ਕੋਰੋਨਾ: ਪੰਜਾਬ ‘ਚ ਦੋ ਹੋਰ ਮੌਤਾਂ ਤੇ 381 ਨਵੇਂ ਮਾਮਲੇ

ਪੰਜਾਬ ਵਿੱਚ ਕਰੋਨਾਵਾਇਰਸ ਨਾਲ ਮੌਤਾਂ ਦੀ ਗਿਣਤੀ 263 ਹੋ ਗਈ ਹੈ ਤੇ ਸਿਹਤ ਵਿਭਾਗ ਨੇ ਦੱਸਿਆ ਹੈ ਕਿ ਲੰਘੇ 24 ਘੰਟਿਆਂ ਦੌਰਾਨ ਲੁਧਿਆਣਾ ਅਤੇ ਪਟਿਆਲਾ ਵਿੱਚ ਇੱਕ-ਇੱਕ ਮੌਤ ਹੋਈ ਹੈ। ਅੰਮ੍ਰਿਤਸਰ ਵਿੱਚ ਹੋਈ ਇੱਕ ਮੌਤ ਨੂੰ ਵਾਇਰਸ ਨਾਲ ਹੋਈਆਂ ਮੌਤਾਂ ਦੇ ਅੰਕੜੇ ਵਿੱਚੋਂ ਖਾਰਜ ਕਰ ਦਿੱਤਾ ਗਿਆ ਹੈ।

ਪਿਛਲੇ 24 ਘੰਟਿਆਂ ਦੌਰਾਨ 381 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪ੍ਰਭਾਵਿਤ ਵਿਅਕਤੀਆਂ ਦੀ ਗਿਣਤੀ ਵਧ ਕੇ 10,889 ਤੱਕ ਪਹੁੰਚ ਗਈ ਹੈ। ਸੂਬੇ ਵਿੱਚ ਇਸ ਸਮੇਂ 61 ਵਿਅਕਤੀਆਂ ਨੂੰ ਆਕਸੀਜਨ ਅਤੇ 10 ਨੂੰ ਵੈਂਟੀਲੇਟਰ ਦੀ ਮਦਦ ਦਿੱਤੀ ਜਾ ਰਹੀ ਹੈ। ਸਿਹਤ ਵਿਭਾਗ ਦਾ ਦੱਸਣਾ ਹੈ ਕਿ ਸਰਕਾਰੀ ਸਿਹਤ ਕੇਂਦਰਾਂ ਅਤੇ ਹਸਪਤਾਲਾਂ ਵਿੱਚ ਇਸ ਸਮੇਂ 3237 ਵਿਅਕਤੀ ਇਲਾਜ ਅਧੀਨ ਹਨ ਤੇ 7389 ਵਿਅਕਤੀਆਂ ਨੇ ਕਰੋਨਾ ’ਤੇ ਫਤਿਹ ਹਾਸਲ ਕਰ ਲਈ ਹੈ। ਪੰਜਾਬ ਵਿੱਚ 271 ਵਿਅਕਤੀਆਂ ਨੂੰ ਤਾਂ ਸਿਹਤਯਾਬ ਹੋਣ ਤੋਂ ਬਾਅਦ ਅੱਜ ਹੀ ਛੁੱਟੀ ਦਿੱਤੀ ਗਈ ਹੈ।

ਜਿਨ੍ਹਾਂ ਜ਼ਿਲ੍ਹਿਆਂ ਵਿੱਚ ਸੱਜਰੇ ਮਾਮਲੇ ਸਾਹਮਣੇ ਆਏ ਹਨ ਉਨ੍ਹਾਂ ’ਚ ਸੰਗਰੂਰ ਵਿੱਚ ਸਭ ਤੋਂ ਵੱਧ 74, ਪਟਿਆਲਾ ਵਿੱਚ 69, ਲੁਧਿਆਣਾ ਵਿੱਚ 63, ਅੰਮ੍ਰਿਤਸਰ ਵਿੱਚ 56, ਜਲੰਧਰ ਵਿੱਚ 33, ਮੁਹਾਲੀ ਵਿੱਚ 25, ਰੋਪੜ ਵਿੱਚ 14, ਗੁਰਦਾਸਪੁਰ ਵਿੱਚ 10, ਮੋਗਾ ਤੇ ਫਤਿਹਗੜ੍ਹ ਸਾਹਿਬ ਵਿੱਚ 8, ਤਰਨਤਾਰਨ, ਮਾਨਸਾ ਅਤੇ ਬਠਿੰਡਾ ਵਿੱਚ 5-5, ਫਿਰੋਜ਼ਪੁਰ ਅਤੇ ਹੁਸ਼ਿਆਰਪੁਰ ਵਿੱਚ 2-2, ਕਪੂਰਥਲਾ ਅਤੇ ਬਰਨਾਲਾ ਵਿੱਚ 1-1 ਮਾਮਲਾ ਸਾਹਮਣੇ ਆਇਆ ਹੈ। ਸਿਹਤ ਵਿਭਾਗ ਵੱਲੋਂ ਪਟਿਆਲਾ, ਜਲੰਧਰ, ਨਵਾਂਸ਼ਹਿਰ, ਫਿਰੋਜ਼ਪੁਰ ਅਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਦੇ ਕਈ ਖੇਤਰਾਂ ਨੂੰ ‘ਕੰਟੇਨਮੈਂਟ ਜ਼ੋਨ’ ਐਲਾਨਿਆ ਗਿਆ ਹੈ।

  • 68
  •  
  •  
  •  
  •