ਰਾਮ ਰਹੀਮ ਨੇ ਹਰਜਿੰਦਰ ਸਿੰਘ ਮਾਝੀ ਸਣੇ ਕਈ ਪ੍ਰਚਾਰਕਾਂ ਨੂੰ ਮਾਰਨ ਦੀ ਬਣਾਈ ਸੀ ਯੋਜਨਾ: ਐਡਵੋਕੇਟ ਫੂਲਕਾ

ਚੰਡੀਗੜ੍ਹ: (ਅਵਤਾਰ ਸਿੰਘ ਚੀਮਾ)- ਬੇਅਦਬੀ ਕਾਂਡ ‘ਚ ਰਾਮ ਰਹੀਮ ਨੂੰ ਸਿਟ ਦੁਆਰਾਂ ਮੁੱਖ ਦੋਸ਼ੀ ਬਣਾਉਣਾ ਸਾਬਤ ਕਰਦਾ ਹੈ ਕਿ ਬੇਅਦਬੀ ਦੀ ਸਾਰੀ ਸ਼ਕੀਮ ਖ਼ੁਦ ਰਾਮ ਰਹੀਮ ਨੇ ਬਣਾਈ ਸੀ । ਇਹ ਸ਼ਬਦ ਉੱਘੇ ਵਕੀਲ ਹਰਵਿੰਦਰ ਸਿੰਘ ਫੂਲਕਾ ਨੇ ਗੱਲਬਾਤ ਕਰਦਿਆਂ ਕਹੇ। ਉਹਨਾਂ ਕਿਹਾ ਕਿ ਚਾਰਸੀਟ ‘ਚ ਬਹੁਤ ਸਾਰੇ ਖੁਲਾਸੇ ਹੋਏ ਹਨ ਤੇ ਜੋ ਖੁਲਾਸੇ ਨਹੀਂ ਹੋਏ ਉਸ ਵਾਰੇ ਚਾਨਣਾ ਪਾ ਰਿਹਾ ਹੈ ।

ਉਹਨਾਂ ਕਿਹਾ ਕਿ ਡੇਰਾ ਮੁੱਖੀ ਰਾਮ ਰਹੀਮ ਨੇ ਬੇਅਦਬੀ ਦਾ ਪਲੈਨ ਉਸ ਵੇਲੇ ਬਣਾਇਆਂ ਸੀ ਜਦ ਉੱਘੇ ਪ੍ਰਚਾਰਕ ਭਾਈ ਹਰਜਿੰਦਰ ਸਿੰਘ ਮਾਝੀ ਨੇ ਕੋਟਕਪੂਰਾ ਬਰਗਾੜੀ ਏਰੀਏ ਚ ਆਪਣੇ ਧਾਰਮਿਕ ਸਮਾਗਮਾਂ ਦੌਰਾਨ ਕੀਤੇ ਪ੍ਰਚਾਰ ਦੌਰਾਨ ਪ੍ਰਭਾਵਿਤ ਹੋ ਕੇ ਵੱਡੀ ਗਿਣਤੀ ‘ਚ ਡੇਰਾ ਪ੍ਰੇਮੀਆਂ ਨੇ ਆਪਣੇ ਗਲਾ ‘ਚੋਂ ਲੌਕਟ ਲਾਹ ਕੇ ਸੁੱਟ ਦਿੱਤੇ ਸਨ। ਜਦ ਇਹ ਸਿਲਸਿਲਾ ਪਿੰਡ ਪਿੰਡ ਚੱਲ ਪਿਆ ਤਾਂ ਰਾਮ ਰਹੀਮ ਹਿੱਲ ਗਿਆ ਤੇ ਉਸ ਨੇ ਭਾਈ ਮਾਝੀ ਨੂੰ ਮਾਰਨ ਦਾ ਪਲੈਨ ਬਣਾਇਆ ,ਪਰ ਜਦ ਕਾਮਯਾਬ ਨਾ ਹੋਇਆਂ ਤਾਂ ਉਸ ਨੇ ਮਾਝੀ ਸਮੇਤ ਬਾਕੀ ਪ੍ਰਚਾਰਕਾਂ ਨੂੰ ਫਸਾਉਣ ਲਈ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦਾ ਪਲੈਨ ਬਣਾਇਆ । ਉਸ ਵੇਲੇ ਬਾਦਲ ਸਰਕਾਰ ਪੂਰੀ ਦੀ ਪੂਰੀ ਰਾਮ ਰਹੀਮ ਦੇ ਕਬਜ਼ੇ ਵਿੱਚ ਸੀ । ਜੋ ਵੀ ਰਾਮ ਰਹੀਮ ਕਹਿੰਦਾ ਸੀ ਉਹ ਬਾਦਲਾਂ ਦੀ ਪੁਲਿਸ ਕਰ ਰਹੀ ਸੀ ।

ਫੂਲਕਾ ਨੇ ਕਿਹਾ ਕਿ ਰਾਮ ਰਹੀਮ ਨੇ ਪਲੈਨ ਬਣਾਇਆ ਸੀ ਕਿ ਭਾਈ ਮਾਝੀ , ਭਾਈ ਪੰਥਪ੍ਰੀਤ ਸਿੰਘ ਤੇ ਭਾਈ ਢੱਡਰੀਆਂ ਵਾਲ਼ਿਆਂ ਨੂੰ ਸਬਕ ਸਿਖਾਉਣ ਲਈ ਬੇਅਦਬੀ ਕਰਕੇ ਇਸ ਦੇ ਇਲਜ਼ਾਮ ਇਹਨਾਂ ਪ੍ਰਚਾਰਕਾਂ ਦੇ ਸਿਰ ਲਗਾ ਦਿੱਤੇ ਜਾਣ ।ਜੇਕਰ ਉਸ ਵੇਲੇ ਰਾਮ ਰਹੀਮ ਤੇ ਬਾਦਲ ਕੇ ਇਸ ਵਿੱਚ ਕਾਮਯਾਬ ਹੋ ਜਾਂਦੇ ਤਾਂ ਸਿੱਖ ਕੌਮ ਤੇ ਬਹੁਤ ਵੱਡਾ ਧੱਬਾ ਲੱਗ ਜਾਣਾ ਸੀ ਕਿ ਸਿੱਖ ਕੌਮ ਦੇ ਪ੍ਰਚਾਰਕ ਹੀ ਖ਼ੁਦ ਬੇਅਦਬੀ ਕਰਵਾ ਰਹੇ ਹਨ । ਰਾਮ ਰਹੀਮ ਦੇ ਕਹਿਣ ਤੇ ਪੁਲਿਸ ਨੇ 20 ਅਕਤੂਬਰ ਨੂੰ ਪੰਜਗਰਾਈਆ ਦੇ ਦੋ ਨੌਜਵਾਨਾਂ ਭਾਈਆ ਰੁਪਿੰਦਰ ਸਿੰਘ ਤੇ ਜਸਵਿੰਦਰ ਸਿੰਘ ਨੂੰ ਗ੍ਰਿਫਤਾਰ ਕਰਕੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਤੇ ਝੂਠਾ ਫਸਾਉਣ ਦੀ ਪੂਰੀ ਕੋਸ਼ਿਸ਼ ਕੀਤੀ ਤੇ ਇਹ ਕਹਾਉਣ ਦੀ ਕੋਸ਼ਿਸ਼ ਕੀਤੀ ਕਿ ਬੇਅਦਬੀ ਪ੍ਰਚਾਰਕਾਂ ਨੇ ਹੀ ਕੀਤੀ ਹੈ । ਮੇਰੇ ਦਖ਼ਲ ਦੇਣ ਤੋਂ ਬਾਂਅਦ ਉਹਨਾਂ ਨੌਜਵਾਨਾਂ ਦੀ ਰਿਹਾਈ ਹੋਈ ਤੇ ਪ੍ਰਮਾਤਮਾ ਨੇ ਸਿੱਖ ਕੌਮ ਦੀ ਬਦਨਾਮੀ ਹੋਣ ਤੋਂ ਆਪ ਰੱਖਿਆਂ ਕੀਤੀ ।

ਫੂਲਕਾ ਨੇ ਕਿਹਾ ਕਿ ਬਹੁਤ ਅਫ਼ਸੋਸ ਦੀ ਗੱਲ ਇਹ ਸੀ ਕਿ ਬਾਦਲਾਂ ਨੇ ਪੰਜਾਬ ਨੂੰ ਬਹੁਤ ਤਬਾਹ ਕੀਤਾ ਸੀ ਪਰ ਬੇਅਦਬੀ ਵਾਲਾ ਕੰਮ ਕਰਨਾ ਬਹੁਤ ਹੀ ਘਟੀਆਂ ਹਰਕਤ ਸੀ ਕਿਉਂਕਿ ਉਹਨਾਂ ਨੂੰ ਪਤਾ ਸੀ ਜੋ ਡੇਰਾ ਮੁੱਖੀ ਰਾਮ ਰਹੀਮ ਕਰ ਰਿਹਾ ਤੇ ਉਹਨਾਂ ਨੇ ਉਸ ਦਾ ਸਾਥ ਦਿੱਤਾ । ਬੇਅਦਬੀ ਕਰਵਾ ਕੇ ਪ੍ਰਚਾਰਕਾਂ ਤੇ ਪਾਉਣ ਦੀ ਸਾਜਿਸ ਲਈ ਸਿੱਖ ਕੌਮ ਬਾਦਲਾਂ ਨੂੰ ਕਦੇ ਵੀ ਮਾਫ਼ ਨਹੀਂ ਕਰ ਸਕਦੀ । ਉਹਨਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਇਲਾਕੇ ਦੇ ਅਕਾਲੀ ਲੀਡਰਾਂ ਤੋਂ ਜਵਾਬ ਲਓ ਤੇ ਉਹਨਾਂ ਤੋਂ ਸਵਾਲ ਪੁੱਛੋ ਕਿ ਅਕਾਲੀ ਕਿਵੇਂ ਰਾਮ ਰਹੀਮ ਦੇ ਗੁਲਾਮ ਬਣ ਗਏ ਸੀ ਤੇ ਜੇਕਰ ਅੱਜ ਰਾਮ ਰਹੀਮ ਜੇਲ੍ਹ ‘ਚ ਬੈਠਾ ਹੈ ਤੇ ਕੱਲ੍ਹ ਨੂੰ ਕੋਈ ਹੋਰ ਰਾਮ ਰਹੀਮ ਆ ਜਾਵੇਗਾ ਤੇ ਬਾਦਲ ਕੇ ਤਾਂ ਸਾਰੀ ਸਿੱਖ ਕੌਮ ਨੂੰ ਸਿਰਫ ਚੰਦ ਵੋਟਾਂ ਦੇ ਪਿੱਛੇ ਵੇਚ ਦੇਣਗੇ ।ਇਹ ਕਾਹਦੀ ਸਿੱਖ ਪਾਰਟੀ ਹੈ ਜਿਸ ਨੇ ਅਕਾਲੀ ਦਲ ਨੂੰ ਤਬਾਹ ਕਰਕੇ ਰੱਖ ਦਿੱਤਾ ਹੈ । ਉਹਨਾਂ ਕਿਹਾ ਕਿ ਸਿੱਖ ਕੌਮ ਦੇ ਹਰ ਵਿਅਕਤੀ ਨੂੰ ਬੇਅਦਬੀ ਯਾਦ ਰੱਖਣੀ ਬਾਹੀਦੀ ਹੈ ਤੇ ਇਸ ਦੇ ਦੋਸ਼ੀਆਂ ਨੂੰ ਸਬਕ ਸਿਖਾਉਣਾ ਚਾਹੀਦਾ ਹੈ । ਉਹਨਾਂ ਕਿਹਾ ਕਿ ਮੈਂ ਸਲੂਟ ਕਰਦਾ ਸਿੱਖ ਪ੍ਰਚਾਰਕ ਭਾਈ ਹਰਜਿੰਦਰ ਸਿੰਘ ਮਾਝੀ ਨੂੰ ਜਿਸ ਦੇ ਪ੍ਰਚਾਰ ਸਦਕਾ ਹਜ਼ਾਰਾਂ ਰਾਮ ਰਹੀਮ ਦੇ ਚੇਲਿਆਂ ਨੇ ਲੌਕਟ ਲਾਹ ਕੇ ਸੁੱਟ ਦਿੱਤੇ ਤੇ ਡੇਰੇ ਦਾ ਸਾਥ ਛੱਡ ਦਿੱਤਾ । ਇਹੋ ਜਿਹੇ ਪ੍ਰਚਾਰਕਾਂ ਦੀ ਸਿੱਖ ਕੌਮ ਨੂੰ ਬਹੁਤ ਲੋੜ ਹੈ ।

  • 786
  •  
  •  
  •  
  •