ਰੂਸ ਵੱਲੋਂ ਕੋਰੋਨਾ ਵੈਕਸੀਨ ਦੀ ਸਫਲ ਅਜ਼ਮਾਇਸ਼ ਦਾ ਦਾਅਵਾ

ਵਿਸ਼ਵ ਭਰ ਦੇ ਦੇਸ਼ ਕੋਰੋਨਾ ਵੈਕਸੀਨ ਦਾ ਇੰਤਜ਼ਾਰ ਕਰ ਰਹੇ ਹਨ। ਹਰ ਦੇਸ਼ ਦੇ ਮਾਹਿਰ ਕੋਰੋਨਾ ਦੀ ਵੈਕਸੀਨ ਲੱਭਣ ਲਈ ਤਤਪਰ ਹਨ। ਇਸ ਦੇ ਵਿਚਕਾਰ ਰੂਸ ਦੀ ਸੇਚਿਨੋਵ ਯੂਨੀਵਰਸਿਟੀ ਦਾ ਦਾਅਵਾ ਹੈ ਕਿ ਉਸ ਨੇ ਕੋਰੋਨਾਵਾਇਰਸ ਲਈ ਵੈਕਸੀਨ ਤਿਆਰ ਕੀਤੀ ਹੈ। ਯੂਨੀਵਰਸਿਟੀ ਦਾ ਕਹਿਣਾ ਹੈ ਕਿ ਵੈਕਸੀਨ ਦੇ ਸਾਰੇ ਟਰਾਇਲ ਸਫਲਤਾਪੂਰਵਕ ਮੁਕੰਮਲ ਹੋ ਚੁੱਕੇ ਹਨ।

ਇੰਸਟੀਚਿਊਟ ਫਾਰ ਟਰਾਂਸਲੇਸ਼ਨਲ ਮੈਡੀਸਨ ਐਂਡ ਬਾਇਓਟੈਕਨਾਲੋਜੀ ਦੇ ਡਾਇਰੈਕਟਰ ਵਦੀਮ ਤਾਰਾਸੋਵ ਨੇ ਕਿਹਾ ਕਿ ਯੂਨੀਵਰਸਿਟੀ ਨੇ 18 ਜੂਨ ਨੂੰ ਰੂਸ ਦੇ ਗੇਮਲੀ ਇੰਸਟੀਚਿਊਟ ਆਫ ਐਪੀਡਿਮੋਲੋਜੀ ਐਂਡ ਮਾਈਕਰੋਬਾਇਓਲੋਜੀ ਦੁਆਰਾ ਤਿਆਰ ਕੀਤੀ ਵੈਕਸੀਨ ਦੀ ਜਾਂਚ ਸ਼ੁਰੂ ਕੀਤੀ ਸੀ। ਤਾਰਾਸੋਵ ਨੇ ਕਿਹਾ ਕਿ ਸੇਚਿਨੋਵ ਯੂਨੀਵਰਸਿਟੀ ਨੇ ਕੋਰੋਨੋਵਾਇਰਸ ਵਿਰੁੱਧ ਦੁਨੀਆ ਦੇ ਪਹਿਲੇ ਟੀਕੇ ਵਾਲੰਟੀਅਰਾਂ ‘ਤੇ ਸਫਲਤਾਪੂਰਵਕ ਪ੍ਰੀਖਣ ਮੁਕੰਮਲ ਕੀਤੇ ਹਨ।

ਸੇਚਿਨੋਵ ਯੂਨੀਵਰਸਿਟੀ ਦੇਇੰਸਟੀਚਿਊਟ ਆਫ ਮੈਡੀਕਲ ਪੈਰਾਸੀਟੋਲੋਜੀ, ਟਰੌਪਿਕਲ ਅਤੇ ਵੈਕਟਰ-ਬੋਰਨ ਡਿਜ਼ੀਜ਼ ਦੇ ਡਾਇਰੈਕਟਰ ਐਲਗਜ਼ੈਡਰ ਲੂਕਾਸ਼ੇਵ ਅਨੁਸਾਰ ਇਸ ਪੂਰੇ ਅਧਿਐਨ ਦਾ ਉਦੇਸ਼ ਮਨੁੱਖੀ ਸਿਹਤ ਦੀ ਰੱਖਿਆ ਲਈ ਕੋਵਿਡ-19 ਲਈ ਸਫਲਤਾਪੂਰਵਕ ਵੈਕਸੀਨ ਤਿਆਰ ਕਰਨਾ ਸੀ। ਲੁਕਾਸ਼ੇਵ ਨੇ ਸਪੁਤਨਿਕ ਨੂੰ ਦੱਸਿਆ ਕਿ ਵੈਕਸੀਨ ਦੇ ਸਾਰੇ ਪਹਿਲੂਆਂ ਦੀ ਸੁਰੱਖਿਆ ਲਈ ਜਾਂਚ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਜਲਦੀ ਹੀ ਲੋਕਾਂ ਦੀ ਸੁਰੱਖਿਆ ਲਈ ਬਾਜ਼ਾਰ ਵਿੱਚ ਉਪਲਬਧ ਹੋਵੇਗਾ।
ਜੇਕਰ ਰੂਸ ਦਾ ਇਹ ਦਾਅਵਾ ਸੱਚ ਹੈ ਤਾਂ ਰੂਸ ਕੋਰੋਨਾ ਦੀ ਵੈਕਸੀਨ ਬਣਾਉਣ ਵਾਲਾ ਸਭ ਤੋਂ ਪਹਿਲਾਂ ਦੇਸ਼ ਹੋਵੇਗਾ।

  • 123
  •  
  •  
  •  
  •