿਚ ਵੜ ਕੇ ਭੰਨ-ਤੋੜ ਕੀਤੀ ਗਈ।
ਇਸ ਤੋਂ ਇਲਾਵਾ ਰੈਸਟੋਰੈਂਟ ਅੰਦਰ ਲੱਗੀ ਧਾਰਮਿਕ ਮੂਰਤੀ ਨੂੰ ਵੀ ਬੰਨਿਆ ਗਿਆ ਅਤੇ ਨਾਲ ਹੀ ਕੰਧ ਉਪਰ ਨਫਰਤ ਵਾਲੇ ਨਾਅਰੇ ਲਿਖੇ ਗਏ। ਉਧਰ ਉਸ ਰੈਸਟੋਰੈਂਟ ਦੇ ਮਾਲਕ ਬਲਜੀਤ ਸਿੰਘ ਦਾ ਕਹਿਣਾ ਹੈ ਕਿ ਰਸੋਈ ਅਤੇ ਸਰਵਿੰਗ ਕਰਨ ਵਾਲੇ ਦਾ ਬਹੁਤ ਨੁਕਸਾਨ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਸ ਨਾਲ ਉਨ੍ਹਾਂ ਨੂੰ 1 ਲੱਖ(75 ਲੱਖ) ਡਾਲਰ ਦਾ ਘਾਟਾ ਸਹਿਣਾ ਪਿਆ। ਹੁਣ ਸਥਾਨਕ ਪੁਲਿਸ ਅਤੇ ਐਫਬੀਆਈ ਇਸ ਘਟਨਾ ਦਾ ਜਾਂਚ ਕਰ ਰਹੀ ਹੈ।

ਰੈਸਟੋਰੈਂਟ ਦੇ ਮਾਲਕ ਬਲਜੀਤ ਸਿੰਘ ਨੇ ਕਿਹਾ,” ਮੈਂ ਰਸੋਈ ਵਿਚ ਗਿਆ, ਜਦ ਮੈਂ ਇਹ ਸਭ ਵੇਖਿਆ ਤਾਂ ਸੋਚਣ ਲੱਗ ਗਿਆ ਕਿ ਇਹ ਕੀ ਹੋ ਗਿਆ ਤੇ ਕੀ ਚੱਲ ਰਿਹਾ ਹੈ। ਰੈਸਟੋਰੈਂਟ ਦੀਆਂ ਕੰਧਾਂ, ਕਾਊਂਟਰਾਂ ਅਤੇ ਹੋਰ ਉਪਲਬਧ ਥਾਵਾਂ ‘ਤੇ “ਵ੍ਹਾਈਟ ਪਾਵਰ”, “ਟਰੰਪ 2020” ਅਤੇ “ਘਰ ਜਾਓ” ਲਿਖਿਆ ਹੋਇਆ ਸੀ।
ਉਧਰ ਅਮਰੀਕਾ ਵਿਚ ਸਥਿਤ ਸਿੱਖ ਐਮੈਰੀਕਨ ਲੀਗਲ ਡਿਫੈਂਸ ਐਂਡ ਐਜੂਕੇਸ਼ਨ ਫੰਡ ਨੇ ਇਸ ਘਟਨਾ ਦੀ ਨਿੰਦਿਆ ਕੀਤੀ ਹੈ। ਸੈਂਟਾਂ ਫੇ ਵਿਚ ਰਹਿੰਦੇ ਸਿੱਖ ਲੋਕਾਂ ਦੇ ਅਨੁਸਾਰ, ਇਹ ਇਕ ਸ਼ਾਂਤ ਖੇਤਰ ਹੈ। ਸਿੱਖ ਭਾਈਚਾਰੇ ਦੇ ਲੋਕ 1960 ਤੋਂ ਇੱਥੇ ਰਹਿ ਰਹੇ ਹਨ। ਇਸ ਤੋਂ ਪਹਿਲਾਂ ਕਦੇ ਵੀ ਇਸ ਤਰ੍ਹਾਂ ਦੀ ਘਟਨਾ ਨਹੀਂ ਵਾਪਰੀ।
ਪਿਛਲੇ ਦਿਨੀਂ ਸੈਂਟਾਂ ਫੇ ਵਿਚ ਅਛੇਤ ਸਮਰਥਕਾਂ ਦੁਆਰਾ ਸਪੇਨ ਦੇ ਸ਼ਾਸ਼ਕਾਂ ਦੇ ਬੁੱਤ ਵੀ ਹਟਾਏ ਗਏ ਸਨ। ਇਸ ਸਮੇਂ ਤੋਂ ਨਫਰਤ ਦੇ ਜ਼ੁਰਮ ਵਿਚ ਵਾਧਾ ਹੋਇਆ ਹੈ। 29 ਅਪ੍ਰੈਲ ਨੂੰ ਕੋਲੋਰਾਡੋ ਦੇ ਲੇਕਵੁੱਡ ਵਿਚ ਅਮਰੀਕੀ ਸਿੱਖ ਲਖਵੰਤ ਸਿੰਘ ਤੇ ਇਕ ਵਿਅਕਤੀ ਨੇ ਹਮਲਾ ਕੀਤਾ ਸੀ। ਉਸ ਨੇ ਲਖਵੰਤ ਨੂੰ ਆਪਣੇ ਦੇਸ਼ ਵਾਪਿਸ ਪਰਤਣ ਲਈ ਕਿਹਾ ਸੀ। ਮੁਲਜ਼ਮ ਦਾ ਨਾਲ ਏਰਿਕ ਬ੍ਰੇਮੈਨ ਦੱਸਿਆ ਗਿਆ ਹੈ। ਉਸ ਖਿਲਾਫ ਅਜੇ ਤੱਕ ਨਫਰਤ ਅਪਰਾਧ ਦਾ ਕੋਈ ਕੇਸ ਦਰਜ਼ ਨਹੀਂ ਕੀਤਾ ਗਿਆ ਹੈ।

  • 93
  •  
  •  
  •  
  •