WHO ਨੇ ਮੰਨਿਆ ਹਵਾ ਰਾਹੀਂ ਵੀ ਫੈਲ ਰਿਹਾ ਹੈ ਕੋਰੋਨਾ ਵਾਇਰਸ

ਵਿਸ਼ਵ ਸਿਹਤ ਸੰਗਠਨ (WHO) ਨੇ ਇਸ ਗੱਲ ਨੂੰ ਸਵੀਕਾਰ ਕਰ ਲਿਆ ਹੈ ਕਿ ਹਵਾ ਰਾਹੀ ਕੋਰੋਨਾਵਾਇਰਸ ਫੈਲਦਾ ਹੈ। ਉਨ੍ਹਾਂ ਕਿਹਾ ਕਿ ਹਵਾ ਨਾਲ ਫੈਲਣ ਦੇ ਕੁੱਝ ਸਬੂਤ ਮਿਲੇ ਹਨ, ਪਰ ਇਹ ਯਕੀਨਨ ਵੀ ਨਹੀਂ। ਦੱਸ ਦਈਏ ਕਿ ਕੁੱਝ ਵਿਗਿਆਨੀਆਂ ਦੇ ਇਕ ਗਰੁੱਪ ਨੇ WHO ਨੂੰ ਖੁੱਲ੍ਹਾ ਖੱਤ ਲਿਖ ਕੇ ਕਿਹ ਸੀ ਕਿ ਇਹ ਵਾਇਰਸ ਹਵਾ ਰਾਹੀਂ ਫੈਲ ਰਿਹਾ ਹੈ ਅਤੇ ਉਸਨੂੰ ਆਪਣੇ ਦਿਸ਼ਾ-ਨਿਰਦੇਸ਼ਾਂ ਵਿਚ ਬਦਲਾਅ ਕਰਨਾ ਚਾਹੀਦਾ ਹੈ।

ਜਾਣਕਾਰੀ ਅਨੁਸਾਰ ਵਿਸ਼ਵ ਸਿਹਤ ਸੰਗਠਨ ਵਿਚ ਤਕਨੀਕੀ ਲੀਡ ਪ੍ਰੋਫੈਸਰ ਬੈਨੇਡੇਟਾ ਅਲੇਗ੍ਰਾਜ਼ੀ ਨੇ ਮੰਗਲਵਾਰ ਨੂੰ ਕਿਹਾ ਹੈ ਕਿ ਕੋਰੋਨਾ ਵਾਇਰਸ ਦੇ ਹਵਾ ਦੇ ਜਰੀਏ ਫੈਲਣ ਦੇ ਸਬੂਤ ਤਾਂ ਮਿਲੇ ਹਨ ਪਰ ਇਸ ਬਾਰੇ ਅਜੇ ਕੁੱਝ ਵੀ ਸਪੱਸ਼ਟ ਨਹੀਂ ਕਿਹਾ ਜਾ ਸਕਦਾ ਹੈ। ਫਿਰ ਵੀ ਭੀੜ-ਭਾੜ ਵਾਲੀ ਜਨਤਕ ਥਾਵਾਂ ਅਤੇ ਬੰਦ ਸਥਾਨਾਂ ‘ਤੇ ਹਵਾ ਦੇ ਜਰੀਏ ਵਾਇਰਸ ਦੇ ਫੈਲਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ।ਉੱਥੇ ਹੀ WHO ਵਿਚ ਕੋਵਿਡ-19 ਮਹਾਂਮਾਰੀ ਨਾਲ ਜੁੜੀ ਟੈਕਨੀਕਲ ਲੀਡ ਡਾਕਟਰ ਮਾਰੀਆ ਵਾ ਕਰਖੋਵ ਨੇ ਕਿਹਾ ਹੈ ਕਿ ਅਸੀ ਹਵਾ ਦੇ ਜਰੀਏ ਕੋਰੋਨਾ ਵਾਇਰਸ ਫੈਲਣ ਦੀ ਸੰਭਾਵਨਾ ਉੱਤੇ ਗੱਲ ਕਰ ਰਹੇ ਹਾਂ ਪਰ ਇਸ ਦੇ ਪੱਕੇ ਸਬੂਤ ਹੋਣਾ ਜਰੂਰੀ ਹਨ।

ਦੱਸ ਦਈਏ ਕਿ WHO ਨੂੰ 32 ਦੇਸ਼ਾਂ ਦੇ 239 ਵਿਗਿਆਨਿਕਾਂ ਨੇ ਲਿਖੇ ਆਪਣੇ ਇਕ ਪੱਤਰ ਵਿਚ ਕੋਰੋਨਾ ਵਾਇਰਸ ਹਵਾ ਦੇ ਜਰੀਏ ਵੀ ਫੈਲਣ ਦਾ ਦਾਅਵਾ ਕੀਤਾ ਸੀ। ਵਿਗਿਆਨੀਆਂ ਦਾ ਦਾਅਵਾ ਸੀ ਕਿ ਛਿੱਕਣ ਤੋਂ ਬਾਅਦ ਹਵਾ ਵਿਚ ਦੂਰ ਤੱਕ ਜਾਣ ਵਾਲੇ ਵੱਡੇ ਜਾਂ ਛੋਟੇ ਡ੍ਰੋਪਲੇਟ ਇਕ ਕਮਰੇ ਜਾ ਨਿਧਾਰਿਤ ਖੇਤਰ ਵਿਚ ਮੌਜੂਦ ਲੋਕਾਂ ਨੂੰ ਪ੍ਰਭਾਵਿਤ ਕਰਨ ਦੇ ਸਮਰੱਥ ਹੁੰਦੇ ਹਨ। ਇੰਨਾ ਹੀ ਨਹੀਂ ਬਲਕਿ ਬੰਦ ਥਾਵਾਂ ਉੱਤੇ ਇਹ ਕਾਫੀ ਦੇਰ ਤੱਕ ਹਵਾ ‘ਚ ਮੌਜੂਦ ਰਹਿੰਦੇ ਹਨ ਅਤੇ ਆਸ-ਪਾਸ ਦੇ ਲੋਕਾਂ ਨੂੰ ਵੀ ਆਪਣੀ ਲਪੇਟ ਵਿਚ ਲੈ ਸਕਦੇ ਹਨ।

  • 152
  •  
  •  
  •  
  •