ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਅੰਮ੍ਰਿਤ ਛਕ ਕੇ ਨਿਊਜ਼ੀਲੈਂਡ ਦੀ ਆਰਮੀ ‘ਚ ਭਰਤੀ ਹੋਇਆ ਗੋਰਾ ਸਿੱਖ

ਨਿਊਜ਼ੀਲੈਂਡ ਦੀ ਸੁਰੱਖਿਆ ਲਈ ਇਥੋਂ ਦੀ ਆਰਮੀ ਇਕ ਆਧੁਨਿਕ ਸੈਨਾ ਹੈ, ਜੋ ਕਿ ਸੰਯੁਕਤ ਰਾਸ਼ਟਰ ਦੀ ਸਹਾਇਤਾ ਨਾਲ ਅਫਗਾਨਿਸਤਾਨ ’ਚ ਵੀ ਆਪਣੀਆਂ ਸੇਵਾਵਾਂ ਦਿੰਦੀ ਹੈ। ਬੀਤੇ ਕੱਲ ਆਰਮੀ ’ਚ ਨਵੇਂ ਭਰਤੀ ਹੋਏ 63 ਮੁੰਡਿਆਂ ਦੀ ਪਾਸਿੰਗ ਪਰੇਡ ਹੋਈ। ਇਸ ’ਚ 23 ਸਾਲਾ ਇਕ ਗੋਰੇ ਨੌਜਵਾਨ, ਜਿਸ ਨੇ ਆਰਮੀ ਦੀ ਵਰਦੀ ਵਾਲੀ ਹਰੇ ਰੰਗੀ ਪੱਗ ਬੰਨ੍ਹੀ ਹੋਈ ਸੀ, ਪੱਗ ’ਤੇ ਆਰਮੀ ਦਾ ਲੋਗੋ, ਭੂਰੀ-ਭੂਰੀ ਦਾੜੀ ਪ੍ਰਕਾਸ਼ ਰੂਪ ’ਚ ਅਤੇ ਕੱਛ ’ਚ ਮਿਲਟਰੀ ਸਲੀਕੇ ਨਾਲ ਬੰਦੂਕ ਫੜੀ ਹੋਈ ਸੀ ਤਾਂ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ।

ਇਸ ਗੋਰੇ ਨੌਜਵਾਨ ਦਾ ਨਾਂ ਲੂਈ ਸਿੰਘ ਖਾਲਸਾ ਹੈ। ਉਂਝ ਇਸ ਦਾ ਅੰਗਰੇਜ਼ੀ ਨਾਂ ਲੂਈਸ ਟਾਲਬੋਟ ਹੈ। ਇਸ ਨੌਜਵਾਨ ਨੇ ਸ੍ਰੀ ਕੇਸਗੜ੍ਹ ਸਾਹਿਬ ਤੋਂ ਅੰਮ੍ਰਿਤ ਛਕਿਆ ਸੀ ਅਤੇ ਫਿਰ ਨਿਊਜ਼ੀਲੈਂਡ ਦੀ ਆਰਮੀ ’ਚ ਭਰਤੀ ਹੋ ਗਿਆ। ਇਹ ਨੌਜਵਾਨ ਕੈਂਟਰਬਰੀ ਦੇ ਇਕ ਸ਼ਹਿਰ ਟੀਮਾਰੂ ਦਾ ਰਹਿਣਾ ਵਾਲਾ ਹੈ। ਇਸ ਨੇ ਆਪਣੀ ਪੜ੍ਹਾਈ ਕ੍ਰਾਈਸਟ ਕਾਲਜ ਕ੍ਰਾਈਸਟਚਰਚ ਤੋਂ ਪੂਰੀ ਕੀਤੀ ਹੈ।

ਸਿੱਖੀ ਜੀਵਨ ਬਾਰੇ ਉਸ ਨੇ ਦੱਸਿਆ ਕਿ 2015 ’ਚ ਸਕੂਲ ਤੋਂ ਬਾਅਦ ਉਹ ਆਪਣੇ ਇਕ ਦੋਸਤ ਦੇ ਘਰ ਇਕ ਸਿੱਖ ਨੌਜਵਾਨ ਤੇਜਿੰਦਰ ਸਿੰਘ ਨੂੰ ਮਿਲਿਆ। ਉਸ ਨੇ ਗੁਰੂ ਘਰ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਉਕਤ ਸਿੱਖ ਨੌਜਵਾਨ ਭਾਈ ਸੁਖਪ੍ਰੀਤ ਸਿੰਘ, ਕਮਲ ਸਿੰਘ, ਦਿਲਰਾਜ ਸਿੰਘ, ਕੰਵਲਜੀਤ ਸਿੰਘ ਅਤੇ ਰਾਜਵਿੰਦਰ ਸਿੰਘ ਨੂੰ ਮਿਲਦਾ ਰਹਿੰਦਾ ਅਤੇ ਸਿੱਖੀ ਜੀਵਨ ਵੱਲ ਪ੍ਰੇਰਿਤ ਹੋਣ ਲੱਗਾ। ਜੂਨ 2018 ’ਚ ਇਹ ਨੌਜਵਾਨ ਪੰਜਾਬ ਆਇਆ ਅਤੇ ਇਕ ਸਿੱਖ ਪਰਿਵਾਰ ਨਾਲ ਰਹਿਣ ਲੱਗ ਪਿਆ। ਨੌਜਵਾਨ ਨੇ ਸ੍ਰੀ ਕੇਸਗੜ੍ਹ ਸਾਹਿਬ (ਸ੍ਰੀ ਅਨੰਦਪੁਰ ਸਾਹਿਬ) ਵਿਖੇ ਅੰਮ੍ਰਿਤਪਾਨ ਕੀਤਾ। ਇਸ ਨੌਜਵਾਨ ਦੀ ਮਾਤਾ ਇੰਗਲੈਂਡ ਤੋਂ ਹੈ ਅਤੇ ਪਿਤਾ ਨਿਊਜ਼ੀਲੈਂਡ ਤੋਂ ਹੈ।

  • 996
  •  
  •  
  •  
  •