ਅੱਠ ਪੁਲਿਸ ਮੁਲਾਜ਼ਮਾਂ ਨੂੰ ਮਾਰਨ ਵਾਲਾ ਵਿਕਾਸ ਦੁਬੇ ਉਜੈਨ ਦੇ ਮੰਦਰ ‘ਚੋਂ ਗ੍ਰਿਫ਼ਤਾਰ

ਉਤਰ ਪ੍ਰਦੇਸ਼ ਵਿਚ ਅੱਠ ਪੁਲਿਸ ਕਰਮਚਾਰੀਆਂ ਦੀ ਮੌਤ ਦੇ ਮਾਸਟਰਮਾਈਂਡ ਵਿਕਾਸ ਦੁਬੇ ਨੂੰ ਉਜੈਨ ਦੇ ਮਹਾਂਕਾਲ ਮੰਦਰ ਥਾਣੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਉੱਤਰ ਪ੍ਰਦੇਸ਼ ਦੇ ਵਧੀਕ ਮੁੱਖ ਸਕੱਤਰ ਅਵਨੀਸ਼ ਅਵਸਥੀ ਨੇ ਇਸ ਦੀ ਅਧਿਕਾਰਕ ਪੁਸ਼ਟੀ ਕਰ ਦਿੱਤੀ ਹੈ ਕਿ ਉਹ ਗ੍ਰਿਫ਼ਤਾਰ ਹੋ ਚੁੱਕਾ ਹੈ। ਮਹਾਕਾਲ ਮੰਤਰ ਥਾਣੇ ਵਿਚ ਵਿਕਾਸ ਦੁਬੇ ਨੇ ਸਰੰਡਰ ਕੀਤਾ ਹੈ।

ਫਿਲਹਾਲ ਉਸ ਨੂੰ ਉਜੈਨ ਦੇ ਫਰੀਗੰਜ ਥਾਣੇ ਤੋਂ ਕਿਸੇ ਗੁੰਮਨਾਮ ਜਗ੍ਹਾ ‘ਤੇ ਲਿਜਾਇਆ ਗਿਆ ਹੈ। ਹੁਣ ਯੂ ਪੀ ਪੁਲਿਸ ਦੀ ਇਕ ਟੀਮ ਵੀ ਉਜੈਨ ਲਈ ਰਵਾਨਾ ਹੋਈ ਹੈ। ਦੱਸ ਦਈਏ ਕਿ ਉਹ ਬੁੱਧਵਾਰ ਨੂੰ ਫਰੀਦਾਬਾਦ ਵਿਚ ਵੇਖਿਆ ਗਿਆ ਸੀ। ਪਰ ਉਹ ਉਜੈਨ ਤੱਕ ਕਿਵੇਂ ਪਹੁੰਚਿਆ ਇਸ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਉਹ ਉਜੈਨ ਦੇ ਮਹਾਕਾਲ ਮੰਦਰ ਥਾਣੇ ਪਹੁੰਚ ਕੇ ਥਾਣੇ ਅੱਗੇ ਜ਼ੋਰ-ਜ਼ੋਰ ਨਾਲ ਨਾਅਰੇ ਲਗਾਉਣ ਲੱਗਿਆ। ਜਿਸ ਤੋਂ ਬਾਅਦ ਉਥੇ ਮੌਜੂਦ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਸ ਨੂੰ ਫਰੀਗੰਜ ਥਾਣੇ ਲੈ ਗਈ। ਇਸ ਤੋਂ ਬਾਅਦ ਯੂ ਪੀ ਪੁਲਿਸ ਨੂੰ ਇਸ ਬਾਰੇ ਸੂਚਿਤ ਕੀਤਾ ਗਿਆ। ਉਸ ਦੀ ਗ੍ਰਿਫਤਾਰੀ ਦੀ ਇਕ ਫੋਟੋ ਵੀ ਯੂਪੀ ਪੁਲਿਸ ਨੂੰ ਭੇਜੀ ਗਈ ਸੀ, ਜਿਸ ਤੋਂ ਬਾਅਦ ਇਹ ਪੁਸ਼ਟੀ ਕੀਤੀ ਗਈ ਕਿ ਉਹੀ ਵਿਕਾਸ ਦੁਬੇ ਹੈ।

ਇਸ ਤੋਂ ਪਹਿਲਾਂ ਅੱਜ ਮੁਕਾਬਲੇ ‘ਚ ਵਿਕਾਸ ਦੂਬੇ ਦੇ ਦੋ ਹੋਰ ਸਾਥੀ ਪ੍ਰਭਾਤ ਮਿਸ਼ਰਾ ਤੇ ਬਉਅਨ ਨੂੰ ਪੁਲਿਸ ਨੇ ਮਾਰ ਦਿੱਤਾ ਹੈ। ਵਿਕਾਸ ਦੇ ਨੇੜੇ ਮੰਨੇ ਜਾਂਦੇ ਦੋਵੇਂ ਅਪਰਾਧੀ ਕਾਨਪੁਰ ਮਾਮਲੇ ‘ਚ ਸ਼ਾਮਲ ਸਨ। ਪ੍ਰਭਾਤ ਕਾਨਪੁਰ ਦੇ ਪਨਕੀ ਥਾਣਾ ਖੇਤਰ ਵਿੱਚ ਇੱਕ ਮੁਕਾਬਲੇ ਵਿੱਚ ਮਾਰਿਆ ਗਿਆ ਸੀ। ਹੁਣ ਉਜੈਨ ਪੁਲਿਸ ਉਸ ਕੋਲੋਂ ਪੁੱਛ-ਗਿੱਛ ਕਰ ਰਹੀ ਹੈ। ਯੂਪੀ ਪੁਲਿਸ ਦੇ ਪਹੁੰਚਦੇ ਹੀ ਉਸ ਦਾ ਟ੍ਰਾਂਜ਼ਿਟ ਰਿਮਾਂਡ ਕੀਤਾ ਜਾਵੇਗਾ।

  • 100
  •  
  •  
  •  
  •