ਅਫਗਾਨਿਸਤਾਨ ‘ਚ ਅਗਵਾ ਹੋਏ ਸਿੱਖ ਵਿਅਕਤੀ ਨੂੰ ਇੱਕ ਮਹੀਨੇ ਬਾਅਦ ਛਡਾਇਆ

ਅਫਗਾਨਿਸਤਾਨੀ ਸਿੱਖ ਨਿਦਾਨ ਸਿੰਘ ਨੂੰ ਸੁਰੱਖਿਆ ਏਜੰਸੀਆਂ ਵੱਲੋਂ ਅੱਤਵਾਦੀਆਂ ਕੋਲੋਂ ਸੁਰੱਖਿਅਤ ਛੁਡਾਉਣ ਦੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦਈਏ ਕਿ ਨਿਦਾਨ ਨੂੰ ਤਕਰੀਬਨ ਮਹੀਨਾ ਪਹਿਲਾਂ ਅਫਗਾਨਿਸਤਾਨ ਵਿੱਚ ਤਾਲਿਬਾਨ ਦੇ ਹਮਾਇਤੀ ਕਾਰਕਾਂ ਨੇ ਅਗਵਾ ਕੀਤਾ ਗਿਆ ਸੀ।

ਇੱਕ ਵੀਡੀਓ ਕਲਿੱਪ ਸੋਸ਼ਲ ਮੀਡੀਆ ‘ਤੇ ਸਾਹਮਣੇ ਆਈ ਸੀ ਜਿਸ ਵਿਚ ਨਿਦਾਨ ਨੇ ਪਖਤੀਆ ਦੇ ਰਾਜਪਾਲ ਅਤੇ ਅਫਗਾਨਿਸਤਾਨ ਦੇ ਸੁਰੱਖਿਆ ਬਲਾਂ ਦਾ ਧੰਨਵਾਦ ਕੀਤਾ। ਉਨ੍ਹਾਂ ਆਵਾਜ਼ ਚੁੱਕਣ ਵਾਲੀਆਂ ਹੋਰ ਸਿੱਖ ਜਥੇਬੰਦੀਆਂ ਦਾ ਧੰਨਵਾਦ ਕੀਤਾ ਹੈ।
ਨਿਦਾਨ ਸਿੰਘ ਸਚਦੇਵਾ (55) ਨੂੰ ਚਮਕਾਨੀ ਦੇ ਥਲਾ ਸ੍ਰੀ ਮਾਹਰ ਨਾਨਕ ਸਾਹਿਬ ਦੇ ਗੁਰਦੁਆਰੇ ਤੋਂ ਕਥਿਤ ਤੌਰ ‘ਤੇ ਅਗਵਾ ਕਰ ਲਿਆ ਗਿਆ ਸੀ। ਉਸਦਾ ਘਰ, ਪਤਨੀ ਅਤੇ ਛੋਟੇ ਬੱਚੇ ਇਸ ਸਮੇਂ ਦਿੱਲੀ ਵਿੱਚ ਹਨ। ਨਿਦਾਨ ਪਿਛਲੇ ਦਿਨੀਂ ਗੁਰਦੁਆਰੇ ਵਿਚ ਸੇਵਾ ਪੂਰੀ ਕਰਨ ਲਈ ਅਫਗਾਨਿਸਤਾਨ ਗਿਆ ਸੀ।

ਦੱਸ ਦਈਏ ਕਿ 17 ਜੂਨ ਦੀ ਰਾਤ ਨੂੰ ਉਸ ਨੂੰ ਹਥਿਆਰਬੰਦ ਆਦਮੀ ਨੇ ਗੁਰਦੁਆਰੇ ਤੋਂ ਅਗਵਾ ਕਰ ਲਿਆ ਗਿਆ ਸੀ ਅਤੇ ਉਸ ਸਮੇਂ ਤੋਂ ਬਾਅਦ ਉਸ ਬਾਰੇ ਕੋਈ ਜਾਣਕਾਰੀ ਨਹੀਂ ਸੀ।

  • 316
  •  
  •  
  •  
  •