ਓਬਾਮਾ, ਬਿਲ ਗੇਟਸ, ਜੋ ਬਿਡੇਨ ਤੇ ਐਪਲ ਸਮੇਤ ਹੋਰ ਕਈ ਹਸਤੀਆਂ ਦੇ ਟਵੀਟਰ ਖਾਤੇ ਹੈਕ

ਅਮਰੀਕਾ ‘ਚ ਕਈ ਦਿੱਗਜ ਹਸਤੀਆਂ ਦੇ ਟਵੀਟਰ ਅਕਾਊਂਟ ਹੈਕ ਕਰ ਲਏ ਗਏ ਹਨ। ਇਨ੍ਹਾਂ ‘ਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ, ਮਾਈਕ੍ਰੋਸਾਫਟ ਦੇ ਸੰਸਥਾਪਕ ਬਿਲ ਗੇਟਸ, ਐਲਨ ਮਸਕ, ਏਮੇਜ਼ਨ ਸੀਈਓ ਜੇਫ ਬੋਜੋਸ, ਉਬਰ, ਦੁਨੀਆ ਦੇ ਸਭ ਤੋਂ ਅਮੀਰ ਤੇ ਵੱਡੇ ਨਿਵੇਸ਼ਕ ਵਾਰੇਨ ਬਫੇ ਸ਼ਾਮਲ ਹਨ। ਇਸ ਤੋਂ ਇਲਾਵਾ ਅਮਰੀਕਾ ਦੀ ਰਾਸ਼ਟਰਪਤੀ ਚੋਣਾਂ ‘ਚ ਉਮੀਦਵਾਰ ਜੋ ਬਿਡੇਨ ਦਾ ਟਵੀਟਰ ਹੈਂਡਲ ਵੀ ਹੈਕ ਕਰ ਲਿਆ ਗਿਆ ਹੈ। ਆਈਫੋਨ ਬਣਾਉਣ ਵਾਲੀ ਕੰਪਨੀ ਐਪਲ ਵੀ ਇਸ ਸਾਈਬਰ ਹਮਲੇ ਦਾ ਸ਼ਿਕਾਰ ਹੋਈ ਹੈ। ਖ਼ਬਰਾਂ ਮੁਤਾਬਿਕ ਬਿਟਕਾਇਨ ਘੁਟਾਲੇ ਨਾਲ ਜੁੜੇ ਟਵੀਟ ਕੀਤੇ ਜਾ ਰਹੇ ਹਨ। ਇਨ੍ਹਾਂ ਦਿਗਜਾਂ ਨੂੰ ਬਿਟਕਾਇਨ ‘ਚ ਪੈਸੇ ਪਾਉਣ ਲਈ ਕਿਹਾ ਜਾ ਰਿਹਾ ਹੈ।

ਬਿਲ ਗੇਟਸ ਦੇ ਅਕਾਊਂਟ ਤੋਂ ਕੀਤੇ ਟਵੀਟ ‘ਚ ਲਿਖਿਆ “ਹਰ ਕੋਈ ਮੈਨੂੰ ਸਮਾਜ ਨੂੰ ਵਾਪਸ ਦੇਣ ਲਈ ਕਹਿੰਦਾ ਰਿਹਾ ਹੈ ਤੇ ਹੁਣ ਉਹ ਸਮਾਂ ਆ ਗਿਆ ਹੈ। ਤੁਸੀਂ ਮੈਨੂੰ ਇਕ ਹਜ਼ਾਰ ਡਾਲਰ ਭੇਜੋ ਮੈਂ ਤਹਾਨੂੰ ਦੋ ਹਜ਼ਾਰ ਡਾਲਰ ਵਾਪਸ ਭੇਜੂੰਗਾ।” ਕਈ ਹੋਰ ਲੋਕਾਂ ਨੇ ਵੀ ਅਜਿਹੀਆਂ ਸ਼ਿਕਾਇਤਾਂ ਕੀਤੀਆਂ।

ਬਿਟਕੁਆਇਨ ਸਕੈਮ ਹੈਕਿੰਗ ਦੀ ਘਟਨਾ ਸਾਹਮਣੇ ਆਉਣ ਮਗਰੋਂ ਸੈਂਕੜੇ ਲੋਕ ਹੈਕਰਾਂ ਦੇ ਜਾਲ ‘ਚ ਫਸ ਗਏ। ਉਨ੍ਹਾਂ ਇਕ ਲੱਖ ਡਾਲਰ ਤੋਂ ਵੱਧ ਰਕਮ ਭੇਜ ਦਿੱਤੀ। ਪ੍ਰਮੁੱਖ ਹਸਤੀਆਂ ਦੀਆਂ ਸ਼ਿਕਾਇਤਾਂ ਤੋਂ ਬਾਅਦ ਕੰਪਨੀ ਨੇ ਸਫਾਈ ਪੇਸ਼ ਕੀਤੀ। ਉਨ੍ਹਾਂ ਕਿਹਾ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਇਸ ਬਾਬਤ ਜਲਦ ਹੀ ਬਿਆਨ ਜਾਰੀ ਕੀਤਾ ਜਾਵੇਗਾ।

  • 76
  •  
  •  
  •  
  •