ਵਿਸ਼ਵ ਦੇ 239 ਵਿਗਿਆਨੀਆਂ ਵੱਲੋਂ WHO ਨੂੰ ਚਿੱਠੀ, ਕੋਰੋਨਾ ਹਵਾ ਦੁਆਰਾ ਫੈਲਣ ਦਾ ਦਾਅਵਾ

ਕੋਰੋਨਾਵਾਇਰਸ ਸਬੰਧੀ ਦੁਨੀਆ ਭਰ ਦੇ 239 ਵਿਗਿਆਨੀਆਂ ਨੇ ਵਿਸ਼ਵ ਸਿਹਤ ਸੰਗਠਨ (WHO) ਨੂੰ ਚਿੱਠੀ ਲਿਖ ਕੇ ਚੇਤਾਵਨੀ ਦਿੱਤੀ ਹੈ। 32 ਦੇਸ਼ਾਂ ਦੇ 239 ਵਿਗਿਆਨੀਆਂ ਦਾ ਕਹਿਣਾ ਹੈ ਕਿ ਕੋਰੋਨਾਵਾਇਰਸ ਹਵਾ ਵਿਚ ਵੀ ਮੌਜੂਦ ਰਹਿੰਦਾ ਹੈ। ਵਿਗਿਆਨੀਆਂ ਨੇ ਵਿਸ਼ਵ ਸਿਹਤ ਸੰਗਠਨ ਨੂੰ ਦਿਸ਼ਾ-ਨਿਰਦੇਸ਼ ਬਦਲਣ ਦੀ ਮੰਗ ਕੀਤੀ ਹੈ।

ਨਿਊਯਾਰਕ ਟਾਈਮਜ਼ ਦੀ ਰਿਪੋਰਟ ਦੇ ਮੁਤਾਬਕ ਵਿਸ਼ਵ ਸਿਹਤ ਸੰਗਠਨ ਨੂੰ ਲਿਖੀ ਚਿੱਠੀ ਵਿਚ ਵਿਗਿਆਨੀਆਂ ਨੇ ਕਿਹਾ ਹੈ ਕਿ ਹਵਾ ਵਿਚ ਮੌਜੂਦ ਮਾਮੂਲੀ ਕਣ ਨਾਲ ਵੀ ਲੋਕ ਪੀੜਤ ਹੋ ਰਹੇ ਹਨ। ਚਿੱਠੀ ਵਿਚ ਲਿਖਿਆ ਗਿਆ ਹੈ ਕਿ ਉਹਨਾਂ ਨੂੰ ਲੱਗਦਾ ਹੈ ਕਿ ਕੋਰੋਨਾਵਾਇਰਸ ਹਵਾ ਵਿਚ ਲੰਬੇ ਸਮੇਂ ਤੱਕ ਰਹਿ ਸਕਦਾ ਹੈ ਅਤੇ ਕਈ ਮੀਟਰ ਦਾ ਸਫਰ ਤੈਅ ਕਰਕੇ ਨੇੜਲੇ ਲੋਕਾਂ ਨੂੰ ਬੀਮਾਰ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ WHO ਨੂੰ ਇਸ ਸਬੰਧਿਤ ਆਪਣੀਆਂ ਹਦਾਇਤਾਂ ਵਿਚ ਸੋਧ ਕਰਨੀ ਚਾਹੀਦੀ ਹੈ। ਜੇਕਰ ਵਿਗਿਆਨੀਆਂ ਦੀ ਦੀ ਇਹ ਗੱਲ ਠੀਕ ਹੈ ਤਾਂ ਬੰਦ ਕਮਰੇ ਵਿਚ ਜਾਂ ਹੋਰ ਥਾਵਾਂ ਤੇ ਵੀ ਇਨਫੈਕਸ਼ਨ ਕਾਫੀ ਤੇਜ਼ੀ ਨਾਲ ਫੈਲ ਰਿਹਾ ਹੋਵੇਗਾ। ਅਜਿਹੇ ਵਿਚ ਸਕੂਲਾਂ, ਦੁਕਾਨਾਂ ਅਤੇ ਅਜਿਹੀਆਂ ਹੋਰ ਥਾਵਾਂ ‘ਤੇ ਕੰਮ ਕਰਨ ਲਈ ਲੋਕਾਂ ਨੂੰ ਵਾਧੂ ਸਾਵਧਾਨੀ ਦੀ ਵਰਤੋਂ ਕਰਨੀ ਹੋਵੇਗੀ। ਬੱਸ ਵਿਚ ਯਾਤਰਾ ਕਰਨਾ ਵੀ ਖਤਰਨਾਕ ਹੋ ਸਕਦਾ ਹੈ ਕਿਉਂਕਿ ਕਰੀਬ 2 ਮੀਟਰ ਦੂਰ ਬੈਠਣ ‘ਤੇ ਵੀ ਲੋਕ ਕੋਰੋਨਾਵਾਇਰਸਨ ਨਾਲ ਪੀੜਤ ਹੋ ਸਕਦੇ ਹਨ।

WHO ਨੇ ਇਸ ਅਪੀਲ ਦਾ ਅਜੇ ਤੱਕ ਕੋਈ ‘ਅਧਿਕਾਰਤ’ ਜਵਾਬ ਨਹੀਂ ਦਿੱਤਾ ਹੈ। ਉਹਨਾਂ ਅਨੁਸਾਰ ਕੋਰੋਨਾ ਹਵਾ ਦੁਆਰਾ ਫੈਲਦਾ ਹੈ, ਦੇ ਸਬੂਤ ਯਕੀਨਨ ਨਹੀਂ ਹੈ. ਡਬਲਯੂਐਚਓ ਦੇ ਤਕਨੀਕੀ ਮੁਖੀ ਡਾ. ਬੇਨਾਡਾਟਾ ਅਲਗ੍ਰਾਜੀ ਨੇ ਕਿਹਾ ਕਿ ਪਿਛਲੇ ਕੁੱਝ ਮਹੀਨਿਆਂ ਵਿੱਚ ਅਕਸਰ ਹਵਾ ਦੇ ਅਧਾਰਤ ਸੰਕਰਮਣ ਦੇ ਦਾਅਵੇ ਕੀਤੇ ਜਾ ਚੁੱਕੇ ਹਨ, ਪਰ ਇਨ੍ਹਾਂ ਚੀਜ਼ਾਂ ਦਾ ਕੋਈ ਪੱਕਾ ਅਧਾਰ ਜਾਂ ਪੱਕਾ ਸਬੂਤ ਨਹੀਂ ਹੈ।

  •  
  •  
  •  
  •  
  •