ਵਿਸ਼ਵ ਭਰ ‘ਚ ਕੋਰੋਨਾ ਦੇ ਮਾਮਲੇ ਹੋਏ ਡੇਢ ਕਰੋੜ ਤੋਂ ਪਾਰ, ਜਾਣੋ ਦੇਸ਼ਾਂ ਦੇ ਤਾਜ਼ਾ ਹਾਲ

ਦੁਨੀਆਂ ਭਰ ਦੇ ਲਗਭਗ ਸਾਰੇ ਦੇਸ਼ ਕੋਰੋਨਾ ਤੋਂ ਪ੍ਰਭਾਵਿਤ ਹੋ ਚੁੱਕੇ ਹਨ। ਖਬਰ ਲਿਖੇ ਜਾਣ ਤੱਕ ਵਿਸ਼ਵ ਭਰ ਦੇ ਦੇਸ਼ਾਂ ‘ਚ ਕੋਰੋਨਾ ਦੇ ਕੇਸਾਂ ਦੀ ਗਿਣਤੀ ਡੇਢ ਕਰੋੜ ਦੇ ਅੰਕੜੇ ਨੂੰ ਵੀ ਪਾਰ ਕਰ ਗਈ ਹੈ, ਜਦਕਿ ਮਰਨ ਵਾਲਿਆਂ ਦਾ ਅੰਕੜਾ 6 ਲੱਖ 19 ਹਜ਼ਾਰ ਤੋਂ ਜ਼ਿਆਦਾ ਹੋ ਗਈ ਹੈ। ਉੱਥੇ ਹੀ ਹੁਣ ਤੱਕ 91 ਲੱਖ ਤੋਂ ਵੱਧ ਮਰੀਜ਼ ਠੀਕ ਵੀ ਹੋ ਚੁੱਕੇ ਹਨ।

ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਵਿਚ ਕੋਰੋਨਾ ਦੇ ਮਾਮਲੇ ਵੱਧ ਕੇ 15,108,330 ਹੋ ਗਏ ਹਨ ਅਤੇ ਮ੍ਰਿਤਕਾਂ ਦੀ ਗਿਣਤੀ 619,520 ਤੱਕ ਪਹੁੰਚ ਗਈ ਹੈ। ਉੱਥੇ ਹੀ ਹੁਣ ਤੱਕ 9,128,725 ਮਰੀਜ਼ ਕੋਰੋਨਾ ਨੂੰ ਹਰਾ ਕੇ ਸਿਹਤਯਾਬ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਗਿਣਤੀ 5,359,782 ਹੋ ਗਈ ਹੈ। ਕੋਰੋਨਾ ਨਾਲ ਸੱਭ ਤੋਂ ਵੱਧ ਪ੍ਰਭਾਵਿਤ ਸੰਯੁਕਤ ਰਾਜ ਅਮਰੀਕਾ ਹੋ ਰਿਹਾ ਹੈ। ਇੱਥੇ ਹੁਣ ਤੱਕ 4,028,733 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ਵਿਚੋਂ 144,958 ਜਾਨਾਂ ਜਾ ਚੁੱਕੀਆਂ ਹਨ। ਉੱਥੇ ਹੀ ਹੁਣ ਤੱਕ 1,886,583 ਮਰੀਜ਼ ਠੀਕ ਵੀ ਹੋ ਚੁੱਕੇ ਹਨ। ਇਸ ਤੋਂ ਇਲਾਵਾ ਬ੍ਰਾਜ਼ੀਲ, ਭਾਰਤ, ਰੂਸ, ਸਪੇਨ, ਇਟਲੀ, ਫਰਾਂਸ, ਜ਼ਰਮਨੀ, ਯੂਕੇ, ਤੁਰਕੀ, ਚਿਲੀ, ਈਰਾਨ, ਕਨੇਡਾ, ਪੇਰੂ,ਸਾਊਦੀ ਅਰਬ, ਕਤਰ, ਬੰਗਲਾਦੇਸ਼, ਪਾਕਿਸਤਾਨ,ਸਾਊਥ ਅਫਰੀਕਾ, ਕੋਲੰਬੀਆ, ਮਿਸਰ,ਇੰਡੋਨੇਸ਼ੀਆ,ਅਰਜਨਟੀਨਾ ਅਤੇ ਇਰਾਕ ਸਮੇਤ ਦੁਨੀਆ ਭਰ ਦੇ ਦੇਸ਼ ਕੋਰੋਨਾ ਮਹਾਂਮਾਰੀ ਦੀ ਮਾਰ ਝੱਲ ਰਹੇ ਹਨ।

ਬ੍ਰਾਜ਼ੀਲ – ਕੁੱਲ ਕੇਸ– 2,166,532, ਮੌਤਾਂ-81,597
ਭਾਰਤ- ਕੁੱਲ ਕੇਸ –1,194,085, ਮੌਤਾਂ-28,770
ਰੂਸ – ਕੁੱਲ ਕੇਸ-783,328, ਮੌਤਾਂ-12,580
ਸਾਊਥ ਅਫਰੀਕਾ-ਕੁੱਲ ਕੇਸ-381,798, ਮੌਤਾਂ-5,368
ਪੇਰੂ–ਕੁੱਲ ਕੇਸ- 362,087, ਮੌਤਾਂ-13,579
ਮੈਕਸੀਕੋ-ਕੁੱਲ ਕੇਸ- 356,255, ਮੌਤਾਂ-40,400
ਚਿਲੀ-ਕੁੱਲ ਕੇਸ-334,683, ਮੌਤਾਂ-8,677
ਸਪੇਨ- ਕੁੱਲ ਕੇਸ – 313,274, ਮੌਤਾਂ- 28,424
ਯੂਕੇ- ਕੁੱਲ ਕੇਸ -295,817, ਮੌਤਾਂ-45,422
ਈਰਾਨ – ਕੁੱਲ ਕੇਸ -278,827, ਮੌਤਾਂ-14,634
ਪਾਕਿਸਤਾਨ-ਕੁੱਲ ਕੇਸ-266,096, ਮੌਤਾਂ-5,639
ਸਾਊਦੀ ਅਰਬ- ਕੁੱਲ ਕੇਸ- 255,825 ਮੌਤਾਂ-2,557
ਇਟਲੀ– ਕੁੱਲ ਕੇਸ – 244,752, ਮੌਤਾਂ- 35,073
ਤੁਰਕੀ- ਕੁੱਲ ਕੇਸ- 221,500, ਮੌਤਾਂ-5,526
ਜਰਮਨੀ- ਕੁੱਲ ਕੇਸ -203,890, ਮੌਤਾਂ-9,180
ਬੰਗਲਾਦੇਸ਼-ਕੁੱਲ ਕੇਸ-210,510, ਮੌਤਾਂ-2,709
ਕੋਲੰਬੀਆ-ਕੁੱਲ ਕੇਸ-211,038, ਮੌਤਾਂ-7,166
ਫਰਾਂਸ- ਕੁੱਲ ਕੇਸ- 177,338, ਮੌਤਾਂ-30,165
ਅਰਜਨਟੀਨਾ-ਕੁੱਲ ਕੇਸ-136,118, ਮੌਤਾਂ-2,490
ਕਨੇਡਾ- ਕੁੱਲ ਕੇਸ- 111,697, ਮੌਤਾਂ-8,862
ਕਤਰ-ਕੁੱਲ ਕੇਸ-107,430, ਮੌਤਾਂ-160
ਇਰਾਕ-ਕੁੱਲ ਕੇਸ-97,159, ਮੌਤਾਂ-3,950
ਮਿਸਰ- ਕੁੱਲ ਕੇਸ – 89,078, ਮੌਤਾਂ-4,399
ਇੰਡੋਨੇਸ਼ੀਆ-ਕੁੱਲ ਕੇਸ-89,869, ਮੌਤਾਂ-4,320
ਚੀਨ- ਕੁੱਲ ਕੇਸ – 83,707, ਮੌਤਾਂ-4,634

  • 51
  •  
  •  
  •  
  •