ਦਿੱਲੀ ਸਿੱਖ ਕਤਲੇਆਮ ਦੇ ਮੁੱਖ ਦੋਸ਼ੀ ਬਲਵਾਨ ਖੋਖਰ ਨੇ ਲਗਾਈ ਜ਼ਮਾਨਤ ਦੀ ਅਪੀਲ

ਨਵੰਬਰ 1984 ਦੌਰਾਨ ਹੋਏ ਸਿੱਖ ਕਤਲੇਆਮ ਦੇ ਮੁੱਖ ਦੋਸ਼ੀ ਸਾਬਕਾ ਕਾਂਗਰਸੀ ਕੌਂਸਲਰ ਬਲਵਾਨ ਖੋਖਰ ਵਲੋਂ ਲਗਾਈ ਜ਼ਮਾਨਤ ਦੀ ਅਪੀਲ ਨੂੰ ਅੱਜ ਸੁਪਰੀਮ ਕੋਰਟ ਦੇ ਜੱਜਾਂ ਅੱਗੇ ਪੇਸ਼ ਕੀਤਾ ਗਿਆ। ਐਡਵੋਕੇਟ ਹਰਪ੍ਰੀਤ ਸਿੰਘ ਹੋਰਾ ਨੇ ਦਸਿਆ ਕਿ ਬਲਵਾਨ ਖੋਖਰ ਨੇ ਕੋਰੋਨਾ ਵਾਇਰਸ ਦੇ ਜੋਖ਼ਮ ਅਤੇ ਅਪਣੀ ਸਿਹਤ ਦੇ ਆਧਾਰ ’ਤੇ ਅੰਤਰਮ ਜ਼ਮਾਨਤ ਮੰਗੀ ਹੈ।

ਜ਼ਿਕਰਯੋਗ ਹੈ ਕਿ ਖੋਖਰ ਸੱਜਣ ਕੁਮਾਰ ਦਾ ਸਾਥੀ ਤੇ ਕਾਂਗਰਸੀ ਕੌਂਸਲਰ ਸੀ ਅਤੇ ਇਸ ਮਾਮਲੇ ਵਿਚ ਉਸ ਦਾ ਕੇਸ ਸੱਜਣ ਕੁਮਾਰ ਦੇ ਕੇਸ ਨਾਲ ਜੁੜਿਆ ਹੋਇਆ ਹੈ। ਕਾਂਗਰਸੀ ਕੌਂਸਲਰ ਬਲਵਾਨ ਖੋਖਰ ਨੂੰ ਸਿੱਖ ਕਤਲੇਆਮ ਦੇ ਇਕ ਕੇਸ ਵਿਚ ਦੋਸ਼ੀ ਠਹਿਰਾਇਆ ਗਿਆ ਸੀ ਜਿਸ ਵਿਚ ਉਸ ਨੂੰ ਅਦਾਲਤ ਵਲੋਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ।

ਬਲਵਾਨ ਸਿੰਘ ਖੋਖਰ ਦੀ ਜ਼ਮਾਨਤ ਅਰਜ਼ੀ ’ਤੇ ਸੁਪਰੀਮ ਕੋਰਟ ਨੇ ਸੀਬੀਆਈ ਤੋਂ ਜਵਾਬ ਮੰਗਿਆ ਹੈ। ਖੋਖਰ ਨੇ ਆਪਣੀ ਵੱਡੀ ਉਮਰ ਅਤੇ ਜੇਲ੍ਹ ਵਿੱਚ ਕਰੋਨਾਵਾਇਰਸ ਦਾ ਫੈਲਾਅ ਹੋਣ ਦੇ ਆਧਾਰ ’ਤੇ ਜ਼ਮਾਨਤ ਦੀ ਮੰਗ ਕੀਤੀ ਹੈ। ਦੱਸਣਯੋਗ ਹੈ ਕਿ ਇਸੇ ਕੇਸ ਵਿੱਚ 10 ਸਾਲ ਦੀ ਕੈਦ ਕੱਟ ਰਹੇ ਸਾਬਕਾ ਵਿਧਾਇਕ ਮਹੇਂਦਰ ਯਾਦਵ ਦੀ 6 ਜੁਲਾਈ ਨੂੰ ਕੋਵਿਡ-19 ਕਾਰਨ ਦਵਾਰਕਾ ਦੇ ਨਿੱਜੀ ਹਸਪਤਾਲ ਵਿੱਚ ਮੌਤ ਹੋ ਗਈ ਸੀ

ਬਲਵਾਨ ਖੋਖਰ ਦੀ ਉਮਰ ਕੈਦ ਨੂੰ ਦਿੱਲੀ ਹਾਈ ਕੋਰਟ ਨੇ ਸਾਲ 2018 ਵਿਚ ਬਰਕਰਾਰ ਰਖਿਆ ਸੀ, ਜਦਕਿ ਉਸ ਦੇ ਸਾਥੀ ਸੱਜਣ ਕੁਮਾਰ ਨੂੰ ਪਾਲਮ ਕਾਲੋਨੀ ਦੇ ਰਾਜ ਨਗਰ ਭਾਗ-1 ਖੇਤਰ ਵਿਚ ਪੰਜ ਸਿੱਖਾਂ ਦੀ ਹਤਿਆ ਨਾਲ ਜੁੜੇ ਇਕ ਕੇਸ ਵਿਚ ਹੇਠਲੀ ਅਦਾਲਤ ਨੇ 2013 ਵਿਚ ਬਰੀ ਕਰ ਦਿਤਾ ਸੀ। ਦਖਣੀ ਤੇ ਪੱਛਮੀ ਦਿੱਲੀ ਵਿਚ 1 ਤੇ 2 ਨਵੰਬਰ 1984 ਨੂੰ ਅਤੇ ਰਾਜ ਨਗਰ ਭਾਗ-2 ਵਿਖੇ ਇਕ ਗੁਰਦਵਾਰਾ ਸਾਹਿਬ ਨੂੰ ਸਾੜਿਆ ਗਿਆ ਸੀ।

  • 79
  •  
  •  
  •  
  •