ਹੁਣ ਭਾਰਤੀ ਫੌਜ ਵੱਲੋਂ ਫੇਸਬੁੱਕ ਅਤੇ ਇੰਸਟਾਗ੍ਰਾਮ ਸਣੇ 89 ਐਪਸ ‘ਤੇ ਪਾਬੰਧੀ

ਭਾਰਤ ਸਰਕਾਰ ਨੇ ਕੁੱਝ ਦਿਨ ਪਹਿਲਾਂ 59 ਚਾਈਨੀਜ਼ ਐਪਸ ‘ਤੇ ਪਾਬੰਦੀ ਲਗਾਈ ਸੀ। ਇਨ੍ਹਾਂ ਵਿਚ ਟਿਕਟਾਕ, ਹੈਲੋ ਅਤੇ ਕੈਮਸਕੈਨਰ ਵਰਗੀਆਂ ਐਪਸ ਵੀ ਸ਼ਾਮਲ ਸਨ। ਹੁਣ ਭਾਰਤੀ ਫੌਜ ਨੇ ਆਪਣੇ ਜਵਾਨਾਂ ਨੂੰ ਸਮਾਰਟਫੋਨ ‘ਚੋਂ 89 ਐਪਸ ਨੂੰ ਡਿਲੀਟ ਕਰਨ ਦੇ ਹੁਕਮ ਦਿੱਤੇ ਹਨ। ਇਨ੍ਹਾਂ ਐਪਸ ਵਿਚ ਫੇਸਬੁੱਕ, ਪਬਜੀ, ਇੰਸਟਾਗ੍ਰਾਮ ਅਤੇ ਟਰੂਕਾਲਰ ਵਰਗੀਆਂ ਪ੍ਰਸਿੱਧ ਐਪਸ ਵੀ ਸ਼ਾਮਲ ਹਨ।

ਸੁਰੱਖਿਆ ਕਾਰਨਾਂ ਅਤੇ ਸੰਵੇਦਨਸ਼ੀਲ ਅੰਕੜਿਆਂ ਦੇ ਲੀਕ ਹੋਣ ਦਾ ਹਵਾਲਾ ਦਿੰਦੇ ਹੋਏ ਸੈਨਾ ਨੇ ਕਿਹਾ ਕਿ ਜਿਹੜੇ ਫੌਜੀਹੁਕਮ ਦਾ ਪਾਲਣ ਨਹੀਂ ਕਰਨਗੇ ਉਨ੍ਹਾਂ ਨੂੰ ਸਖ਼ਤ ਕਾਰਵਾਈ ਦਾ ਸਾਹਮਣਾ ਕਰਨਾ ਪਏਗਾ। ਫੌਜ ਦਾ ਪੱਖ ਹੈ ਕਿ ਇਹ ਐਪਸ ਦੇਸ਼ ਦੀ ਸੁਰੱਖਿਆ ਨਾਲ ਸਬੰਧਿਤ ਨਿੱਜੀ ਜਾਣਕਾਰੀ ਲੀਕ ਕਰਦੀਆਂ ਹਨ। ਜਿਸ ਵਿਚ ਫੌਜ ਨੂੰ ਚੀਨ ਅਤੇ ਪਾਕਿਸਤਾਨ ‘ਤੇ ਸ਼ੱਕ ਹੈ।

ਭਾਰਤੀ ਸੁਰੱਖਿਆ ਏਜੰਸੀਆਂ ਨੇ ਚੀਨੀ ਐਪਸ ਦੀ ਲਿਸਟ ਤਿਆਰ ਕਰ ਕੇ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਇਨ੍ਹਾਂ ਨੂੰ ਬੈਨ ਕੀਤਾ ਜਾਵੇ ਜਾਂ ਫਿਰ ਲੋਕਾਂ ਤੋਂ ਇਨ੍ਹਾਂ ਐਪਸ ਨੂੰ ਮੋਬਾਈਲ ਤੋਂ ਹਟਾਉਣ ਲਈ ਕਿਹਾ ਜਾਵੇ। ਭਾਰਤੀ ਫੌਜ ਨੇ ਜਿਨ੍ਹਾਂ 89 ਐਪਸ ਨੂੰ ਬੈਨ ਕੀਤਾ ਉਨ੍ਹਾਂ ‘ਚੋਂ ਮੈਸੇਜਿੰਗ, ਪਲੇਟਫਾਰਮ, ਵੀਡੀਓ ਹੋਸਟਿੰਗ, ਕੰਟੈਂਟ ਸ਼ੇਅਰਿੰਗ, ਵੈਬ ਬ੍ਰਾਊਜ਼ਰ, ਵੀਡਓ ਐਂਡ ਲਾਈਵ ਸਟ੍ਰੀਮਿੰਗ, ਯੂਟੀਲਿਟੀ ਐਪਸ, ਗੇਮਿੰਗ ਐਪਸ, ਈ-ਕਾਮਰਸ, ਆਨਲਾਈਨ ਬੁੱਕ ਰੀਡਿੰਗ ਐਪਸ ਤੇ ਨਿਊਜ ਐਪਸ ਵੀ ਸ਼ਾਮਲ ਹੈ।

  • 60
  •  
  •  
  •  
  •