ਸੁਖਦੇਵ ਸਿੰਘ ਢੀਂਡਸਾ ਵੱਲੋਂ ਨਵੀਂ ਪਾਰਟੀ ‘ਸ਼੍ਰੋਮਣੀ ਅਕਾਲੀ ਦਲ’ ਦਾ ਐਲਾਨ

ਪੰਜਾਬ ਵਿਚ ਅੱਜ ਇੱਕ ਹੋਰ ਰਾਜਨੀਤਿਕ ਪਾਰਟੀ ਦਾ ਐਲਾਨ ਹੋ ਗਿਆ ਹੈ। ਲੰਬੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਵਿਚ ਰਹੇ ਢੀਡਸਾ ਪਿਓ-ਪੁੱਤ ਵੱਲੋਂ ਅੱਜ ਆਪਣੀ ਪਾਰਟੀ ‘ਸ਼੍ਰੋਮਣੀ ਅਕਾਲੀ ਦਲ’ ਦਾ ਐਲਾਨ ਕਰ ਦਿੱਤਾ ਗਿਆ ਹੈ। ਸੁਖਦੇਵ ਸਿੰਘ ਢੀਡਸਾ ਪਾਰਟੀ ਪ੍ਰਧਾਨ ਹੋਣਗੇ। ਲੁਧਿਆਣਾ ਵਿੱਚ ਇਸ ਸਬੰਧੀ ਸ੍ਰੀ ਢੀਂਡਸਾ ਦੇ ਧੜੇ ਦੀ ਮੀਟਿੰਗ ਚੱਲ ਰਹੀ ਹੈ ਤੇ ਇਸ ਵਿੱਚ ਪਾਰਟੀ ਦੇ ਅਹੁਦੇਦਾਰ ਚੁਣੇ ਜਾ ਸਕਦੇ ਹਨ।

ਰਾਜ ਸਭਾ ਮੈਂਬਰ ਤੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਿਚ ਅੱਜ ਗੁਰਦੁਆਰਾ ਸ਼ਹੀਦਾਂ ਵਿਖੇ ਇਕ ਮੀਟਿੰਗ ਹੋਈ,ਜਿਸ ਵਿਚ ਸਰਬਸੰਮਤੀ ਨਾਲ ਸ.ਢੀਂਡਸਾ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਚੁਣਿਆ ਗਿਆ। ਜੇਕਰ ਰਜਿਸਟਰੇਸ਼ਨ ਸਮੇਂ ਕੋਈ ਸਮੱਸਿਆ ਆਈ,ਤਾਂ ਪਾਰਟੀ ਦੇ ਨਾਮ ਨਾਲ ਕੋਈ ਸ਼ਬਦ ਜੋੜ ਲਿਆ ਜਾਵੇਗਾ।

ਇਸ ਮੌਕੇ ਬਲਵੰਤ ਸਿੰਘ ਰਾਮੂਵਾਲੀਆ, ਬੀਰ ਦਵਿੰਦਰ ਸਿੰਘ,ਮਨਜੀਤ ਸਿੰਘ ਜੀ.ਕੇ.,ਪਰਮਿੰਦਰ ਸਿੰਘ ਢੀਂਡਸਾ,ਪਰਮਜੀਤ ਕੌਰ ਗੁਲਸ਼ਨ, ਚਰਨਜੀਤ ਸਿੰਘ ਚੰਨੀ,ਜਗਦੀਸ਼ ਸਿੰਘ ਗਰਚਾ,ਨਿਧੜਕ ਸਿੰਘ ਬਰਾੜ, ਸੇਵਾ ਸਿੰਘ ਸੇਖਵਾ,ਪਰਮਜੀਤ ਸਿੰਘ ਖਾਲਸਾ,ਮਾਨ ਸਿੰਘ ਗਰਚਾ,ਮਨਜੀਤ ਸਿੰਘ ਭੋਮਾ ਆਦਿ ਹਾਜ਼ਰ ਸਨ।

  • 281
  •  
  •  
  •  
  •