ਆਨਲਾਈਨ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਨੂੰ ਛੱਡਣਾ ਪਵੇਗਾ ਅਮਰੀਕਾ

ਕੋਰੋਨਾ ਸੰਕਟ ਦੇ ਵਿਚਕਾਰ ਅਮਰੀਕਾ ਵਿੱਚ ਪੜ੍ਹ ਰਹੇ ਵਿਦੇਸ਼ੀ ਵਿਦਿਆਰਥੀਆਂ ਨੂੰ ਦੇਸ਼ ਨੇ ਵੱਡਾ ਝਟਕਾ ਦਿੱਤਾ ਹੈ। ਅਮਰੀਕਾ ਵਿਚ, ਆਨਲਾਈਨ ਕਲਾਸਾਂ ਵਾਲੇ ਵਿਦੇਸ਼ੀ ਵਿਦਿਆਰਥੀਆਂ ਲਈ ਵਿਦਿਆਰਥੀ ਵੀਜ਼ਾ ਵਾਪਸ ਲੈਣ ਦਾ ਐਲਾਨ ਕੀਤਾ ਹੈ। ਇਕ ਰਿਪੋਰਟ ਦੇ ਅਨੁਸਾਰ, ਸੰਯੁਕਤ ਰਾਜ ਨੇ ਆਨਲਾਈਨ ਪੜ੍ਹਾਈ ਕਰ ਰਹੇ ਵਿਦੇਸ਼ੀ ਵਿਦਿਆਰਥੀਆਂ ਲਈ ਸਟੂਡੈਂਟ ਵੀਜ਼ਾ ਵਾਪਸ ਲੈਣ ਦਾ ਐਲਾਨ ਕੀਤਾ ਹੈ ਜਾਂ ਉਨ੍ਹਾਂ ਨੂੰ ਦੂਜੇ ਸੰਸਥਾਨਾਂ ਵਿਚ ਤਬਾਦਲਾ ਕਰਵਾਉਣਾ ਹੋਵੇਗਾ ਇਸ ਵਿੱਚ ਸਿਰਫ ਆਨਲਾਈਨ ਕਲਾਸਾਂ ਲੈਣ ਵਾਲੇ ਵਿਦਿਆਰਥੀ ਹੀ ਸ਼ਾਮਲ ਹਨ। ਇਸ ਫੈਸਲੇ ਦਾ ਅਸਰ ਲੱਖਾਂ ਭਾਰਤੀ ਵਿਦਿਆਰਥੀਆਂ ਉੱਤੇ ਵੀ ਪਵੇਗਾ।

ਕੋਰੋਨਾ ਵਾਇਰਸ ਦੀ ਮਹਾਮਾਰੀ ਦਾ ਹਵਾਲਾ ਦਿੰਦੇ ਹੋਏ ਟਰੰਪ ਪ੍ਰਸ਼ਾਸਨ ਨੇ ਅਮਰੀਕੀ ਇਮੀਗ੍ਰੇਸ਼ਨ ਸਿਸਟਮ ‘ਚ ਅਨੇਕਾਂ ਬਦਲਾਅ ਕੀਤੇ ਗਏ ਹਨ। 22 ਜੂਨ ਨੂੰ ਇਸ ਨੇ L-1, H-1B, H-2B ਤੇ J-1 ਵੀਜ਼ਾ ‘ਤੇ ਰੋਕ ਲਾਉਣ ਦਾ ਐਲਾਨ ਕਰ ਦਿੱਤਾ ਸੀ ਤੇ ਹੁਣ ਸਟੂਡੈਂਟਸ ਵੀਜ਼ਾ ‘ਤੇ ਵੀ ਰੋਕ ਲਾਉਣ ਦਾ ਫੈਸਲਾ ਕਰ ਦਿੱਤਾ ਹੈ। ਅਮਰੀਕਾ ਦੀਆਂ ਯੂਨੀਵਰਸਿਟੀਆਂ ਤੇ ਕਾਲਜਾਂ ‘ਚ ਅਕੈਡਮਿਕ ਪ੍ਰੋਗਰਾਮ ਤਹਿਤ ਐਡਮਿਸ਼ਨ ਲੈਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀ F-1 ਵੀਜ਼ੇ ਦੇ ਤਹਿਤ ਇੱਥੇ ਰਹਿੰਦੇ ਹਨ ਉੱਥੇ ਵੀਕੇਸ਼ਨਲ ਜਾਂ ਹੋਰ ਕਿਸੇ ਕੋਰਸ ਤਕਨਾਲੋਜੀ ਪ੍ਰੋਗਰਾਮ ਲਈ M-1 ਵੀਜ਼ੇ ਦੀ ਜ਼ਰੂਰਤ ਹੁੰਦੀ ਹੈ। 2017-18 ‘ਚ ਭਾਰਤ ਤੋਂ ਕੁੱਲ 2 ਲੱਖ 51 ਹਜ਼ਾਰ ਸਟੂਡੈਂਟ ਆਏ ਸੀ ਦੂਜੇ ਪਾਸੇ ਚੀਨ ਤੋਂ ਕੁੱਲ 4 ਲੱਖ 78 ਹਜ਼ਾਰ 7 ਸੌ ਤੇ 31 ਸਟੂਡੈਂਟ ਇੱਥੇ ਪੜ੍ਹਨ ਆਏ ਸੀ।

ਯੂਐਸ ਦਾ ਕਹਿਣਾ ਹੈ ਕਿ ਜੋ ਵਿਦਿਆਰਥੀ ਆਨਲਾਈਨ ਕਲਾਸਾਂ ਨਾਲ ਪੜ੍ਹਾਈ ਕਰਦੇ ਹਨ, ਉਨ੍ਹਾਂ ਕੋਲ ਅਮਰੀਕਾ ਵਿੱਚ ਰਹਿਣ ਦਾ ਕੋਈ ਕਾਰਨ ਨਹੀਂ ਹੁੰਦਾ। ਜੇਕਰ ਵਿਦਿਆਰਥੀ ਆਪਣੀ ਸਕੂਲ ਜਾਂ ਕਾਲਜ ਸੰਸਥਾ ਬਦਲ ਲੈਂਦੇ ਹਨ ਤਾਂ ਇਹ ਫੈਸਲਾ ਉਨ੍ਹਾਂ ਉੱਤੇ ਲਾਗੂ ਨਹੀਂ ਹੋਵੇਗਾ। ਇਸ ਦੇ ਨਾਲ ਹੀ ਅਮਰੀਕੀ ਪ੍ਰਸ਼ਾਸਨ ਨੇ ਸਾਰੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਨੂੰ ਸਾਰੇ ਕੋਰਸਾਂ ਦੀਆਂ ਆਨ ਲਾਈਨ ਕਲਾਸਾਂ ਜਲਦੀ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਹਨ। ਅਮਰੀਕਾ ਨੇ ਇਨ੍ਹਾਂ ਸਾਰੇ ਵਿਦਿਆਰਥੀਆਂ ਨੂੰ ਰਿਸਕ ਅਪਰੇਸ਼ਨ ਵਜੋਂ ਵਾਪਸ ਆਪਣੇ ਦੇਸ਼ ਭੇਜਣ ਦੀ ਤਿਆਰੀ ਕੀਤੀ ਹੈ। ਇਸ ਫੈਸਲੇ ਦਾ ਅਸਰ ਲੱਖਾਂ ਭਾਰਤੀ ਵਿਦਿਆਰਥੀਆਂ ਉੱਤੇ ਵੀ ਪਵੇਗਾ। ਕੋਰੋਨਾ ਦੀ ਲਾਗ ਦੇ ਮੱਦੇਨਜ਼ਰ, ਅਮਰੀਕਾ ਦੀਆਂ ਕਈ ਵੱਡੀਆਂ ਯੂਨੀਵਰਸਿਟੀਆਂ ਨੇ ਪਹਿਲਾਂ ਹੀ ਆਨਲਾਈਨ ਪੜ੍ਹਾਈ ਸ਼ੁਰੂ ਕਰ ਦਿੱਤੀ ਹੈ।

  • 101
  •  
  •  
  •  
  •