ਪੰਜਾਬ ‘ਚ 234 ਨਵੇਂ ਕੋਰੋਨਾ ਕੇਸ, ਪੰਜ ਮੌਤਾਂ

ਪੰਜਾਬ ਵਿਚ ਕੋਰੋਨਾ ਦਾ ਅੰਕੜਾ ਲਗਾਤਾਰ ਵਧਦਾ ਜਾ ਰਿਹਾ ਹੈ। ਹੁਣ ਰੋਜ਼ਾਨਾ 200 ਤੋਂ ਵੱਧ ਕੇਸ ਸਾਹਮਣੇ ਆਉਂਦੇ ਹਨ। ਬੀਤੇ ਦਿਨ ਕੋਰੋਨਾਵਾਇਰਸ ਦੇ 234 ਨਵੇਂ ਕੇਸ ਸਾਹਮਣੇ ਆਏ ਹਨ। ਸੂਬੇ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 7140 ਹੋ ਗਈ ਹੈ। ਕੱਲ੍ਹ ਕੋਰੋਨਾਵਾਇਰਸ ਨਾਲ ਪੰਜ ਲੋਕਾਂ ਦੀ ਮੌਤ ਹੋਣ ਦੀ ਵੀ ਖਬਰ ਸਾਹਮਣੇ ਆਈ ਹੈ।ਸੂਬੇ ‘ਚ ਕੋਰੋਨਾ ਨਾਲ ਮਰਨ ਵਾਲਿਆ ਦੀ ਕੁੱਲ੍ਹ ਗਿਣਤੀ 183 ਹੋ ਗਈ ਹੈ।

ਵੀਰਵਾਰ ਨੂੰ 234 ਨਵੇਂ ਮਰੀਜ਼ ਸਾਹਮਣੇ ਆਏ ਹਨ। ਕੁੱਲ੍ਹ 117 ਮਰੀਜ਼ ਸਿਹਤਯਾਬ ਵੀ ਹੋਏ ਹਨ, ਜਿਨ੍ਹਾਂ ਵਿਚੋਂ ਅੰਮ੍ਰਿਤਸਰ ਤੋਂ 60, ਸੰਗਰੂਰ -11, ਪਟਿਆਲਾ -3, ਐਸਏਐਸ ਨਗਰ -7, ਗੁਰਦਾਸਪੁਰ -3, ਪਠਾਨਕੋਟ -7, ਫਰੀਦਕੋਟ -7, ਮੁਕਤਸਰ -6, ਫਤਿਹਗੜ ਸਾਹਿਬ -4, ਮੋਗਾ -3, ਫਾਜ਼ਿਲਕਾ -2 ਅਤੇ ਬਰਨਾਲਾ ਤੋਂ 4 ਮਰੀਜ਼ ਸਿਹਤਯਾਬ ਹੋਏ ਹਨ।

ਸੂਬੇ ‘ਚ ਕੁੱਲ 369425 ਲੋਕਾਂ ਦੇ ਸੈਂਪਲ ਹੁਣ ਤੱਕ ਕੋਵਿਡ ਟੈਸਟ ਲਈ ਭੇਜੇ ਜਾ ਚੁੱਕੇ ਹਨ। ਜਿਸ ਵਿੱਚ 7140 ਮਰੀਜ਼ ਕੋਰੋਨਾਵਾਇਰਸ ਨਾਲ ਪ੍ਰਭਾਵਿਤ ਟੈਸਟ ਕੀਤੇ ਗਏ ਹਨ। ਜਦਕਿ 4945 ਲੋਕ ਸਿਹਤਯਾਬ ਹੋ ਚੁੱਕੇ ਹਨ। ਇਨ੍ਹਾਂ ‘ਚ 2012 ਲੋਕ ਐਕਟਿਵ ਮਰੀਜ਼ ਹਨ।

  • 44
  •  
  •  
  •  
  •