ਪੰਜਾਬ ‘ਚ ਸੋਮਵਾਰ ਨੂੰ ਆਏ ਕੋਰੋਨਾ ਦੇ 208 ਨਵੇਂ ਮਾਮਲੇ, 5 ਮੌਤਾਂ

ਪੰਜਾਬ ‘ਚ ਕੋਰੋਨਾਵਾਇਰਸ ਦੇ ਮਾਮਲੇ ਫਿਰ ਤੋਂ ਵੱਧਦੇ ਜਾ ਰਹੇ ਹਨ। ਸੋਮਵਾਰ ਨੂੰ ਕੋਰੋਨਾਵਾਇਰਸ ਦੇ 208 ਨਵੇਂ ਕੇਸ ਸਾਹਮਣੇ ਆਏ ਹਨ। ਸੂਬੇ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 6491 ਹੋ ਗਈ ਹੈ। ਇਸ ਦੇ ਨਾਲ ਹੀ ਸੂਬੇ ‘ਚ ਕੋਰੋਨਾ ਨਾਲ 05 ਮੌਤਾਂ ਦੀ ਖ਼ਬਰ ਵੀ ਸਾਹਮਣੇ ਆਈ ਹੈ। ਜਿਸ ਤੋਂ ਬਾਅਦ ਸੂਬੇ ‘ਚ ਕੋਰੋਨਾ ਨਾਲ ਮਰਨ ਵਾਲਿਆ ਦੀ ਕੁੱਲ੍ਹ ਗਿਣਤੀ 169 ਹੋ ਗਈ ਹੈ।

ਹੁਣ ਤਕ ਸੂਬੇ ਚੋਂ ਕੁੱਲ੍ਹ 4494 ਮਰੀਜ਼ ਸਿਹਤਯਾਬ ਹੋਏ ਹਨ, ਜਿਨ੍ਹਾਂ ਚੋਂ ਪਿਛਲੇ 24 ਘੰਟਿਆਂ ‘ਚ 86 ਮਰੀਜ਼ ਸਿਹਤਯਾਬ ਹੋਏ ਹਨ। ਸੂਬੇ ‘ਚ ਕੁੱਲ 342524 ਲੋਕਾਂ ਦੇ ਸੈਂਪਲ ਹੁਣ ਤੱਕ ਕੋਵਿਡ ਟੈਸਟ ਲਈ ਭੇਜੇ ਜਾ ਚੁੱਕੇ ਹਨ। ਜਿਸ ਵਿੱਚ 6491 ਮਰੀਜ਼ ਕੋਰੋਨਾਵਾਇਰਸ ਨਾਲ ਪੀੜ੍ਹਛ ਟੈਸਟ ਕੀਤੇ ਗਏ ਹਨ। ਇਨ੍ਹਾਂ ‘ਚ ਹੁਣ 1828 ਐਕਟਿਵ ਮਰੀਜ਼ ਹਨ।

ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਸੋਮਵਾਰ ਸ਼ਾਮ 5 ਵਜੇ ਤੱਕ ਲੁਧਿਆਣਾ ਤੋਂ 25, ਅੰਮ੍ਰਿਤਸਰ ਤੋਂ 11, ਜਲੰਧਰ ਤੋਂ 84, ਸੰਗਰੂਰ ਤੋਂ 9, ਪਟਿਆਲਾ ਤੋਂ 19, ਮੁਹਾਲੀ ਤੋਂ 15, ਗੁਰਦਾਸਪੁਰ ਤੋਂ 12, ਪਠਾਨਕੋਟ ਤੋਂ 3, ਨਵਾਂਸ਼ਹਿਰ ਤੋਂ 1, ਮੁਕਤਸਰ ਸਾਹਿਬ ਤੋਂ 6, ਫਤਿਹਗੜ੍ਹ ਸਾਹਿਬ ਤੋਂ 4, ਫਰੀਦਕੋਟ ਤੋਂ 7, ਕਪੂਰਥਲਾ ਤੋਂ 5, ਫਿਰੋਜ਼ਪੁਰ ਤੋਂ 1, ਮੋਗਾ ਤੋਂ 1 ਅਤੇ ਬਠਿੰਡਾ ਤੋਂ 5 ਨਵੇਂ ਕੋਰੋਨਾ ਦੇ ਮਰੀਜ਼ ਸਾਹਮਣੇ ਆਏ ਹਨ। ਉੱਥੇ ਹੀ ਸੰਗਰੂਰ ਵਿਚ 39, ਮੁਹਾਲੀ ਵਿਚ 9, ਪਠਾਨਕੋਟ ਵਿਚ 2, ਤਰਨਤਾਰਨ ਵਿਚ 3, ਹੁਸ਼ਿਆਰਪੁਰ ਵਿਚ 7, ਨਵਾਂਸ਼ਹਿਰ ਵਿਚ 12, ਰੋਪੜ ਵਿਚ 3, ਕਪੂਰਥਲਾ ਵਿਚ 3, ਬਠਿੰਡਾ ਵਿਚ 5 ਅਤੇ ਬਰਨਾਲਾ ਵਿਚ 3 ਕੋਰੋਨਾ ਦੇ ਮਰੀਜ਼ ਸਿਹਤਯਾਬ ਹੋਏ ਹਨ ।ਜਦਕਿ ਲੁਧਿਆਣਾ ਵਿਚ 3, ਸੰਗਰੂਰ ਅਤੇ ਮੁਕਤਸਰ ਸਾਹਿਬ ਵਿਚ 1-1 ਕੋਰੋਨਾ ਪੀੜਤ ਦੀ ਮੌਤ ਹੋਈ ਹੈ ਅਤੇ ਮ੍ਰਿਤਕਾ ਦਾ ਕੁੱਲ ਅੰਕੜਾ 169 ਹੋ ਗਿਆ ਹੈ। ਸੂਬੇ ਵਿਚ ਇਸ ਵੇਲੇ 1828 ਐਕਟਿਵ ਕੇਸ ਹਨ।

  • 70
  •  
  •  
  •  
  •