ਕਰੋੜਾਂ ਲੋਕਾਂ ਨੂੰ ਭੁੱਖਮਰੀ ਵੱਲ ਧੱਕ ਸਕਦੀ ਹੈ ਕੋਰੋਨਾ ਮਹਾਂਮਾਰੀ: ਸੰਯੁਕਤ ਰਾਸ਼ਟਰ

ਸੰਯੁਕਤ ਰਾਸ਼ਟਰ ਨੇ ਚਿਤਾਵਨੀ ਦਿੱਤੀ ਹੈ ਕਿ ਕੋਰੋਨਾ ਵਾਇਰਸ ਮਹਾਂਮਾਰੀ ਇਸ ਸਾਲ ਕਰੀਬ 13 ਕਰੋੜ ਹੋਰ ਲੋਕਾਂ ਨੂੰ ਭੁੱਖਮਰੀ ਵੱਲ ਧੱਕ ਸਕਦੀ ਹੈ। ਵਿਸ਼ਵ ‘ਚ ਭੁੱਖਮਰੀ ਕੰਡੇ ਪੁੱਜੇ ਲੋਕਾਂ ਦੀ ਗਿਣਤੀ ਪਿਛਲੇ ਸਾਲ ਕਰੀਬ ਇੱਕ ਕਰੋੜ ਵੱਧ ਗਈ ਸੀ। ਇਹ ਗੰਭੀਰ ਮੁਲਾਂਕਣ ਵਿਸ਼ਵ ‘ਚ ਖੁਰਾਕ ਸੁਰੱਖਿਆ ਅਤੇ ਪੋਸ਼ਣ ਦੀ ਸਥਿਤੀ ਦੇ ਮੱਦੇਨਜ਼ਰ ਹਾਲੀਆ ਰਿਪੋਰਟ ‘ਚ ਸਾਹਮਣੇ ਆਇਆ ਹੈ। ਇਸ ਨੂੰ ਤਿਆਰ ਕਰਣ ਵਾਲੀਆਂ ਯੂ.ਐਨ. ਦੀਆਂ ਪੰਜ ਏਜੰਸੀਆਂ ਵਲੋਂ ਇਸ ਸਲਾਨਾ ਰਿਪੋਰਟ ਨੂੰ ਸੋਮਵਾਰ ਨੂੰ ਜਾਰੀ ਕੀਤਾ ਗਿਆ।

ਰਿਪੋਰਟ ਮੁਤਾਬਕ, ਮੌਜੂਦਾ ਸਮੇਂ ‘ਚ ਉਪਲੱਬਧ ਵਿਸ਼ਵ ਦੇ ਆਰਥਿਕ ਦ੍ਰਿਸ਼ ‘ਤੇ ਆਧਾਰਿਤ ਇਹ ਸ਼ੁਰੂਆਤੀ ਅਨੁਮਾਨ ਦੱਸਦੇ ਹਨ ਕਿ ਮਹਾਮਾਰੀ ਕਾਰਨ ਸਾਲ 2020 ‘ਚ ਕੁਪੋਸ਼ਣ ਦੀ ਸੂਚੀ ‘ਚ 8.3 ਕਰੋੜ ਤੋਂ 13.2 ਕਰੋਡ਼ ਹੋਰ ਲੋਕ ਜੁੜ ਸਕਦੇ ਹਨ। ਯੂ.ਐੱਨ. ਏਜੰਸੀਆਂ ਦੇ ਅਨੁਮਾਨ ਮੁਤਾਬਕ, ਪਿਛਲੇ ਸਾਲ ਕਰੀਬ 69 ਕਰੋੜ ਲੋਕ ਭੁੱਖਮਰੀ ‘ਚ ਰਹੇ ਜੋ ਕਿ ਪੂਰੀ ਦੁਨੀਆ ਦੀ ਆਬਾਦੀ ਦਾ ਕਰੀਬ 9 ਫ਼ੀਸਦੀ ਹੈ।

ਸਾਲ 2018 ਤੋਂ ਇਸ ਗਿਣਤੀ ਵਿਚ ਤਕਰੀਬਨ ਇੱਕ ਕਰੋੜ ਦਾ ਵਾਧਾ ਹੋਇਆ ਹੈ ਜਦੋਂਕਿ ਸਾਲ 2014 ਤੋਂ ਤਕਰੀਬਨ ਛੇ ਕਰੋੜ ਦਾ ਵਾਧਾ ਦਰਜ ਕੀਤਾ ਗਿਆ ਹੈ। ਰਿਪੋਰਟ ਦੇ ਅਨੁਸਾਰ, 2014 ਤੋਂ ਬਾਅਦ ਦਹਾਕਿਆਂ ਦੇ ਨਿਰੰਤਰ ਗਿਰਾਵਟ ਦੇ ਬਾਅਦ, ਭੁੱਖਮਰੀ ਦੇ ਅੰਕੜੇ ‘ਹੌਲੀ ਹੌਲੀ ਵਧਣੇ ਸ਼ੁਰੂ ਹੋ ਗਏ, ਜੋ ਹੁਣ ਤੱਕ ਜਾਰੀ ਹਨ’।

  • 121
  •  
  •  
  •  
  •