ਅਮਰੀਕਾ ਨੇ ਵਿਸ਼ਵ ਸਿਹਤ ਸੰਗਠਨ (WHO) ਨਾਲੋਂ ਸਾਰੇ ਸਬੰਧ ਤੋੜੇ

ਵਿਸ਼ਵ ਸਿਹਤ ਸੰਗਠਨ (WHO) ਨਾਲੋਂ ਨਾਤਾ ਤੋੜਨ ਦਾ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਐਲਾਨ ਕਰ ਦਿੱਤਾ ਹੈ। ਦੁਨੀਆਂ ਭਰ ਦੀ ਸੁਪਰੀਮ ਪਾਵਰ ਮੰਨੀ ਜਾਂਦੀ ਅਮਰੀਕਾ ਦੇਸ਼ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ WHO ਚੀਨ ਦੀ ਕਠਪੁਤਲੀ ਬਣ ਗਿਆ ਹੈ ।

ਟਰੰਪ ਵੱਲੋਂ ਦਿੱਤੀ ਜਾਣ ਵਾਲੀ ਮਹੀਨਾਵਾਰ 100 ਮਿਲੀਅਨ ਡਾਲਰ ਦੀ ਦੀ ਗ੍ਰਾਂਟ ਵੀ ਬੰਦ ਕਰਨ ਦੇ ਹੁਕਮ ਦੇ ਦਿੱਤੇ ਹਨ । ਟਰੰਪ ਵੱਲੋਂ ਕਰੋਨਾ ਵਾਇਰਸ ਮਹਾਂਮਾਰੀ ਦਾ ਭਾਂਡਾ ਚੀਨ ਜ਼ਿੰਮੇ ਭੰਨਦਿਆਂ ਕਿਹਾ ਕਿ ਡਬਲਯੂ WHO ਦੇ ਅਧਿਕਾਰੀਆਂ ਨੇ ਨਿਯਮਾਂ ਦੀ ਘੋਰ ਉਲੰਘਣਾ ਕੀਤੀ ਹੈ ,ਕਿਉਂਕਿ ਕਰੋਨਾ ਵਾਇਰਸ ਦੀ ਪਹਿਲਾਂ ਖੋਜ ਕਰਨ ਅਤੇ ਬਾਅਦ ਵਿੱਚ ਪੂਰੀ ਜਾਣਕਾਰੀ ਛੁਪਾ ਕੇ ਰੱਖਣਾ ਆਦਿ ਨੂੰ ਲੈ ਕੇ ਅੱਜ ਦੁਨੀਆ ਭਰ ਚ ਵੱਡਾ ਸੰਕਟ ਹੈ । ਟਰੰਪ ਨੇ ਕਿਹਾ ਕਿ ਡਬਲੂ ਐੱਚ ਓ ਦੀਆਂ ਮਨਮਾਨੀਆਂ ਕਾਰਨ ਅੱਜ ਦੁਨੀਆ ਭਰ ਚ ਇਸ ਮਹਾਂਮਾਰੀ ਦਾ ਪ੍ਰਕੋਪ ਫੈਲਿਆ ਹੋਇਆ ਹੈ ।

ਟਰੰਪ ਪ੍ਰਸ਼ਾਸਨ ਨੇ ਅਧਿਕਾਰਤ ਤੌਰ ’ਤੇ ਨੋਟੀਫਿਕੇਸ਼ਨ ਜਾਰੀ ਕਰ ਕੇ ਡਬਲਿਊਐਚਓ ਨੂੰ ਅਲਵਿਦਾ ਕਹਿਣ ਬਾਰੇ ਸੰਯੁਕਤ ਰਾਸ਼ਟਰ ਨੂੰ ਜਾਣੂ ਕਰਵਾ ਦਿੱਤਾ ਹੈ। ਅਮਰੀਕਾ ਨੇ ਆਲਮੀ ਪੱਧਰ ’ਤੇ ਵੱਧ ਰਹੇ ਕਰੋਨਾਵਾਇਰਸ ਸੰਕਟ ਦੇ ਬਾਵਜੂਦ ਵਿਸ਼ਵ ਸਿਹਤ ਸੰਗਠਨ ਨਾਲੋਂ ਨਾਤਾ ਤੋੜ ਲਿਆ ਹੈ। ਅਮਰੀਕਾ ਨੇ ਡਬਲਿਊਐਚਓ ’ਤੇ ਚੀਨ ਦੇ ਹੱਕ ਵਿਚ ਭੁਗਤਣ ਦਾ ਦੋਸ਼ ਵੀ ਲਾਇਆ ਸੀ।

  • 51
  •  
  •  
  •  
  •